ਆਲਮਪੁਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਲਮਪੁਰ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿਚ ਦਸੂਹਾ ਤੋਂ 11 ਕਿਲੋਮੀਟਰ ਦੱਖਣ-ਪੱਛਮ ਵੱਲ ਇਕ ਪਿੰਡ ਜਿੱਥੇ ਛੇਵੇਂ ਗੁਰੂ ਹਰਗੋਬਿੰਦ ਜੀ (1595-1644) ਪਧਾਰੇ ਸਨ ਅਤੇ ਸ਼ਿਕਾਰ ਖੇਡਣ ਦੇ ਸਮੇਂ ਦੌਰਾਨ ਇਥੇ ਕਈ ਦਿਨ ਠਹਿਰੇ ਸਨ।ਜਿਥੇ ਗੁਰੂ ਜੀ ਤੰਬੂ ਲਗਾ ਕੇ ਬੈਠੇ ਸਨ ਉਸ ਅਸਥਾਨ ਨੂੰ ਪਵਿੱਤਰ ਮੰਨਦੇ ਹੋਏ ਉਥੇ ਹੁਣ ਗੁਰਦੁਆਰਾ ਤੰਬੂ ਸਾਹਿਬ ਪਾਤਸ਼ਾਹੀ ਛੇਵੀਂ ਵਿੱਦਮਾਨ ਹੈ। ਇਹ ਗੁਰਦੁਆਰਾ ਪਿੰਡ ਦੇ ਲਗਪਗ 250 ਮੀਟਰ ਦੱਖਣ ਵੱਲ ਇਕ ਨੀਵੇਂ ਟਿੱਬੇ ਉੱਤੇ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦੇ ਨਾਂ ਖ਼ਾਲਸਾ ਰਾਜ ਸਮੇਂ 75 ਏਕੜ ਜ਼ਮੀਨ ਲਗਵਾ ਦਿੱਤੀ ਗਈ ਸੀ। ਇਸ ਦੀ ਵਰਤਮਾਨ ਆਇਤਾਕਾਰ ਇਮਾਰਤ ਪਿੰਡ ਦੀ ਸੰਗਤ ਨੇ 1983 ਵਿਚ ਬਣਾਈ ਸੀ ਜਿਸਦੇ ਇਕ ਕੋਨੇ ਵਿਚ ਪ੍ਰਕਾਸ਼ ਅਸਥਾਨ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਨਿਰਮਲੇ ਮਹੰਤਾਂ ਕੋਲ ਹੈ ਅਤੇ ਇਹ ਨਿਰਮਲ ਅਖਾੜਾ ਨਾਲ ਸੰਬੰਧਿਤ ਹੈ।
ਲੇਖਕ : ਜ.ਜ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਆਲਮਪੁਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਆਲਮਪੁਰ : ਸ੍ਰੀ ਗੁਰੂ ਹਰਿਗੋਬਿੰਦ ਜੀ ਨਾਲ ਸਬੰਧਤ ਗੁਰਦੁਆਰਾ 'ਆਲਮਪੁਰ' ਇਤਿਹਾਸਕ ਅਸਥਾਨ ਹੈ। ਆਲਮਪੁਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਦਸੂਹਾ ਤਹਿਸੀਲ ਦਾ ਇਕ ਪਿੰਡ ਹੈ ਜੋ ਰੇਲਵੇ ਸਟੇਸ਼ਨ 'ਉੜਮੁੜ ਟਾਂਡਾ' ਤੋਂ ਉੱਤਰ ਦੀ ਦਿਸ਼ਾ ਵੱਲ ਲਗਭਗ 3 ਕਿ. ਮੀ. ਦੀ ਦੂਰੀ ਉੱਤੇ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਅਸਥਾਨ ਤੇ ਆਏ ਸਨ। ਕਰਤਾਰਪੁਰ ਵਿਚ ਨਿਵਾਸ ਕਰਨ ਦੇ ਸਮੇਂ ਗੁਰੂ ਜੀ ਸ਼ਿਕਾਰ ਖੇਡਣ ਲਈ ਇਸ ਥਾਂ ਆ ਕੇ ਬਿਰਾਜਮਾਨ ਹੋਏ। ਗੁਰੂ ਜੀ ਜਿਸ ਅਸਥਾਨ ਤੇ ਬੈਠੇ ਸਨ ਉਸ ਥਾਂ ਗੁਰਦੁਆਰਾ ਬਣਿਆ ਹੋਇਆ ਹੈ। ਇਸ ਨੂੰ ਗੁਰਦੁਆਰਾ ਮੰਜੀ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਲੇਖਕ : ਬੇਦੀ ਹਰਪਾਲ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-10-36-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First