ਆਸਾ ਰਾਗ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਆਸਾ ਰਾਗ : ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿਚ ਮੱਧਮ (ਮਾ) ਵਾਦੀ ਅਤੇ ਸੜਜ( ਸ) ਸੰਵਾਦੀ ਹਨ। ਆਰੋਹੀ ਵਿਚ ਗੰਧਾਰ (ਗ) ਅਤੇ ਨਿਸ਼ਾਧ (ਨੀ) ਸ੍ਵਰ ਵਰਜਿਤ ਕੀਤੇ ਜਾਂਦੇ ਹਨ। ਇਸੇ ਕਾਰਨ ਇਸ ਦੀ ਜਾਤੀ ਔੜਵ ਸੰਪੂਰਨ ਹੀ ਮੰਨੀ ਜਾਂਦੀ ਹੈ। ਰਾਤ ਦੇ ਦੂਜੇ ਪਹਿਰ ਸਮੇਂ ਇਸ ਰਾਗ ਨੂੰ ਗਾਇਆ ਜਾਂਦਾ ਹੈ। ਇਸ ਰਾਗ ਦੀ ਆਰੋਹੀ ਤੇ ਅਵਰੋਹੀ ਇਸ ਪ੍ਰਕਾਰ ਹੈ

        ਆਰੋਹੀ–ਸ ਰੇ ਮ ਪ ਧ ਸ

        ਅਵਰੋਹੀ– ਸ ਨੀ ਸ ਪ ਮ ਗ ਰੇ ਸ

        ਇਹ ਰਾਗ ਪੰਜਾਬ ਵਿਚ ਪ੍ਰਾਚੀਨ ਸਮੇਂ ਤੋਂ ਹੀ ਪ੍ਰਚਲਿਤ ਹੈ। ਇਹ ਰਾਗ ਧੁਨੀ ਦੇ  ਰੂਪ ਵਿਚ ਵਧੇਰੇ ਪ੍ਰਚਲਿਤ ਹੈ। ਇਸੇ ਰਾਗ ਨਾਲ ਮਿਲਦੀ ਮਾਂਡ ਨਾ ਦੀ ਧਨੀ ਰਾਜਸਥਾਨ ਵਿਚ ਗਾਈ ਜਾਦੀ ਹੈ। ਮੰਦਰਾਂ ਅਤੇ ਗੁਰਦੁਆਰਿਆਂ ਵਿਚ ਸਵੇਰ ਵੇਲੇ ਭਗਤੀ ਰਸ ਦੇ ਗੀਤ ਅਤੇ ਸ਼ਬਦ ਇਸੇ ਰਾਗ ਤੇ ਹੀ ਅਧਾਰਿਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਾ ਰਾਗ ਦਾ ਚੌਥਾ ਨੰਬਰ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1880, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-03-27-00, ਹਵਾਲੇ/ਟਿੱਪਣੀਆਂ: ਹ. ਪੁ. –ਪੰ.ਵਿ. ਕੋ. 2 : 188. ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.