ਆਮ ਚੋਣਾਂ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
General Election ਆਮ ਚੋਣਾਂ: ਲੋਕਤੰਤਰੀ ਦੇਸ਼ਾ ਵਿਚ ਮਤਦਾਤਾ ਆਪਣੇ ਪ੍ਰਤੀਨਿਧ ਚੁਣਦੇ ਹਨ। ਜਿਵੇਂ ਕਿ ਭਾਰਤ ਵਿਚ ਹਰ ਨਾਗਰਿਕ ਜੋ ਅਠਾਰਾਂ ਸਾਲ ਜਾਂ ਉਸ ਤੋਂ ਵੱਧ ਉਮਰ ਦਾ ਹੈ ਆਪਣੀ ਮਤ ਅਧਿਕਾਰ ਦਾ ਪ੍ਰਯੋਗ ਕਰਕੇ ਆਪਣੇ-ਆਪਣੇ ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਦੇਸ਼ ਲੋਕ ਸਭਾ ਲਈ ਹਰ ਪੰਜ ਸਾਲਾਂ ਬਾਅਦ ਆਪਣੇ ਪ੍ਰਤੀਨਿਧ ਚੁਣਦੇ ਹਨ ਅਤੇ ਜਿਸ ਰਾਜਨੀਤਿਕ ਦਲ ਨੂੰ ਆਪਣੇ ਤੋਰ ਜਾਂ ਕਈ ਦਲਾਂ ਦੇ ਗਠਜੋੜ ਕਰਕੇ ਬਹੁਮਤ ਪ੍ਰਾਪਤ ਹੁੰਦਾ ਹੈ। ਉਹ ਆਪਣੀ ਸਰਕਾਰ ਬਣਾ ਲੈਂਦੇ ਹਨ। ਜੇਕਰ ਸਰਕਾਰ ਨੂੰ ਕਿਸੇ ਕਾਰਨ ਬਹੁਮੱਤ ਪ੍ਰਾਪਤ ਨਾ ਰਹੇ ਅਤੇ ਹੋਰ ਕੋਈ ਦੱਲ ਜਾਂ ਦੱਲਾਂ ਦਾ ਗਠਜੋੜ ਆਪਣਾ ਬਹੁਮੱਤ ਸਿੱਧ ਕਰਕੇ ਸਰਕਾਰ ਬਣਾਉਣ ਦੇ ਆਯੋਗ ਹੋਵੇ ਤਾਂ ਸਬੰਧਿਤ ਵਿਧਾਨ ਸਭਾ ਜਾਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਜਾਂਦਾ ਹੈ ਅਤੇ ਨਵੀਆਂ ਚੋਣਾਂ ਕਰਵਾਈਆਂ ਜਾਂਦੀਆਂ ਹਨ। ਇਸ ਪ੍ਰਕਾਰ ਆਮ ਚੋਣਾਂ ਪੰਜ ਸਾਲਾਂ ਤੋਂ ਪਹਿਲਾਂ ਵੀ ਕਰਵਾਈਆਂ ਜਾ ਸਕਦੀਆਂ ਹਨ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਆਮ ਚੋਣਾਂ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
General Election_ਆਮ ਚੋਣਾਂ: ਸੰਸਦ ਜਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਸਭ ਸੀਟਾਂ ਲਈ ਇਕੋ ਸਮੇਂ ਚੋਣ ਨੂੰ ਆਮ ਚੋਣਾਂ ਦਾ ਨਾਂ ਦਿੱਤਾ ਜਾਂਦਾ ਹੈ। ਇਹ ਸ਼ਬਦ ਕਿਸੇ ਚੋਣ ਨੂੰ ਉਪ-ਚੋਣ ਤੋਂ ਨਿਖੇੜਨ ਲਈ ਵਰਤਿਆ ਜਾਂਦਾ ਹੈ।
ਦੂਜੇ ਅਰਥਾਂ ਵਿਚ ਇਸ ਸ਼ਬਦ ਦੀ ਵਰਤੋਂ ਉਦੋਂ ਵੀ ਕੀਤੀ ਜਾਂਦੀ ਹੈ ਜਦੋਂ ਚੋਣ ਪਹਿਲੇ ਸਦਨ ਦੀ ਅਉਧ ਗੁਜ਼ਰ ਜਾਣ ਤੋਂ ਬਾਦ ਕੀਤੀ ਜਾ ਰਹੀ ਹੋਵੇ ਅਤੇ ਉਹ ਉਪ-ਚੋਣ ਨ ਹੋਵੇ। ਜਦੋਂ ਪੂਰੀ ਅਉਧ ਗੁਜ਼ਰਨ ਤੋਂ ਪਹਿਲਾਂ ਖ਼ਾਲੀ ਹੋ ਗਈ ਥਾਂ ਭਰਨ ਲਈ ਚੋਣ ਕਰਵਾਈ ਜਾਵੇ ਤਾਂ ਉਸ ਨੂੰ ਉਪਚੋਣ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਇਕ ਆਮ ਚੋਣ ਪਿਛੋਂ ਉਸ ਸਦਨ ਲਈ ਮੁਕੱਰਰ ਅਉਧ ਦੇ ਗੁਜ਼ਰਨ ਤੋਂ ਪਹਿਲਾਂ ਉਸ ਸਦਨ ਨੂੰ ਤੋੜ ਦਿੱਤੇ ਜਾਣ ਕਾਰਨ ਮੁੜ ਚੋਣ ਕਰਵਾਉਣੀ ਪੈ ਜਾਵੇ ਤਾਂ ਉਸ ਨੂੰ ਮੱਧਵਰਤੀ ਚੋਣ ਕਿਹਾ ਜਾਂਦਾ ਹੈ। ਭਾਰਤ ਦੇ ਚੋਣ ਕਾਨੂੰਨ ਅਧੀਨ ਉਪਚੋਣ ਵਿਚ ਚੁਣੇ ਗਏ ਮੈਂਬਰ ਦੇ ਅਹੁਦੇ ਦੀ ਅਉਧ ਸਦਨ ਦੀ ਬਾਕੀ ਰਹਿੰਦੀ ਅਉਧ ਲਈ ਹੁੰਦੀ ਹੈ। ਲੇਕਿਨ ਮੱਧਵਰਤੀ ਚੋਣਾਂ ਵਿਚ ਚੁਣੇ ਗਏ ਮੈਂਬਰ, ਜੇ ਸਦਨ ਪਹਿਲਾਂ ਨ ਤੋੜ ਦਿੱਤਾ ਜਾਵੇ, ਪੰਜ ਸਾਲ ਦੀ ਮੁੱਦਤ ਲਈ ਚੁਣੇ ਜਾਂਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First