ਉੱਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਲੀ ( ਨਾਂ , ਇ ) ਗਿੱਲੀ ਅਤੇ ਸਿੱਲ੍ਹੀ ਚੀਜ਼ ਪੁਰ ਆਇਆ ਸਾਵੀ ਪਰਤ ਦਾ ਜਮਾਓ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1886, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਉੱਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਲੀ [ ਨਾਂਇ ] ਕਿਸੇ ਸਲ੍ਹਾਬੀ ਚੀਜ਼ ਉੱਤੇ ਪਿਆ ਇੱਕ ਤਰ੍ਹਾਂ ਦਾ ਜਾਲ਼ਾ , ਫੰਗਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉੱਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉੱਲੀ : ਬਾਸੀ ਰੋਟੀ , ਡਬਲ ਰੋਟੀ , ਅਚਾਰਾਂ , ਮੁਰੱਬਿਆਂ , ਜੁੱਤੀਆਂ ਜਾ ਘੋੜੇ ਦੀ ਲਿੱਦ ਆਦਿ ਉਤੇ ਹਰੇ ਰੰਗ ਦੀ ਭਾਹ ਮਾਰਦੇ ਚਿੱਟੇ ਜਿਹੇ ਜਾਲੇ ਨੂੰ ਉੱਲੀ ਕਹਿੰਦੇ ਹਨ ਊੱਲੀ ਆਮ ਕਰਕੇ ਬਰਸਾਤ ਵਿਚ ਵਧੇਰੇ ਲਗਦੀ ਹੈ ਓਪਰੀ ਨਜ਼ਰੋਂ ਭਾਵੇਂ ਇਹ ਕੋਈ ਰਸਾਇਣਿਕ ਚੀਜ਼ ਦਿਸਦੀ ਹੈ ਪਰ ਅਸਲ ਵਿਚ ਉੱਲੀ ਬਹੁਤ ਹੀ ਛੋਟੇ ਛੋਟੇ ਪੌਦੇ ਹਨ

                                                                          ਉੱਲੀ ਬਨਸਪਤੀ ਦੀ ਸਬ - ਡਵੀਜ਼ਨ ਥੈਲੋਫ਼ਾਈਟਾ ( Thallophyta ) ਵਿਚੋਂ ਹੈ ਥੈਲੋਫ਼ਾਈਟਾ ਸਬ - ਡਵੀਜ਼ਨ ਵਿਚ ਬਿਲਕੁਲ ਹੀ ਸਾਧਾਰਨ ਜਿਹੇ ਬੂਟੇ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿਚ ਪੱਤੇ , ਜੜ੍ਹਾਂ ਅਤੇ ਤਣਾਂ ਆਦਿ ਕੁਝ ਨਹੀਂ ਹੁੰਦਾ ਥੈਲੋਫ਼ਾਈਟਾ ਦੇ ਦੋ ਮੁੱਖ ਭਾਗ ਹਨ : – –

                                                                          ( 1 ) ਐਲਜੀ ( Algae ) ਜਿਸ ਵਿਚ ਕਲੋਰੋਫ਼ਿਲ ( chlorophyll ) ਅਰਥਾਤ ਹਰਾ ਅੰਸ਼ ( pigment ) ਪਾਇਆ ਜਾਂਦਾ ਹੈ , ਜਿਹੜਾ ਹਵਾ ਦੀ ਕਾਰਬਨ ਡਾਈਆਕਸਾਈਡ , ਪਾਇਆ ਜਾਂਦਾ ਹੈ , ਜਿਹੜਾ ਹਵਾ ਦੀ ਕਾਰਬਨ ਡਾਈਆਕਸਾਈਡ , ਰੌਸ਼ਨੀ ਅਤੇ ਪਾਣੀ ਨਾਲ ਮਿਲ ਕੇ ਇਨ੍ਹਾਂ ਬੂਟਿਆਂ ਲਈ ਆਪਣੀ ਖ਼ੁਰਾਕ ਆਪ ਤਿਆਰ ਕਰਨ ਵਿਚ ਮਦਦ ਦਿੰਦਾ ਹੈ

                                                                          ( 2 ) ਫ਼ੰਜਾਈ ( Fungi ) , ਜਿਨ੍ਹਾਂ ਵਿਚ ਕਲੋਰੋਫ਼ਿਲ ਨਹੀਂ ਪਾਇਆ ਜਾਂਦਾ ਤੇ ਇਸ ਕਰਕੇ ਇਹ ਬੂਟੇ ਆਪਣੀ ਖ਼ੁਰਾਕ ਆਪ ਤਿਆਰ ਨਹੀਂ ਕਰ ਸਕਦੇ ਸਗੋਂ ਇਨ੍ਹਾਂ ਨੂੰ ਦੂਜੀਆਂ ਚੀਜ਼ਾਂ , ਬੂਟਿਆਂ ਜਾਂ ਜਾਨਵਰਾਂ ਦੇ ਜਿਸਮਾਂ ਉਤੇ ਨਿਰਭਰ ਹੋਣਾ ਪੈਂਦਾ ਹੈ ਇਸੇ ਭਾਗ ਦੀ ਸ਼੍ਰੇਣੀ ਫਾਈਕੋਮਾਈਸੀਟੀਜ਼ ( Phycomycetes ) ਅਤੇ ਕੁਲ ਮਿਊਕੋਰੇਲੀਜ਼ ( Mucorales ) ਵਿਚੋਂ ਉੱਲੀ ਹੈ ਮਿਊਕੋਰੇਲੀਜ਼ ਦੀਆਂ ਦੋ ਪ੍ਰਸਿੱਧ ਜਿਨਸਾਂ ( ਪ੍ਰਜਾਤੀਆਂ ) ਰ੍ਹਾਈਜ਼ੇਪਸ ( Rhizopus ) ਅਤੇ ਮਿਊਕਰ ( Mucor ) ਹਨ ਅਤੇ ਇਵੇਂ ਹੀ ਉੱਲੀ ਦੀਆਂ ਰ੍ਹਾਈਜ਼ੇਪਸ ਨਾਈਗ੍ਰੀਕੈਨਜ਼ ( Rhizopus nigricans ) ਅਤੇ ਮਿਊਕਰ ਮਿਊਸਿਡੋ ( Mucor mucedo ) ਦੋ ਕਿਸਮਾਂ ਹਨ ਜੋ ਦੇਖਣ ਵਿਚ ਆਉਂਦੀਆਂ ਹਨ

                                                                          ਰ੍ਹਾਈਜ਼ੋਪਸ ਅਤੇ ਮਿਊਕਰ ਉਨ੍ਹਾਂ ਚੀਜ਼ਾਂ ਉਤੇ ਲਗਦੀਆਂ ਹਨ ਜਿਨ੍ਹਾਂ ਵਿਚ ਕਾਰਬੋਹਾਈਡਰੇਟ ਹੁੰਦੇ ਹਨ

                                                                    ਜੇਕਰ ਅਸੀਂ ਰੋਟੀ ਦੇ ਇਕ ਟੁਕੜੇ ਨੂੰ ਗਿੱਲਾ ਕਰਕੇ ਡੱਬੇ ਵਿਚ ਬੰਦ ਕਰ ਦੇਈਏ ਤਾਂ ਦੋ ਤਿੰਨ ਦਿਨਾਂ ਮਗਰੋਂ ਉਸ ਉੱਤੇ ਰੂੰ ਵਰਗਾ ਚਿੱਟਾ ਜਿਹਾ ਜਾਲਾ ਪੈ ਜਾਂਦਾ ਹੈ ਇਸ ਨੂੰ ਰੋਟੀ ਦਾ ਉੱਲੀ ਜਾਂ ਰ੍ਹਾਈਜ਼ੋਪਸ ਨਾਈਗ੍ਰੀਕੈਨਜ਼ ਆਖਿਆ ਜਾਂਦਾ ਹੈ ਖ਼ੁਰਦਬੀਨ ਹੇਠਾਂ ਰੱਖਣ ਤੇ ਇਸ ਦੇ ਵੱਖ ਵੱਖ ਹਿੱਸੇ ਦਿਖਾਈ ਦਿੰਦੇ ਹਨ : – – ( i ) ਲੰਬੀਆਂ ਜੜ੍ਹਾਂ ਜਿਹੀਆਂ ਰ੍ਹਾਈਜ਼ਾਇਡਲ ਹਾਈਫ਼ੀ ( rhizoidal hyphae ) ਜਿਹੜੀਆਂ ਮਿਲਕੇ ਮਾਈਸਿਲੀਅਮ ( mycelium ) ਅਖਵਾਉਂਦੀਆਂ ਹਨ ( ii ) ਸਿੱਧੀਆਂ ਖੜੀਆਂ ਡੰਡੀਆਂ ਜਾਂ ਸਪੋਰੈਂਜੀਉਫੋਰਜ਼ ( sporangiophores ) ਅਤੇ

 

( iii ) ਨਿੱਕੀਆਂ ਨਿੱਕੀਆਂ ਗੋਲ ਗੋਲ ਗੇਂਦਾ ਵਰਗੇ ਸਪੋਰੈਂਜੀਆ ਜਾਂ ਬੀਜਾਣੂਦਾਨੀਆਂ ( sporangia ) ਜਿਨ੍ਹਾਂ ਵਿਚ ਬੀਜਾਣੂ ਜਾਂ ਸਪੋਰ ( spores ) ਹੁੰਦੇ ਹਨ

                                                                        ਇਸੇ ਤਰ੍ਹਾਂ ਘੋੜੇ ਦੀ ਸਿੱਲ੍ਹੀ ਲਿੱਦ ਉੱਤੇ ਇਕ ਕਿਸਮ ਦੀ ਉੱਲੀ ਲਗਦੀ ਹੈ ਜਿਸ ਨੂੰ ਮਿਊਕਰ ਮਿਊਸਿਡੋ ( Mucor mucado ) ਆਖਿਆ ਜਾਂਦਾ ਹੈ ਇਹ ਉੱਲੀ ਰ੍ਹਾਈਜ਼ੋਪਸ ਨਾਲ ਮਿਲਦੀ ਜੁਲਦੀ ਹੈ                

                                                                          ਇਸ ਕਿਸਮ ਦੀਆਂ ਉੱਲੀਆ ਆਮ ਤੌਰ ਤੇ ਚਟਣੀਆਂ , ਮੁਰੱਬਿਆਂ , ਅਚਾਰਾਂ ਅਤੇ ਮਠਿਆਈਆਂ ਤੇ ਲਗਦੀਆਂ ਹਨ ਅਤੇ ਉਨ੍ਹਾਂ ਨੂੰ ਖ਼ਰਾਬ ਕਰ ਦਿੰਦੀਆਂ ਹਨ

                                                                          ਸਾਧਾਰਨ ਤੌਰ ਤੇ ਅਸੀਂ ਫ਼ੰਜਾਈ ਦੀਆਂ ਉਪਰ ਦੱਸੀਆਂ ਕਿਸਮਾਂ ਨੂੰ ਹੀ ਉੱਲੀ ਕਹਿੰਦੇ ਹਾਂ , ਪਰ ਇਸ ਦੀਆਂ ਉਹ ਕਿਸਮਾਂ ਵੀ , ਜਿਹੜੀਆਂ ਵੱਖ ਵੱਖ ਫ਼ਸਲਾਂ ਆਦਿ ਨੂੰ ਵੱਖ ਵੱਖ ਬੀਮਾਰੀਆਂ ਲਾਉਂਦਾਂ ਹਨ , ‘ ਉੱਲੀ ਅਖਵਾ ਸਕਦੀਆਂ ਹਨ , ਕਿਉਂ ਜੋ ਉਹ ਵੀ ਕਾਫੀ ਹੱਦ ਤਕ ਉੱਲੀ ਵਾਲੀਆਂ ਵਿਸ਼ਸ਼ਤਾਈਆਂ ਰਖਦੀਆਂ ਹਨ ਇਨ੍ਹਾਂ ਵਿਚੋਂ ਵਿਸ਼ੇਸ਼ ਜਾਤੀਆਂ ਦਾ ਵਿਸਥਾਰ ਹੇਠ ਦਿੱਤਾ ਜਾਂਦਾ ਹੈ : – –

                                                                          ਫ਼ਾਈਟੋਫ਼ਥੋਰਾ ( Phytophthora ) – ਇਹ ਇਕ ਅਜਿਹੀ ਉੱਲੀ ਹੈ ਜੋ ਜੀਉਂਦੇ ਜਾਗਦੇ ਬੂਟਿਆਂ ਤੇ ਲਗਦੀ ਹੈ ਇਸ ਦੀਆਂ ਬਹੁਤ ਸਾਰੀਆਂ ਜਾਤੀਆਂ ਹਨ ਇਸ ਦੀ ਇਕ ਜਾਤੀ ਆਲੂਆਂ ਦੇ ਪੱਤਿਆਂ ਤੇ ਲਗਦੀ ਹੈ , ਜਿਸ ਨੂੰ ਫ਼ਾਈਟੋਰਥੋਰਾ ਇਨਫ਼ੈਸਟਨਸ ( Phytophthora infestans ) ਕਹਿੰਦੇ ਹਨ ਇਹ ਉੱਲੀ ਪਹਿਲਾਂ ਪੱਤਿਆਂ ਉਤੇ ਕਾਲੇ ਕਾਲੇ ਦਾਗਾਂ ਦੀ ਸ਼ਕਲ ਵਿਚ ਲਗਦੀ ਹੈ ਫਿਰ ਇਹ ਤਣੇ ਉਤੇ ਅਤੇ ਇਸ ਦੇ ਮਗਰੋਂ ਜ਼ਮੀਨ ਵਿਚ ਉਗੇ ਆਲੂਆਂ ਤੇ ਜਾ ਫੈਲਦੀ ਹੈ ਅਤੇ ਉਨ੍ਹਾਂ ਨੂੰ ਗਾਲ ਸਾੜ ਦਿੰਦੀ ਹੈ ਇਹ ਉੱਲੀ ਆਲੂਆਂ ਦੀ ਸਭ ਨਾਲੋਂ ਭਿਆਨਕ ਬੀਮਾਰੀ ਗਿਣੀ ਜਾਂਦੀ ਹੈ ਇਸ ਉੱਲੀ ਨੇ 1945-47 ਵਿਚ ਯੂਰਪ ਵਿਚ ਆਲੂਆਂ ਦੀ ਸਾਰੀ ਦੀ ਸਾਰੀ ਫ਼ਸਲ ਤਬਾਹ ਕਰ ਛੱਡੀ ਸੀ , ਜਿਸ ਦੇ ਕਾਰਨ ਸਿਰਫ਼ ਆਇਰਲੈਂਡ ਵਿਚ ਕੋਈ 2.5 ਲੱਖ ਆਦਮੀ ਭੁੱਖ ਨਾਲ ਮਰ ਗਏ ਸਨ

                                                                          ਖ਼ਮੀਰ ( yeast ) – ਇਹ ਇਕ ਸੈੱਲ ਦੇ ਬਣੇ ਹੋਏ ਬੂਟੇ ਹਨ ਜੋ ਖ਼ੁਰਦਬੀਨ ਹੇਠ ਹੀ ਦੇਖੇ ਜਾ ਸਕਦੇ ਹਨ ਇਹ ਖੰਡ ਦੇ ਘੋਲ ਵਿਚ ਬਹੁਤ ਵਧਦੇ ਹਨ , ਖਾਸ ਤੌਰ ਤੇ ਉਸ ਘੋਲ ਵਿਚ ਜਿਸ ਵਿਚ ਅਮੋਨੀਅਮ ਸਲਫੇਟ ਖਾਦ ਪਾਈ ਹੋਈ ਹੋਵੇ ਇਹ ਖੰਡ ਨੂੰ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿਚ ਤਬਦੀਲ ਕਰ ਦਿੰਦੇ ਹਨ ਇਸ ਲਈ ਖ਼ਮੀਰ ਨੂੰ ਅਲਕੋਹਲ ਬਣਾਉਣ ਲਈ ਵਰਤਿਆ ਜਾਂਦਾ ਹੈ ਇਸ ਨੂੰ ਡਬਲ ਰੋਟੀ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ

                                                                          ਪਾੱਲੀਪੋਰਸ ( Polyporus ) ਜਾਂ ਗਿੱਦੜ - ਪੀੜ੍ਹੀ - ਇਹ ਇਕ ਸਖ਼ਤ ਕਿਸਮ ਦਾ ਜਮਾਉ ਹੈ ਜੋ ਬਰਸਾਤ ਵਿਚ ਲਕੜੀ ਦੀਆਂ ਗੇਲੀਆਂ , ਦਰਖ਼ੱਤਾਂ ਦੇ ਮੁੱਢਾਂ ਅਤੇ ਉਸ ਥਾਂ ਤੇ , ਜਿਥੇ ਮੱਲ੍ਹ Q ( humus ) ਬਹੁਤ ਹੋਵੇ , ਉੱਗ ਪੈਂਦਾ ਹੈ ਇਸ ਦਾ ਰੰਗ ਪੀਲਾ , ਲਾਲ ਅਤੇ

  ਭੂਰਾ ਹੁੰਦਾ ਹੈ ਕਦੇ ਕਦੇ ਇਸ ਦੀ ਸ਼ਕਲ ਪਿਆਲੇ ਵਰਗੀ ਹੁੰਦੀ ਹੈ

                                                                          ਇਹ ਜਿਸ ਲਕੜੀ ਤੇ ਲਗਦੀ ਹੈ ਉਸ ਨੂੰ ਥੋਥਾ ( ਖਾਲੀ ) ਅਤੇ ਨਕਾਰਾ ਕਰ ਦੇਂਦੀ ਹੈ

                                                                          ਅਗੈਰੀਕਸ ( Agaricus ) ਜਾਂ ਖੁੰਬਾਂ - ਇਹ ਵੀ ਉੱਲੀ ਦੀ ਇਕ ਕਿਸਮ ਹੈ ਇਹ ਉਸ ਥਾਂ ਤੇ ਉਗਦੀਆਂ ਹਨ ਜਿਥੇ ਪੱਤੇ ਅਤੇ ਘਾਹ ਫੂਸ ਗਲ ਸੜ ਰਿਹਾ ਹੋਵੇ ਜਾਂ ਜਿਥੇ ਗੋਹਾ ਦਬਿਆ ਹੋਵੇ ਖੁੰਬਾਂ ਕਈ ਕਿਸਮ ਦੀਆਂ ਹੁੰਦੀਆਂ ਹਨ , ਇਨ੍ਹਾਂ ਵਿਚੋਂ ਕੁਝ ਜ਼ਹਿਰੀਲੀਆਂ ਵੀ ਹੁੰਦੀਆਂ ਹਨ ਜਿਹੜੀ ਖੁੰਬ ਆਮ ਤੌਰ ਤੇ ਖਾਣ ਲਈ ਵਰਤੀ ਜਾਂਦੀ ਹੈ ਉਸ ਨੂੰ ਅਗੈਰੀਕਸ ਕੈਮਪੈਸਟ੍ਰਿਸ ( Agaricus campestris ) ਆਖਦੇ ਹਨ ਇਸ ਦੀ ਡੰਡੀ ਗੁੱਦੇ ਵਾਲੀ ਹੁੰਦੀ ਹੈ ਅਤੇ ਇਸ ਦੇ ਸਿਰੇ ਤੇ ਛੱਤਰੀ ਵਰਗੀ ਟੋਪੀ ਹੁੰਦੀ ਹੈ ਕਈ ਮੁਲਕਾਂ ਵਿਚ ਖੁੰਬਾਂ ਦੇ ਜ਼ਰਾਇਤੀ ਫਾਰਮ ਹਨ ਜਿਥੇ ਖੁੰਬਾਂ ਉਗਾਈਆਂ ਜਾਂਦੀਆਂ ਹਨ ਅਤੇ ਮੰਡੀ ਭੇਜੀਆਂ ਜਾਂਦੀਆਂ ਹਨ ( ਵਿਸਤਾਰ ਲਈ ਵੇਖੋ : ਖੁੰਬ )

                                                                          ਲਾਈਕਨ ( Lichens ) – ਇਹ ਇਕ ਅਜਿਹਾ ਬੂਟਾ ਹੈ ਜਿਸ ਵਿਚ ਦੋ ਵੱਖ ਵੱਖ ਕਿਸਮਾਂ ਦੇ ਬੂਟਿਆਂ ਦਾ ਮਿਲਵਰਤਨ ਸਿਖ਼ਰ ਤੇ ਪੁਜਿਆ ਹੋਇਆ ਮਿਲਦਾ ਹੈ ਇਨ੍ਹਾਂ ਵਿਚੋਂ ਇਕ ਐਲਗਾ ( alga ) ਹੁੰਦਾ ਹੈ ਜਿਸ ਵਿਚ ਹਰਾ ਰੰਗ ( ਕਲੋਰੋਫ਼ਿਲ ) ਹੁੰਦਾ ਹੈ ਜੋ ਇਸ ਬੂਟੇ ਲਈ ਭੋਜਨ ਬਣਾਉਂਦਾ ਹੈ , ਦੂਜਾ ਬੂਟਾ ਉੱਲੀ ਦਾ ਹੁੰਦਾ ਹੈ ਜੋ ਆਪਣੀ ਖ਼ੁਰਾਕ ਆਪ ਨਹੀਂ ਬਣਾ ਸਕਦਾ ਇਹ ਦੋਵੇਂ ਬੂਟੇ ਜਦ ਇਕ ਥਾਂ ਤੇ ਇਕੱਠੇ ਹੋ ਜਾਂਦੇ ਹਨ ਤਾਂ ਐਲਗਾ ਆਪਣੀ ਖ਼ੁਰਾਕ ਉੱਲੀ ਨਾਲ ਵੰਡ ਕੇ ਖਾਂਦਾ ਹੈ ਅਤੇ ਇਸ ਦੇ ਬਦਲੇ ਵਿਚ ਉੱਲੀ ਉਸ ਨੂੰ ਉਹ ਨਮੀਂ , ਜੋ ਇਹ ਆਪਣੇ ਜਿਸਮ ਵਿਚ ਜਮ੍ਹਾਂ ਰਖਦੀ ਹੈ , ਦਿੰਦੀ ਰਹਿੰਦੀ ਹੈ ਅਤੇ ਉਸ ਨੂੰ ਸੁਕਣ ਨਹੀਂ ਦਿੰਦੀ

                                                                          ਇਹ ਸਾਂਝੀਵਾਲਤਾ ਦੋਹਾਂ ਕਿਸਮਾਂ ਦੇ ਪੌਦਿਆਂ ਨੂੰ ਇੰਨੀ ਪਸੰਦ ਹੈ ਕਿ ਜੇਕਰ ਅਸੀਂ ਐਲਗਾ ਅਤੇ ਉਸ ਦਾ ਢੁੱਕਦਾ ਫ਼ੰਗਸ ਇਕ ਥਾਂ ਤੇ ਇਕੱਠਾ ਕਰ ਦੇਈਏ ਤਾਂ ਉਹ ਕੁਝ ਦਿਨਾਂ ਮਗਰੋਂ ਹੀ ਇਕ ਦੂਜੇ ਨੂੰ ਜੱਫਾ ਪਾ ਕੇ ਲਾਈਕਨ ਦਾ ਰੂਪ ਧਾਰ ਲੈਂਦੇ ਹਨ

                                                                          ਲਾਈਕਨ ਕਈ ਕਿਸਮਾਂ ਦੇ ਮਿਲਦੇ ਹਨ ਇਨ੍ਹਾਂ ਵਿਚੋਂ ਇਕ ਖਾਸ ਕਿਸਮ ਫਰੂਡੀਕੋਸ ( fruticose ) ਟੁੰਡਰਾ ਦੇ ਮੈਦਾਨਾਂ ਵਿਚ ਉੱਗਦੀ ਹੈ , ਜੋ ਉਥੋਂ ਦੇ ਪਾਲਤੂ ਜਾਨਵਰ ਰੇਂਡੀਅਰ ਦਾ ਮਨ ਭਾਉਂਦਾ ਖਾਜਾ ਹੈ

                                                                          ਮਨੁੱਖ ਦੇ ਕੰਮਾਂ ਵਿਚ ਉੱਲੀ ਦਾ ਮਹੱਤਵ - ਉੱਲੀ ਦੀਆਂ ਕਈ ਕਿਸਮਾਂ ਮਨੁੱਖ ਦੇ ਭੋਜਨ ਪਦਾਰਥਾਂ ਤੇ ਹਮਲਾ ਕਰਦੀਆਂ ਹਨ ਇਨ੍ਹਾਂ ਦੇ ਬੀਜ ( ਸਪੋਰ ) ਹਵਾ ਵਿਚ ਉਡਦੇ ਫਿਰਦੇ ਰਹਿੰਦੇ ਹਨ ਅਤੇ ਸਾਡੀ ਰੋਟੀ , ਮੁਰੱਬੇ , ਚਟਨੀਆਂ ਅਤੇ ਅਚਾਰ ਆਦਿ ਤੇ ਬੈਠ ਜਾਂਦੇ ਹਨ ਅਤੇ ਉਥੇ ਆਪਣੇ ਨਿੱਕੇ ਨਿੱਕੇ ਰੇਸ਼ਿਆਂ ਦਾ ਜਾਲ ਵਿਛਾ ਦਿੰਦੇ ਹਨ ਅਤੇ ਛੇਤੀ ਹੀ ਇਨ੍ਹਾਂ ਨੂੰ ਖਾਣ ਦੇ ਅਯੋਗ ਬਣਾ ਦਿੰਦੇ ਹਨ ਇਨ੍ਹਾਂ ਉੱਲੀਆਂ ਨੂੰ ਵੀ ਆਪਣੇ ਜੀਉਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਇਸ ਲਈ ਇਨ੍ਹਾਂ ਤੋਂ ਬਚਾਉਣ ਲਈ ਅਸੀਂ ਆਪਣੇ ਮੁਰੱਬੇ ਆਦਿ ਉਨ੍ਹਾਂ ਬੋਤਲਾਂ ਵਿਚ ਜਾਂ ਡੱਬਿਆਂ ਵਿਚ ਬੰਦ ਕਰਕੇ ਰਖਦੇ ਹਾਂ ਜਿਨ੍ਹਾਂ ਵਿਚ ਹਵਾ ਨਹੀਂ ਜਾਂਦੀ

                                                                          ਕਈ ਕਿਸਮ ਦੀਆਂ ਉੱਲੀਆਂ ਜਿਵੇਂ ਆਰਮਿਲੇਰੀਆ ( Armillaria ) ਲਕੜੀ ਨੂੰ ਗਾਲ ਸੁਟਦੀਆਂ ਹਨ ਇਸੇ ਤਰ੍ਹਾਂ ਪਾੱਲੀਪੋਰਸ ( Polyporus ) ਲਕੜੀ ਨੂੰ ਸਾੜ ਦਿੰਦੀ ਹੈ ਪਰ ਸਾਰਿਆਂ ਨਾਲੋਂ ਹਾਨੀਕਾਰਕ ਉਹ ਉੱਲੀਆਂ ਹਨ ਜੋ ਕਿਸਾਨ ਦੀ ਖੇਤੀ ਨੂੰ ਲਗਦੀਆਂ ਹਨ ਅਤੇ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ ਇਨ੍ਹਾਂ ਵਿਚ ਕੁੰਗੀ ( smut ) ਅਤੇ ਜ਼ੰਗਾਲ ( rust ) ਬਹੁਤ ਹਾਨੀਕਾਰਕ ਹਨ ਕੁੰਗੀ ਫ਼ਸਲਾਂ ਦੇ ਫੁੱਲਾਂ ਨੂੰ ਪੈਂਦੀ ਹੈ ਅਤੇ ਫ਼ਲ ਜਾਂ ਬੀਜਾਂ ਦੀ ਥਾਂ ਕਾਲੇ ਰੰਗ ਦੀ ਰਾਖ ਜਿਹੀ ਪੈਦਾ ਕਰ ਦਿੰਦੀ ਹੈ ਜੋ ਅਸਲ ਵਿਚ ਇਸ ਉੱਲੀ ਦੇ ਬੀਜ ਹੁੰਦੇ ਹਨ ਇਹ ਕਣਕ , ਜਵਾਰ , ਜੌਂ , ਜੌਂਹਦਰ ਅਤੇ ਗੰਨੇ ਨੂੰ ਆਮ ਤੌਰ ਤੇ ਲਗਦੀ ਹੈ ਅਤੇ ਇਨ੍ਹਾਂ ਫ਼ਸਲਾਂ ਦੇ ਝਾੜ ਵਿਚ ਬਹੁਤ ਕਮੀ ਪੈਦਾ ਕਰਦੀ ਹੈ ਇਸ ਨਾਲ ਹਰ ਸਾਲ ਕਰੋੜਾਂ ਰੁਪਿਆਂ ਦਾ ਨੁਕਸਾਨ ਹੁੰਦਾ ਹੈ ਜ਼ੰਗਾਲ ਬੂਟਿਆਂ ਦੇ ਪੱਤਿਆਂ ਅਤੇ ਤਣਿਆਂ ਤੇ ਲਾਲ ਅਤੇ ਭੂਰੇ ਰੰਗ ਦੇ ਚਟਾਕ ਪਾ ਦਿੰਦਾ ਹੈ ਅਤੇ ਫ਼ਸਲ ਦਾ ਨੁਕਸਾਨ ਕਰਦਾ ਹੈ ਆਲੂਆਂ ਦੀ ਫ਼ਸਲ ਨੂੰ ਤਬਾਅ ਕਰਨ ਵਾਲੀ ਉੱਲੀ ਫ਼ਾਈਟੋਫਥੋਰਾ ਇਲਫੈਸਟਨਸ ਦਾ ਹਾਲ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ

                                                                          ਕੁਝ ਕੁ ਉੱਲੀਆਂ ਜ਼ਹਿਰੀਲੀਆਂ ਵੀ ਹੁੰਦੀਆਂ ਹਨ ਅਤੇ ਇਕ ਖਾਸ ਕਿਸਮ ਦੀ ਉੱਲ ਟਰਾਈਕੋਫ਼ਾਈਟਨ ( Trichophyton ) ਧੱਦਰ ਪੈਦਾ ਕਰਦੀ ਹੈ

                                                                          ਇਸ ਤੋਂ ਇਹ ਅੰਦਾਜ਼ਾ ਨਹੀਂ ਲਾ ਲੈਦਾ ਚਾਹੀਦਾ ਕਿ ਸਾਰੀਆਂ ਉੱਲੀਆਂ ਹੀ ਹਾਨੀਕਾਰਕ ਹਨ ਖੁੰਬਾਂ ਜਿਹੜੀਆਂ ਉੱਲੀ ਦੀ ਇਕ ਕਿਸਮ ਹਨ , ਖਾਣ ਦੇ ਕੰਮ ਆਉਂਦੀਆਂ ਹਨ ਯੀਸਟ ਸ਼ਰਾਬ ਬਣਾਉਣ ਦੇ ਕੰਮ ਆਉਂਦੀ ਹੈ ਅਤੇ ਪੈਨਿਸਿਲੀਅਮ ( Penicillium ) ਵਿਚੋਂ ਪੈਨਿਸਿਲੀਨ ( Penicillin ) ਵਰਗੀ ਮੁਰਦਿਆਂ ਵਿਚ ਜਾਨ ਪਾ ਦੇਣ ਵਾਲੀ ਦਵਾਈ ਹਾਸਲ ਕੀਤੀ ਜਾਂਦੀ ਹੈ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First