ਆਟਾ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਆਟਾ (ਨਾਂ,ਪੁ) ਬਰੀਕ ਪੀਠਾ ਹੋਇਆ ਅਨਾਜ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਆਟਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਆਟਾ [ਨਾਂਪੁ] ਪੀਸਿਆ ਹੋਇਆ ਅਨਾਜ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਆਟਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਆਟਾ. ਸੰਗ੍ਯਾ—ਆਰਦ. ਚੂਨ. ਪਿਸਾਨ. ਪੀਠਾ ਹੋਇਆ ਅਨਾਜ. “ਇਕਨਾ ਆਟਾ ਅਗਲਾ, ਇਕਨਾ ਨਾਹੀ ਲੋਣੁ.” (ਸ. ਫਰੀਦ)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
      
      
   
   
      ਆਟਾ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਆਟਾ (ਸੰ.। ਪੰਜਾਬੀ) ਪੀਸਿਆ ਹੋਇਆ ਅਨਾਜ।  ਯਥਾ-‘ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ’। ਦੇਖੋ , ‘ਲੋਣੁ’
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਆਟਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਆਟਾ, ਪੁਲਿੰਗ : ਪੀਠਾ ਹੋਇਆ ਅਨਾਜ
	–ਆਟਾ ਹੋਣਾ, ਮੁਹਾਵਰਾ : ਪਿਸ ਜਾਣਾ, ਬੁਰੀ ਤਰ੍ਹਾਂ ਦਰੜਿਆ ਜਾਣਾ, ਲੱਕੜੀ ਆਦਿ ਦਾ ਘੁਣ ਲਗ ਕੇ ਬੋਦਾ ਹੋ ਜਾਣਾ, ਸਤਿਆਨਾਸ ਹੋ ਜਾਣਾ
	–ਆਟਾ ਕਰਨਾ, ਮੁਹਾਵਰਾ : ਬਹੁਤ ਬਰੀਕ ਪੀਸਣਾ, ਬਿਲਕੁਲ ਸਤਿਆਨਾਸ ਕਰ ਦੇਣਾ, ਬਰਬਾਦ ਕਰਨਾ
	–ਧੌਲੀ ਦਾੜ੍ਹੀ ਤੇ ਆਟਾ ਖਰਾਬ, ਅਖੌਤ : ਵਡੇਰੇ ਜਾਂ ਸਿਆਣੇ ਆਦਮੀ ਨੂੰ ਸ਼ਰਮ ਦਿਵਾਉਣ ਲਈ ਬੋਲਦੇ ਹਨ
	–ਆਟਾ ਨਹੀਂ ਤਾਂ ਦਲੀਆ, ਅਖੌਤ : ਨੁਕਸਾਨ ਜ਼ਰੂਰ ਹੋਇਆ ਹੈ ਭਾਵੇਂ ਬਹੁਤਾ ਨਹੀਂ
	–ਆਟੇ ਦਾ ਦੀਵਾ, ਅੰਦਰ ਚੂਹੇ ਬਾਹਰ ਕਾਂ ਨਾ ਛੱਡਣ, ਅਖੌਤ : ਇੰਨਾ ਕਮਜ਼ੋਰ ਕਿ ਨਾ ਘਰ ਵਿਚ ਬਚਾਉ ਹੈ ਨਾ ਬਾਹਰ
	–ਆਟੇ ਦਾਲ ਦਾ ਭਾ ਮਲੂਮ ਹੋ ਜਾਣਾ, ਅਖੌਤ : ਦੁਨੀਆ ਦੇ ਉਤਰਾ ਚੜ੍ਹਾ ਦਾ ਪਤਾ ਲੱਗਣਾ; ਫ਼ਰਕ ਪਤਾ ਲੱਗਣਾ, ਕਦਰ ਮਲੂਮ ਹੋਣਾ, ਭੁਲੇਖਾ ਨਿਕਲਣਾ, ਕੀਤੇ ਹੋਏ ਬੁਰੇ ਕੰਮ ਦਾ ਨਤੀਜਾ ਸਾਹਮਣੇ ਆਉਣਾ, ਨਸੀਹਤ ਹੋ ਜਾਣਾ
	–ਆਟੇ ਦਾਲ ਦਾ ਫ਼ਿਕਰ ਹੋਣਾ, ਮੁਹਾਵਰਾ : ਬਹੁਤ ਗਰੀਬੀ ਹੋਣਾ, ਥੁੜ ਵਿਚ ਹੋਣਾ, ਘਰ ਦੇ ਖਰਚਾਂ ਨੂੰ ਪੂਰਾ ਕਰਨ ਦੀ ਚਿੰਤਾ
	–ਆਟੇ ਨਾਲ ਘੁਣ ਪਿਸਣਾ, ਮੁਹਾਵਰਾ : ਵੱਡੇ ਆਦਮੀ ਨਾਲ ਛੋਟੇ ਦਾ ਜਾਂ ਇੱਕ ਦੇ ਨਾਲ ਦੂਜੇ ਦਾ ਨੁਕਸਾਨ ਹੋ ਜਾਣਾ
	–ਆਟੇ ਵਿਚ ਲੂਣ ਹੋਣਾ, ਮੁਹਾਵਰਾ : ਬਹੁਤ ਥੋੜੇ ਅੰਸ਼ ਵਿਚ ਹੋਣਾ, ਜੋ ਕਿਸੇ ਗਿਣਤੀ ਵਿਚ ਨਾ ਹੋਵੇ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-12-04-57-51, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First