ਆਰਸੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਰਸੀ (ਨਾਂ,ਇ) ਅੰਗੂਠੇ ਵਿੱਚ ਪਾਇਆ ਜਾਣ ਵਾਲਾ ਸ਼ੀਸ਼ਾ ਲੱਗਾ ਇਸਤਰੀਆਂ ਦਾ ਗਹਿਣਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਆਰਸੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਰਸੀ [ਨਾਂਇ] ਔਰਤਾਂ ਦੀ ਸ਼ੀਸ਼ੇ ਜੜੀ ਅੰਗੂਠੇ ਵਿਚ ਪਾਉਣ ਵਾਲ਼ੀ ਇਕ ਮੁੰਦਰੀ; ਸ਼ੀਸ਼ਾ , ਆਈਨਾ, ਦਰਪਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਰਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਰਸੀ. ਸੰ. ਆਦਸ਼੗. ਸੰਗ੍ਯਾ—ਸ਼ੀਸ਼ਾ. ਦਰਪਣ. ਆਈਨਾ. “ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ.” (ਮਾਝ ਅ: ਮ: ੩) “ਜੈਸੇ ਤਾਰੋ ਤਾਰੀ ਔਰ ਆਰਸੀ, ਸਨਾਹ ਸਸਤ੍ਰ.” (ਭਾਗੁ ਕ) ਦੇਖੋ, ਆਈਨਾ। ੨ ਇਸਤ੍ਰੀਆਂ ਦਾ ਇੱਕ ਗਹਿਣਾ , ਜਿਸ ਵਿੱਚ ਸ਼ੀਸ਼ਾ ਜੜਿਆ ਹੁੰਦਾ ਹੈ. ਇਹ ਅੰਗੂਠੇ ਵਿੱਚ ਪਹਿਨੀਦਾ ਹੈ. “ਕਹਾਂ ਸੁ ਆਰਸੀਆਂ ਮੁਹਿ ਬੰਕੇ?” (ਆਸਾ ਅ: ਮ: ੧) ੩ ਆਲਸੀ ਦੀ ਥਾਂ ਭੀ “ਆਰਸੀ” ਸ਼ਬਦ ਆਉਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਰਸੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਰਸੀ, ਇਸਤਰੀ ਲਿੰਗ ੧. ਸ਼ੀਸ਼ਾ; ੨. ਇਕ ਗਹਿਣਾ ਜਿਸ ਨੂੰ ਜਨਾਨੀਆਂ ਹੱਥ ਦੇ ਅੰਗੂਠੇ ਵਿਚ ਪਾਉਂਦੀਆਂ ਹਨ ਤੇ ਜਿਸ ਵਿਚ ਸ਼ੀਸ਼ਾ ਲੱਗਾ ਹੁੰਦਾ ਹੈ ਤੇ ਜੋ ਸ਼ੀਸ਼ੇ ਦਾ ਕੰਮ ਦਿੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-23-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.