ਆਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਲਾ. ਸੰਗ੍ਯਾ—ਆਲਯ. ਤਾਕ. ਤਾਕੀ। ੨ ਭਾਵ—ਦਸਮਦ੍ਵਾਰ. “ਉਪਰਿ ਹਾਟ, ਹਾਟ ਪਰ ਆਲਾ, ਆਲੇ ਭੀਤਰਿ ਥਾਤੀ.” (ਰਾਮ ਬੇਣੀ) ਸ਼ਰੀਰ ਉੱਪਰ ਸਿਰ ਹੈ, ਸਿਰ ਉੱਪਰ ਦਸ਼ਮਦ੍ਵਾਰ ਹੈ, ਉਸ ਵਿੱਚ ਆਤਮਗ੍ਯਾਨ ਰੂਪ ਥੈਲੀ ਹੈ। ੩ ਮਾਇਆ ਜੋ ਸਾਰੇ ਪ੍ਰਪੰਚ ਦੇ ਨਿਵਾਸ ਦਾ ਆਲਯ (ਘਰ) ਹੈ. “ਆਲਾ ਤੇ ਨਿਵਾਰਣਾ.” (ਧਨਾ ਨਾਮਦੇਵ) ੪ ਅ਼ ਅਅ਼ਲਾ. ਵਿ—ਮੁੱਖ. ਸ਼੍ਰੇ. ਉੱਤਮ. “ਬੰਦਗੀ ਅਲਹ ਆਲਾ ਹੁਜਰਾ.” (ਮਾਰੂ ਸੋਲਹੇ ਮ: ੫) ੫ ਉੱਚਾ. ਬਲੰਦ। ੬ ਆਲਹ. ਸੰਦ. ਔਜ਼ਾਰ. ਹਥਿਆਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਆਲਾ* (ਗੁ.। ਸੰਸਕ੍ਰਿਤ ਆਲ੍ਯ=ਘਰ) ਘਰ ਭਾਵ ਸੰਸਾਰ। ਯਥਾ- ‘ਆਲਾ ਤੇ ਨਿਵਾਰਣਾ ਜਮ ਕਾਰਣਾ’ ਸੰਸਾਰ ਤੇ ਨਿਵਾਰਣ ਕਰੋ ਜੋ ਜਨਮ ਮਰਣ ਦਾ ਕਾਰਣ ਹੈ।
੨. (ਕ੍ਰਿ.। ਮਰਹਟੀ) ਮੈਂ ਆਯਾ ਹਾਂ।
----------
* ਠੇਠ ਪੰਜਾਬੀ ਵਿਚ ਆਲਾ ਹੁਣ ਤਕ ਜਾਲੇ ਦੇ ਅਰਥ ਵਿਚ ਬੋਲਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਆਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਆਲਾ (ਗੁ.। ਅ਼ਰਬੀ ਆਅ਼ਲਾ) ਵੜਾ। ਯਥਾ-‘ਆਲਾ ਹੁਜਰਾ’ ਵਡਾ ਕੋਠਾ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਆਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਲਾ, ਪੁਲਿੰਗ : ੧. ਕੰਧ ਵਿਚ ਬਣਿਆ ਖੁੱਡਾ ਜਾਂ ਰੱਖਣਾ; ੨. ਖੁੱਡਾ
–ਆਲੀ, ਇਸਤਰੀ ਲਿੰਗ :
–ਆਲੇ, ਕਿਰਿਆ ਵਿਸ਼ੇਸ਼ਣ : ਆਲੇ ਵਿਚ
–ਆਲੇ ਕੋਡੀ ਛਿੱਕੇ ਕੋਡੀ ਕਰਨਾ, ਮੁਹਾਵਰਾ : ਇੱਥੇ ਰੱਖੀ ਸੀ ਔਥੇ ਰੱਖੀ ਸੀ ਕਰ ਛੱਡਣਾ, ਨਾ ਲੱਭਦੀ ਹੋਣ ਦਾ ਬਹਾਨਾ ਕਰਨਾ, ਟਾਲ ਮਟੋਲ ਕਰਨਾ
–ਆਲੇ ਟੋਲੇ ਕਰਨਾ, ਆਲੇ ਟੋਲੇ ਪਾਉਣਾ, ਮੁਹਾਵਰਾ : ਕੁਝ ਹੱਥ ਨਾ ਫੜਾਉਣਾ, ਟਾਲ ਵਾਲ ਛੱਡਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-38-50, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First