ਇਕਰਾਰ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਇਕਰਾਰ [ਨਾਂਪੁ] ਕੌਲ਼, ਵਚਨ , ਵਾਇਦਾ, ਪ੍ਰਣ, ਅਹਿਦ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਇਕਰਾਰ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Ikrar_ਇਕਰਾਰ: ਵਿਲਸਨ ਦੀ ਗਲਾਸਰੀ ਵਿਚ ਇਕਰਾਰ ਦੇ ਅੰਗਰੇਜ਼ੀ ਸਮਾਨਾਰਥਕ Fixing firmly, establishing, confirming, agreement, assent ਅਤੇ  Ratification ਦਿੱਤੇ  ਗਏ ਹਨ। ਢਿਲੀ ਕਿਸਮ ਦੇ ਅਨੁਵਾਦ ਜਾਂ ਆਮ  ਗੱਲਬਾਤ ਵਿਚ ਇਹ ਸਮਾਨਾਰਥਕ ਚਲ  ਸਕਦੇ ਹਨ। ਪਰ  ਹੁਣ  ਜਦੋਂ  ਪੰਜਾਬੀ ਭਾਸ਼ਾ  ਨੂੰ ਕਾਨੂੰਨ  ਦੀ ਭਾਸ਼ਾ  ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ  ਹੈ ਤਾਂ ਅੰਗਰੇਜ਼ੀ ਦੇ ਵਖ ਵਖ ਰੰਗਤ  ਵਾਲੇ  ਸ਼ਬਦਾਂ ਲਈ  ਵਖ ਵਖ ਅਤੇ ਠੁਕਦਾਰ  ਪੰਜਾਬੀ  ਸ਼ਬਦ  ਅਪਣਾਉੁਣੇ ਜ਼ਰੂਰੀ ਹਨ। ਉਪਰੋਕਤ ਦ੍ਰਿਸ਼ਟੀ ਤੋਂ ਹੁਣ ਤਕ  ਅਨੁਵਾਦ ਕੀਤੇ ਗਏ ਐਕਟਾਂ ਦੇ ਪੰਜਾਬੀ ਰੂਪ  ਵਿਚ ਹੇਠ-ਲਿਖੇ ਅਨੁਸਾਰ ਸਮਾਨਰਥਕ ਰਖੇ  ਗਏ ਹਨ:-
	       confirm- ਪੱਕਾ  ਕਰਨਾ
	       agreement- ਕਰਾਰ  (ਆਮ ਬੋਲ  ਚਾਲ ਵਿਚ ਇਕਰਾਰ ਸ਼ਬਦ promise ਲਈ ਵਰਤਿਆ ਜਾਂਦਾ ਹੈ।)
	assent-ਅਨੁਮਤੀ (ਵਿਧਾਨ ਮੰਡਲ ਦੁਆਰਾ ਪਾਸ ਕੀਤੇ ਜਾਣ  ਉਪਰੰਤ ਬਿਲ  ਐਕਟ ਉਦੋਂ ਬਣਦਾ ਹੈ ਜਦ ਰਾਸ਼ਟਰਪਤੀ/ਰਾਜਪਾਲ ਦੀ ਅਨੁਮਤੀ ਉਸ ਨੂੰ ਮਿਲ ਜਾਵੇ।)
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      ਇਕਰਾਰ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਇਕਰਾਰ, (ਫ਼ਾਰਸੀ) / ਪੁਲਿੰਗ : ਕੌਲ, ਪ੍ਰਣ, ਬਚਨ, ਆਪਸ ਵਿਚ ਦਾ ਅਹਿਦਪੈਮਾਨ, (ਲਾਗੂ ਕਿਰਿਆ : ਕਰਨਾ, ਦੇਣਾ)
	–ਇਕਰਾਰਨਾਮਾ, (ਫ਼ਾਰਸੀ)  / ਪੁਲਿੰਗ : ਉਹ ਕਾਗਜ਼ ਜਿਸ ਉੱਤੇ ਕੋਈ ਵਹਿਦਾ ਜਾਂ ਇਕਰਾਰ ਲਿਖ ਕੇ ਦਿੱਤਾ ਜਾਵੇ
	–ਇਕਰਾਰੀ, ਵਿਸ਼ੇਸ਼ਣ : ਜਿਸ ਦਾ ਇਕਰਾਰ ਕੀਤਾ ਜਾਵੇ, ਜੋ ਚੀਜ਼ ਨਕਦ ਨਾ ਦਿੱਤੀ ਜਾਵੇ ਪਰ ਦੇਣ ਦਾ ਭਰੋਸਾ ਦਿਵਾਇਆ ਜਾਵੇ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-19-03-38-26, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First