ਅੰਨ੍ਹਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਨ੍ਹਾ (ਵਿ,ਨਾਂ,ਪੁ) ਅੱਖਾਂ ਦੀ ਦਰਿਸ਼ਟੀ ਤੋਂ ਰਹਿਤ; ਨੇਤਰਹੀਣ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3685, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅੰਨ੍ਹਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਨ੍ਹਾ [ਵਿਸ਼ੇ] ਜਿਸ ਨੂੰ ਅੱਖਾਂ ਤੋਂ ਦਿਸਦਾ ਨਾ ਹੋਵੇ, ਨੇਤਰਹੀਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੰਨ੍ਹਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਨ੍ਹਾ. ਦੇਖੋ, ਅੰਧ ਅਤੇ ਅੰਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅੰਨ੍ਹਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੰਨ੍ਹਾ, ਵਿਸ਼ੇਸ਼ਣ : ਜਿਸ ਨੂੰ ਅੱਖੋਂ ਨਾ ਦਿੱਸੇ, ਸੂਰਦਾਸ, ਸੂਰਮਾ, ਮਣਾਖਾ
–ਅੰਨ੍ਹਾ ਹੋ ਜਾਣਾ, ਅੰਨਾ ਹੋਣਾ, ਕਿਰਿਆ ਅਕਰਮਕ : ਅੱਖਾਂ ਜਾਂਦੀਆਂ ਰਹਿਣਾ, ਕੁਝ ਨਜ਼ਰ ਨਾ ਆਉਣਾ, ਮੁਹਾਵਰਾ : ਅੰਨ੍ਹਿਆਂ ਵਾਂਙੂ ਕੰਮ ਕਰਨਾ, ਵੇਖ ਕੇ ਜਾਂ ਧਿਆਨ ਨਾਲ ਨਾ ਚੱਲਣਾ ਜਾਂ ਵਰਤਣਾ
–ਅੰਨ੍ਹਾ ਕਰਨਾ, ਮੁਹਾਵਰਾ : ਅੱਖਾਂ ਕੱਢ ਛੱਡਣਾ; ਅੱਖੀਂ ਘੱਟਾ ਪਾਉਣਾ, ਧੋਖਾ ਦੇਣਾ, ਉੱਲੂ ਬਣਾਉਣਾ
–ਅੰਨ੍ਹਾਂ ਕੀ ਲੋੜੇ ਦੋ ਅੱਖੀਆਂ, ਅਖੌਤ : ਆਦਮੀ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਹੈ ਉਹੋ ਲੈਣੀ ਚਾਹੁੰਦਾ ਹੈ ਜੇ ਉਹੋ ਕੋਈ ਦੇਣ ਲਈ ਕਹੇ ਤਦ ਇਹ ਅਖੌਤ ਬੋਲਦੇ ਹਨ
–ਅੰਨ੍ਹਾਂ ਖੱਡੂ, ਖੁੱਡੂ, ਪੁਲਿੰਗ : ਬਿਲਕੁਲ ਅੰਨ੍ਹਾ (ਇਹ ਸ਼ਬਦ ਨਿੰਦਾ ਵਾਚਕ ਹੈ)
–ਅੰਨ੍ਹਾ ਖਾਤਾ, ਪੁਲਿੰਗ, ਬਦਇੰਤਜ਼ਾਮੀ, ਬੇਨਿਯਮੀ, ਗੜਬੜੀ ਦੀ ਹਾਲਤ
–ਅੰਨ੍ਹਾ ਖੂਹ, ਪੁਲਿੰਗ : ਜਿਸ ਖੂਹ ਵਿਚ ਹਨੇਰਾ ਬਹੁਤ ਹੋਵੇ ਤੇ ਝਾਤੀ ਮਾਰਿਆਂ ਕੁਝ ਨਾ ਦਿੱਸੇ
–ਅੰਨ੍ਹਾ ਘੋੜਾ, ਪੁਲਿੰਗ (ਖਾ.ਬੋ.) : ਜੁੱਤੀ
–ਅੰਨ੍ਹਾ ਚੁੰਨ੍ਹਾ, ਵਿਸ਼ੇਸ਼ਣ : ਜਿਸ ਨੂੰ ਚੰਗੀ ਤਰ੍ਹਾਂ ਨਾ ਦਿੱਸੇ, ਮਾਖਾ ਚਮੱਖਾ (ਨਿਹੰਗਾਂ ਦਾ ਬੋੱਲਾ)
–ਅੰਨ੍ਹਾ ਧੂਤ, ਪੁਲਿੰਗ : ਬਿਲਕੁਲ ਅੰਨ੍ਹਾ
–ਅੰਨਾ ਬਣਾਉਣਾ, ਮੁਹਾਵਰਾ : ਅੱਖੀਂ ਘੱਟਾ ਪਾਉਣਾ, ਧੋਖਾ ਦੇਣਾ
–ਅੰਨ੍ਹਾਂ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇ, ਅਖੌਤ : ਆਪਣੇ ਆਦਮੀਆਂ ਦੀ ਰਿਐਤ ਕਰਨ ਵਾਲੇ ਲਈ ਅਖੌਤ ਵੱਜੋਂ ਕਹੀਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-06-03-22-09, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First