ਐਡੀਸ਼ਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਐਡੀਸ਼ਨ [ਨਾਂਪੁ] ਵਾਧਾ; ਸੰਸਕਰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਐਡੀਸ਼ਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Edition_ਐਡੀਸ਼ਨ : ਪ੍ਰਕਾਸ਼ਨ ਦੇ ਕੰਮ ਵਿਚ ਐਡੀਸ਼ਨ ਦਾ ਮਤਲਬ ਹੈ ਕਿਸੇ ਰਚਨਾ ਨੂੰ ਜਨਤਾ ਅੱਗੇ ਲਿਆਉਣਾ ਅਤੇ ਜੇ ਇਹ ਕੰਮ ਉਤੋੜਿਤੀ ਸਮਿਆਂ ਤੇ ਬੈਚਾਂ ਵਿਚ ਕੀਤਾ ਜਾਵੇ ਤਾਂ ਹਰ ਬੈਚ ਇਕ ਨਵਾਂ ਐਡੀਸ਼ਨ ਹੋਵੇਗਾ ਅਤੇ ਇਹ ਸਵਾਲ ਤਤਹੀਨ ਹੋਵੇਗਾ ਕਿ ਹਰੇਕ ਬੈਚ ਦੀਆਂ ਕਾਪੀਆਂ ਸਿੱਕੇਬੰਦ ਟਾਈਪ ਨਾਲ ਤਿਆਰ ਕੀਤੀਆਂ ਗਈਆਂ ਹਨ ਜਾਂ ਟਾਈਪ ਵੰਡ ਦਿੱਤਾ ਗਿਆ ਸੀ ਅਤੇ ਮੁੜ ਕੰਪੋਜ਼ ਕੀਤਾ ਗਿਆ ਹੈ। ਜੇ ਨਵੇਂ ਸਿਰਿਉਂ ਮੈਟਰ ਕੰਪੋਜ਼ ਕਰਕੇ ਸਾਰਾ ਅਮਲ ਪੂਰਾ ਕੀਤਾ ਜਾਵੇ ਤਾਂ ਐਡੀਸ਼ਨਾਂ ਵਿਚ ਸਮੇਂ ਦੀ ਵਿਥ ਨਾਲ ਦੋ ਐਡੀਸ਼ਨ ਵਿਚਕਾਰ ਨਿਖੇੜਾ ਹੋ ਜਾਂਦਾ ਹੈ। ਪਰ ਜੇ ਕੋਈ ਛਾਪਕ ਇਕ ਸਮੇਂ 20 ਹਜ਼ਾਰ ਕਾਪੀਆਂ ਛਾਪ ਲੈਂਦਾ ਹੈ ਅਤੇ ਰਚਨਾ ਦੀ ਕੀਮਤ ਬਰਕਰਾਰ ਰਖਣ ਲਈ ਇਕ ਸਮੇਂ ਇਹ ਹਜ਼ਾਰ ਪੁਸਤਕ ਬਾਜ਼ਾਰ ਵਿਚ ਲਿਆਉਂਦਾ ਹੈ ਅਤੇ ਬਾਕੀ ਕੁੰਜੀ ਜੰਦਰੇ ਵਿਚ ਆਪਣੇ ਸਟੋਰ ਵਿਚ ਰਖ ਲੈਂਦਾ ਹੈ ਤਾਂ ਹਰ ਵਾਰ ਜਦੋਂ ਉਹ ਇਕ ਹਜ਼ਾਰ ਪੁਸਤਕ ਬਾਜ਼ਾਰ ਵਿਚ ਲਿਆਉਂਦਾ ਹੈ ਤਾਂ ਉਹ ਨਵਾਂ ਐਡੀਸ਼ਨ ਸਮਝਿਆ ਜਾਵੇਗਾ (ਵਰਡਜ਼ ਐਂਡ ਫ਼ਰੇਜ਼ਿਜ਼)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.