ਅੱਠ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਠ [ਵਿਸ਼ੇ] ਸੱਤ ਜਮ੍ਹਾ ਇਕ, 8
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੱਠ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਠ. ਦੇਖੋ, ਅਠ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅੱਠ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੱਠ, ਸੰਸਕ੍ਰਿਤ (ਅਸ਼੍ਵ) / ਵਿਸ਼ੇਸ਼ਣ : ਸੱਤ ਅਤੇ ਨੌਂ ਦੇ ਵਿਚਕਾਰ ਦੀ ਗਿਣਤੀ ਦਾ ਨਾਂ
–ਅੱਠ ਸਠ, ਵਿਸ਼ੇਸ਼ਣ : ਅਠਾਹਠ, ੬੮
–ਅਠਸਠ ਤੀਰਥ, ਪੁਲਿੰਗ : ਬੜੇ ਪਰਸਿੱਧ ਤੀਰਥ ਜੋ ੬੮ ਹਨ
–ਅੱਠ ਕੌਂਸਲ, ਇਸਤਰੀ ਲਿੰਗ : ਅੱਠ ਆਦਮੀਆਂ ਦੀ ਕੌਂਸਲ ਜਾਂ ਪੰਚਾਇਤ, ਵਜ਼ਾਰਤ
–ਅੱਠ ਜੁਲਾਹੇ ਤੇ ਨੌਂ ਹੁੱਕੇ ਇਸ ਤੇ ਵੀ ਧੱਕਮ ਧੱਕੇ, ਅਖੌਤ : ਜ਼ਰੂਰਤ ਤੋਂ ਵੱਧ ਵਸਤੂ ਹੋਣ ਤੇ ਵੀ ਮੂਰਖਾਂ ਦਾ ਉਸ ਲਈ ਲੜਨਾ ਝਗੜਨਾ
–ਅੱਠ ਪਹਿਰ, ਪੁਲਿੰਗ : ਦਿਨ ਰਾਤ ਦਾ ਸਮਾਂ, ਚਾਰ ਪਹਿਰ ਦਿਨ ਦੇ ਤੇ ਚਾਰ ਰਾਤ ਦੇ 24 ਘੰਟਿਆਂ ਦਾ ਸਮਾਂ
–ਅੱਠ ਪਹਿਰੀ (ਰੋਟੀ) , ਦੋ ਡੰਗਾਂ ਵਿਚਾਲੇ ਅੱਠਾਂ ਪਹਿਰਾਂ ਦਾ ਫ਼ਰਕ ਹੋਣਾ, ਦਿਨ ਰਾਤ ਵਿਚ ਸਿਰਫ਼ ਇਕ ਬਾਰ ਭੋਜਨ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-11-27-03, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First