ਅੰਸੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਸੁ. ਸੰ. ਅੰਸ਼ੁ. ਸੰਗ੍ਯਾ—ਕਿਰਣ. “ਜਿਸ ਮਹਿ ਨਾਮੁ ਨਿਰੰਜਨ ਅੰਸੁ.” (ਮਲਾ ਮ: ੧) “ਕਹੁ ਕਬੀਰ ਇਹੁ ਰਾਮ ਕੀ ਅੰਸੁ.” (ਗੌਂਡ ਕਬੀਰ) ੨ ਸੂਰਜ । ੩ ਸੂਤ੍ਰ. ਤਾਰ. ਤਾਗਾ। ੪ ਜਿਨ੍ਹਾਂ ਗ੍ਰੰਥਾਂ ਨੂੰ ਸੂਰਜ ਦਾ ਨਾਉਂ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਅਧ੍ਯਾਯ ਰੂਪਕ ਅਲੰਕਾਰ ਅਨੁਸਾਰ “ਅੰਸ਼ੁ” ਕਹੇ ਜਾਂਦੇ ਹਨ, ਕਿਉਂਕਿ ਅੰਸ਼ੁ ਨਾਉਂ ਕਿਰਣ ਦਾ ਹੈ. ਦੇਖੋ, ਗੁਰੁਪ੍ਰਤਾਪ ਸੂਰਯ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
what is the meaning of ansh .... is it a part or small part of something
Arjun,
( 2019/09/02 11:2845)
Please Login First