ਇਨਡੈਂਟ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Indenting
ਕਈ ਵਾਰ ਖੱਬੇ ਜਾਂ ਸੱਜੇ ਮਾਰਜਨ ਵਿੱਚ ਕੁਝ ਖਾਲੀ ਥਾਂਵਾਂ (ਵਾਈਟ ਸਪੇਸਿਜ਼) ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਇਹਨਾਂ ਖਾਲੀ ਥਾਂਵਾਂ ਨੂੰ ਇਨਡੈਂਟ ਕਿਹਾ ਜਾਂਦਾ ਹੈ। ਇਨਡੈਂਟ ਭਰਨ ਲਈ ਫਾਰਮੈਟ ਮੀਨੂ ਜਾਂ ਰੂਲਰ ਦੀ ਵਰਤੋਂ ਕੀਤੀ ਜਾਂਦੀ ਹੈ।
ਫਾਰਮੈਟ ਮੀਨੂ ਰਾਹੀਂ ਇਨਡੈਂਟ ਭਰਨਾ (Using Format Menu)
1. ਪੈਰੇ ਦੀ ਚੋਣ ਕਰੋ ਜਾਂ ਕਰਸਰ ਸਬੰਧਿਤ ਪੈਰੇ ਵਿੱਚ ਰੱਖੋ ।
2. Format > Paragraph ਮੀਨੂ ਉੱਤੇ ਕਲਿੱਕ ਕਰੋ। ਇਕ ਡਾਈਲਾਗ ਬਾਕਸ ਨਜ਼ਰ ਆਵੇਗਾ।
3. Indent and Spacing ਟੈਬ ਉੱਤੇ ਕਲਿੱਕ ਕਰੋ।
4. ਇਨਡੈਂਟਸ ਦੀ ਖੱਬੀ ਅਤੇ ਸੱਜੀ ਕੀਮਤ ਸੈੱਟ ਕਰੋ।
5. OK ਬਟਨ ਉੱਤੇ ਕਲਿੱਕ ਕਰੋ।
ਰੂਲਰ ਦੀ ਵਰਤੋਂ ਨਾਲ ਇਨਡੈਂਟ ਲਗਾਉਣਾ (Using Ruler)
ਰੂਲਰ ਦੀ ਮਦਦ ਨਾਲ ਬੜੀ ਅਸਾਨੀ ਨਾਲ ਇਨਡੈਂਟ ਭਰੇ ਜਾ ਸਕਦੇ ਹਨ।
ਰੂਲਰ ਰਾਹੀਂ ਇਨਡੈਂਟ ਭਰਨ ਦਾ ਤਰੀਕਾ ਹੇਠਾਂ ਲਿਖੇ ਅਨੁਸਾਰ:
1. ਲੋੜੀਂਦਾ ਪੈਰਾ ਸਿਲੈਕਟ ਕਰੋ।
2. ਸਬੰਧਿਤ ਇਨਡੈਂਟ ਨੂੰ ਮਾਊਸ ਨਾਲ ਡਰੈਗ ਕਰਕੇ ਸੈਟ ਕਰੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First