ਉੱਤਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

North (ਨੌ:ਥ) ਉੱਤਰ: (i) ਇਹ ਚਾਰ ਮੁੱਖ ਦਿਸ਼ਾਵਾਂ (four cardinal directions) ਵਿਚੋਂ ਇਕ ਹੈ। ਜੇਕਰ ਮਨੁੱਖ ਆਪਣਾ ਮੂੰਹ ਚੜ੍ਹਦੇ ਸੂਰਜ ਵੱਲ ਕਰਕੇ ਖੜ੍ਹਾ ਹੋਵੇ ਤਦ ਉਸ ਦੇ ਮੂੰਹ ਵਾਲੇ ਪਾਸੇ ਪੂਰਬ ਹੋਵੇਗਾ, ਪਿੱਠ ਪਿੱਛੇ ਪੱਛਮ, ਸੱਜੇ ਹੱਥ ਵੱਲ ਦੱਖਣ ਅਤੇ ਖੱਬੇ ਹੱਥ ਵੱਲ ਉੱਤਰ ਹੋਵੇਗਾ। (ii) ਇਹ ਸ਼ਬਦ ਇਕ ਤਰ੍ਹਾਂ ਦਾ ਸੰਯੁਕਤ ਸ਼ਬਦ (portmanteau) ਹੈ ਜੋ ਪ੍ਰਥਮ (ਗ਼ੈਰ-ਸ਼ਾਮ ਵਾਦੀ) ਦੁਨੀਆ (First-Non-Communist-World) ਅੱਗੇ ਵਧੂ ਆਰਥਿਕਤਾਵਾਂ ਜਾਂ ਵਧੇਰੇ ਵਿਕਸਿਤ ਦੇਸ਼ਾਂ ਨੂੰ ਵਰਣਨ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਉੱਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਤਰ 1 [ਨਾਂਪੁ] ਜਵਾਬ, ਹੱਲ 2[ਨਾਂਪੁ] ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਖੜ੍ਹਨ ਸਮੇਂ ਖੱਬੇ ਵੱਲ ਦੀ ਦਿਸ਼ਾ, ਪਹਾੜ [ਵਿਸ਼ੇ] ਪਿਛਲਾ, ਮਗਰਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉੱਤਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਤਰ. ਸੰ. उत्तर. ਸੰਗ੍ਯਾ—ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨ ਜਵਾਬ। ੩ ਪਰਲੋਕ । ੪ ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀ੡੖ਤ) ਦਾ ਮਾਮਾ ਸੀ। ੫ ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼ੋੱ਩ਤਰ ਅਤੇ ਪ੍ਰਹੇਲਿਕਾ। ੬ ਦੂਜਾ ਪਾਸਾ । ੭ ਵਿ—ਪਿਛਲਾ। ੮ ਅਗਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.