ਅੰਤਮ ਫ਼ੈਸਲਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Final decision _ ਅੰਤਮ ਫ਼ੈਸਲਾ : ਕੋਈ ਫ਼ੈਸਲਾ ਉਦੋਂ ਅੰਤਮ ਕਿਹਾ ਜਾਂਦਾ ਹੈ ਜਦੋਂ ਉਹ ਫ਼ੈਸਲਾ ਦੇਣ ਵਾਲੀ ਅਦਾਲਤ ਦੁਆਰਾ ਤਦ ਤਕ ਬਦਲਿਆ ਨਹੀਂ ਜਾ ਸਕਦਾ ਜਦ ਤਕ ਅਜਿਹੇ ਕਾਨੂੰਨੀ ਉਪਬੰਧਾਂ ਦਾ ਸਹਾਰਾ ਨ ਲਿਆ ਜਾਵੇ ਜੋ ਉਸ ਨੂੰ ਉਲਟਣ , ਉਸ ਵਿਚ ਰੂਪ-ਭੇਦ ਕਰਨ ਜਾਂ ਸੋਧਣ ਦੀ ਇਜਾਜ਼ਤ ਦਿੰਦੇ ਹੋਣ । ਇਸ ਤਰ੍ਹਾ ਅੰਤਮ ਫ਼ੈਸਲੇ ਦਾ ਮਤਲਬ ਉਹ ਫ਼ੈਸਲਾ ਹੋਵੇਗਾ ਜੋ ਧਿਰਾਂ ਵਿਚਕਾਰ ਰੈਸ-ਜੁਡੈਕਟਾ ਦੇ ਤੌਰ ਤੇ ਅਮਲ ਵਿੱਚ ਆਵੇਗਾ , ਜੇਕਰ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਅਪੀਲ ਜਾਂ ਨਿਗਰਾਨੀ ਜਾਂ ਨਜ਼ਰਸਾਨੀ ਦੀ ਦਰਖ਼ਾਸਤ ਦੁਆਰਾ ਉਲਟ ਦਿੱਤੇ ਜਾਣ ਜਾਂ ਉਸ ਵਿਚ ਰੂਪ-ਭੇਦ ਕੀਤੇ ਜਾਣ ਲਈ ਬੇਨਤੀ ਨ ਕੀਤੀ ਗਈ ਹੋਵੇ ।

            ਮੁਢਲੀ ਡਿਗਰੀ ਭਾਵੇਂ ਉਹ ਪਰਿਵਾਰਕ ਬਟਵਾਰੇ ਜਾਂ ਰਹਿਨ ਦੇ ਦਾਵੇ ਵਿਚ ਦਿੱਤੀ ਗਈ ਹੋਵੇ , ਤਜਰਬਾਤੀ ਡਿਗਰੀ ਨਹੀਂ ਹੁੰਦੀ , ਸਗੋਂ ਉਸ ਨੂੰ ਉਸ ਵਿਚ ਨਜਿਠੇ ਗਏ ਵਿਸ਼ਿਆਂ ਦੇ ਮੁਤੱਲਕ ਕਤਈ ਸਮਝਿਆ ਜਾਂਦਾ ਹੈ । ਪਰ ਜਿਨ੍ਹਾਂ ਦਾਵਿਆਂ ਵਿਚ ਦੋ ਡਿਗਰੀਆ ਇਕ ਮੁਢਲੀ ਡਿਗਰੀ ਅਤੇ ਦੂਜੀ ਅੰਤਮ ਡਿਗਰੀ ਚਿਤਵੀਆਂ ਗਈਆ ਹੋਣ , ਉਹ ਡਿਗਰੀ ਅੰਤਮ ਹੋਵੇਗੀ ਜਿਸ ਦਾ ਇਜਰਾ ਹੋ ਸਕਦਾ ਹੋਵੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.