ਉਦਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦਮ. ਦੇਖੋ, ਉੱਦਮ. “ਉਦਮ ਕਰੇਦਿਆ ਜੀਉ ਤੂੰ.” (ਵਾਰ ਗੂਜ ੨ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14516, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਦਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਮ: ਉਦਮ ਪ੍ਰਤਿ ਸਿੱਖ ਧਰਮ ਵਿਚ ਵਿਸ਼ੇਸ਼ ਖਿਚ ਹੈ। ਇਸ ਨੂੰ ਜੀਵਨ-ਜਾਚ ਦਾ ਮੁੱਖ ਕਰਤੱਵ ਮੰਨਿਆ ਗਿਆ ਹੈ। ਸੰਸਕ੍ਰਿਤ ਭਾਸ਼ਾ-ਪਿਛੋਕੜ ਵਾਲੇ ਇਸ ਸ਼ਬਦ ਦਾ ਅਰਥ ਹੈ -ਯਤਨ, ਪੁਰਸ਼ਾਰਥ ਜਾਂ ਕੋਸ਼ਿਸ਼। ਗੁਰੂ ਅਰਜਨ ਦੇਵ ਜੀ ਨੇ ‘ਗੂਜਰੀ ਕੀ ਵਾਰ ’ ਵਿਚ ਇਸ ਦਾ ਤ੍ਰੈਮੁਖੀ ਕਰਤੱਵ ਦਸਿਆ ਹੈ। ਜਾਂ ਇੰਜ ਕਹੋ ਕਿ ਇਸ ਦੀਆਂ ਤਿੰਨ ਪ੍ਰਕਾਰਜੀ-ਦਿਸ਼ਾਵਾਂ ਸਪੱਸ਼ਟ ਕੀਤੀਆਂ ਹਨ -ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ (ਗੁ.ਗ੍ਰੰ.522)। ਇਸ ਬਾਣੀ ਸੰਦਰਭ ਵਿਚ ਦਸਿਆ ਗਿਆ ਹੈ ਕਿ ਮਨੁੱਖ ਦਾ ਪਹਿਲਾ ਕਰਤੱਵ ਹੈ ਕਿ ਪੁਰਸ਼ਾਰਥ ਸਹਿਤ ਜੀਵਨ ਬਤੀਤ ਕਰਨਾ। ਇਸ ਦਾ ਸੰਬੰਧ ਵਿਅਕਤੀ ਦੇ ਸੁਭਾ ਨਾਲ ਹੈ। ਸਪੱਸ਼ਟ ਹੈ ਕਿ ਗੁਰਬਾਣੀ ਆਲਸ ਦਾ ਖੰਡਨ ਕਰਦੀ ਹੈ। ਦੂਜਾ ਕਰਤੱਵ ਹੈ ਕਮਾਈ ਕਰਦੇ ਹੋਇਆਂ ਸੁਖ ਪੂਰਵਕ ਜੀਵਨ ਜੀਉਣਾ। ਇਸ ਦਾ ਸੰਬੰਧ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਨਾਲ ਹੈ। ਸਾਫ਼ ਹੈ ਕਿ ਗੁਰਬਾਣੀ ਕਿਰਤ-ਕਮਾਈ ਵਿਚ ਵਿਸ਼ਵਾਸ ਰਖਦੀ ਹੈ। ਤੀਜਾ ਕਰਤੱਵ ਹੈ ਪਰਮਾਤਮਾ ਦਾ ਧਿਆਨ ਕਰਨਾ, ਉਸ ਦੀ ਆਰਾਧਨਾ ਕਰਨਾ। ਇਸ ਨੂੰ ਹਰਿ-ਭਗਤੀ ਵੀ ਕਹਿ ਸਕਦੇ ਹਾਂ। ਇਸ ਦਾ ਸੰਬੰਧ ਅਧਿਆਤਮਿਕ ਭਵਿਸ਼ ਸੁਧਾਰਨ ਨਾਲ ਹੈ। ਜ਼ਾਹਿਰ ਹੈ ਕਿ ਗੁਰਬਾਣੀ ਹਰਿ-ਭਗਤੀ ਨੂੰ ਪਰਮ ਸ੍ਰੇਸ਼ਠ ਉਦਮ ਸਮਝਦੀ ਹੈ।

            ਉਕਤ ਪਹਿਲੇ ਦੋ ਕਰਤੱਵ ਤੀਜੇ ਕਰਤੱਵ ਦੀ ਭੂਮਿਕਾ ਤਿਆਰ ਕਰਦੇ ਹਨ ਕਿਉਂਕਿ ਕਰਤੱਵ-ਪਰਾਇਣ ਵਿਅਕਤੀ ਹੀ ਪੁਰਸ਼ਾਰਥ ਕਰਦਾ ਹੋਇਆ ਅਤੇ ਪਰਿਵਾਰਿਕ ਸੰਬੰਧਾਂ ਪ੍ਰਤਿ ਜਾਗਰੂਕ ਹੁੰਦਾ ਹੋਇਆ ਆਪਣੀ ਅਧਿਆਤਮਿਕਤਾ ਨੂੰ ਸੰਪੰਨ ਕਰ ਸਕਦਾ ਹੈ। ਆਲਸੀ ਵਿਅਕਤੀ ਜੋ ਪਰਿਵਾਰਿਕ ਜ਼ਿੰਮੇਵਾਰੀਆਂ ਤੋਂ ਭਜਦਾ ਹੋਇਆ ਸੰਨਿਆਸੀ ਬਣ ਕੇ ਜੀਵਨ ਬਤੀਤ ਕਰਦਾ ਹੈ, ਉਹ ਆਪਣੇ ਕਿਸੇ ਵੀ ਮਨੋਰਥ ਵਿਚ ਸਫਲ ਨਹੀਂ ਹੋ ਸਕਦਾ ਅਤੇ ਆਪਣਾ ਜੀਵਨ ਵਿਅਰਥ ਵਿਚ ਜ਼ਾਇਆ ਕਰ ਦਿੰਦਾ ਹੈ ਕਿਉਂਕਿ ਗੁਰਵਾਕ ਹੈ ਕਿ ਇਹੀ ਜੋਨਿ ਦੁਰਲਭ ਹੈ ਅਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। (ਗੁ.ਗ੍ਰੰ.12)

            ਅਨੇਕ ਪ੍ਰਕਾਰ ਦੇ ਉਦਮ ਕਰਨ ਦੇ ਬਾਵਜੂਦ ਵੀ ਵਿਅਕਤੀ ਤਦ ਤਕ ਆਵਾਗਵਣ ਦੇ ਚੱਕਰ ਵਿਚ ਪਿਆ ਰਹਿੰਦਾ ਹੈ ਅਤੇ ਉਸ ਦਾ ਉੱਧਾਰ ਨਹੀਂ ਹੁੰਦਾ ਹੈ ਜਦ ਤਕ ਉਹ ਹਰਿ-ਗੁਣ-ਗਾਨ ਨਹੀਂ ਕਰਦਾ—ਉਦਮ ਕਰਹਿ ਅਨੇਕ ਹਰਿ ਨਾਮੁ ਗਾਵਹੀ ਭਰਮਹਿ ਜੋਨਿ ਅਸੰਖ ਮਹਿ ਜਨਮਹਿ ਆਵਹੀ (ਗੁ.ਗ੍ਰੰ.705)। ਅਸਲ ਵਿਚ, ਹੋਰ ਉਦਮ ਤਦ ਹੀ ਅਰਥ-ਪੂਰਣ ਹਨ ਜੇ ਹਰਿ-ਭਗਤਿ ਕਰਨ ਵਾਲਾ ਉਦਮ ਕੀਤਾ ਜਾਏ। ਨਹੀਂ ਤਾਂ ਬਾਕੀ ਸਾਰਾ ਮਾਇਆਵੀ ਪ੍ਰਪੰਚ ਹੈ ਜਾਂ ਜਿੰਨਾਂ ਭੂਤਾਂ ਵਾਲਾ ਕਰਮਾਚਾਰ ਹੈ — ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ (ਗੁ.ਗ੍ਰੰ.706)।

            ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਬਾਣੀ ਵਿਚ ਨਿਰਣਾਇਕ ਰੂਪ ਵਿਚ ਕਿਹਾ ਹੈ ਕਿ ਸਾਰਿਆਂ ਉਦਮਾਂ ਵਿਚ ਸ੍ਰੇਸ਼ਠ ਉਦਮ ਹਰਿ-ਨਾਮ-ਸਿਮਰਨ ਹੈ — ਸਗਲ ਉਦਮ ਮਹਿ ਉਦਮੁ ਭਲਾ ਹਰਿ ਕਾ ਨਾਮੁ ਜਪਹੁ ਜੀਅ ਸਦਾ (ਗੁ. ਗ੍ਰੰ.266)। ਉਦਮੀ ਬਣਨ ਲਈ ਗੁਰੂ ਅਰਜਨ ਦੇਵ ਜੀ ਨੇ ਜਿਗਿਆਸੂ ਨੂੰ ਸਪੱਸ਼ਟ ਅਗਵਾਈ ਦਿੰਦੇ ਹੋਇਆਂ ਕਿਹਾ ਹੈ —ਸਾਧੂ ਸੰਗਿ ਭਇਆ ਮਨਿ ਉਦਮੁ ਨਾਮੁ ਰਤਨੁ ਜਸੁ ਗਾਈ (ਗੁ.ਗ੍ਰੰ.619)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਉਦਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਉਦਮ (ਸੰ.। ਸੰਸਕ੍ਰਿਤ ਉਦ੍ਯਮ) ਜਤਨ, ਕੋਸ਼ਸ਼, ਆਲਸ ਦੇ ਉਲਟ। ਯਥਾ-‘ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.