ਅੰਦਰੂਨੀ ਮੈਮਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Internal Memory

ਅੰਦਰੂਨੀ ਮੈਮਰੀ ਨੂੰ ਮੁੱਖ ਯਾਦਦਾਸ਼ਤ , ਪ੍ਰਾਇਮਰੀ ਮੈਮਰੀ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ । ਇਹ ਸੀਪੀਯੂ ਦਾ ਇਕ ਜ਼ਰੂਰੀ ਭਾਗ ਹੈ । ਇੱਥੇ ਅੰਕੜਿਆਂ ਨੂੰ ਪ੍ਰਕਿਰਿਆ ਤੋਂ ਪਹਿਲਾਂ ਆਰਜ਼ੀ ਤੌਰ ' ਤੇ ਸਟੋਰ ਕੀਤਾ ਜਾਂਦਾ ਹੈ । ਇਹ ਇਕ ਅਸਥਾਈ ਯਾਦਦਾਸ਼ਤ ਹੈ । ਇਹ ਮੈਮਰੀ ਚਿੱਪਾਂ ( ਆਈਸੀ ) ਦੇ ਰੂਪ ਵਿੱਚ ਹੁੰਦੀ ਹੈ ।

ਅੰਦਰੂਨੀ ਮੈਮਰੀ ਦੀਆਂ ਮੁੱਖ ਤੌਰ ' ਤੇ ਹੇਠਾਂ ਦਿੱਤੀਆਂ 2 ਕਿਸਮਾਂ ਹੁੰਦੀਆਂ ਹਨ :

· ਰੈਮ ( RAM )

•· ਰੋਮ ( ROM )

ਰੈਮ ਵਿੱਚ ਪੜ੍ਹਨ ਦੇ ਨਾਲ-ਨਾਲ ਲਿਖਣ ਦਾ ਕੰਮ ਵੀ ਕੀਤਾ ਜਾਂਦਾ ਹੈ ਪਰ ਰੋਮ ਵਿੱਚ ਕੇਵਲ ਪਹਿਲਾਂ ਤੋਂ ਪਏ ਅੰਕੜਿਆਂ ਨੂੰ ਪੜ੍ਹਿਆ ਹੀ ਜਾ ਸਕਦਾ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.