ਐੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਐੜਾ [ਨਾਂਪੁ] ਗੁਰਮੁਖੀ ਲਿਪੀ ਦਾ ਦੂਜਾ ਅੱਖਰ , ਅ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਐੜਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

’ਐੜਾ’ ਜਾਂ ‘ਆਇਆ’ ਗੁਰਮੁਖੀ ਪੈਂਤੀ ਦਾ ਦੂਜਾ ਸ੍ਵਰ ਅੱਖਰ ਹੈ। ਇਸ ਦਾ ਉਚਾਰਨ–ਸਥਾਨ ਕੰਠ ਹੈ। ਐੜਾ ਮੰਝਲਾ ਨਿਊਨ– ਸ੍ਵਰ ਅੱਖਰ ਹੈ। ਪੰਜਾਬੀ ਲਿਖਤ ਵਿਚ ਇਸ ਨੂੰ ਕੰਨਾ, ਦੁਲਾਈਆਂ, ਕਨੌੜਾ, ਟਿੱਪੀ ਤੇ ਕੰਨਾ–ਬਿੰਦੀ ਲਗਾਂ ਲਗਦੀਆਂ ਹਨ। ਸੰਸ੍ਰਤਿ ਵਿਚ ‘ਅ’ ਅਗੇਤਰ ਵੀ ਹੈ ਜੋ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ।
ਸਮਾਨਤਾ ਦਰਸਾਉਣ ਲਈ, ਜਿਵੇਂ ਅਬ੍ਰਾਹਮਣ =ਬ੍ਰਾਹਮਣ ਦੇ ਸਮਾਨ; ਅਭਾਵ ਜਾਂ ਨਖੇਧ ਦਰਸਾਉਣ ਲਈ, ਜਿਵੇਂ ਅਗਿਆਨ = ਗਿਆਨ ਦਾ ਅਭਾਵ; ਭੇਦ ਦਰਸਾਉਣ ਲਈ, ਜਿਵੇਂ ਅਪਟ = ਪਟ ਜਾਂ ਕਪੜੇ ਤੋਂ ਪਿੱਨ; ਲਘੁਤਾ ਦਰਸਾਉਣ ਲਈ, ਜਿਵੇਂ ਅਨੁਦਰੀ ਕੰਨਿਆ = ਅਲਪ–ਉਦਰੀ ਕੰਨਿਆ; ਅਯੋਗਤਾ ਦਰਸਾਉਣ ਲਈ, ਜਿਵੇਂ ਅਯੋਗ; ਤੇ ਵਿਰੋਧ ਦਰਸਾਉਣ ਲਈ, ਜਿਵੇਂ ਅਚੱਲ। ਸੰਸਕ੍ਰਿਤ ਦੇ ਇਸ ਸ਼ਲੋਕ

ਵਿਚ ‘ਅ’ ਅਗੇਤਰ ਦੇ ਉਪਰੋਕਤ ਛੇ ਅਰਥਾਂ, ਅਰਥਾਤ ਸਮਾਨਤਾ, ਅਭਾਵ, ਭੇਦ, ਲਘੁਤਾ, ਅਯੋਗਤਾ ਅਤੇ ਵਿਰੋਧ ਦਾ ਹਵਾਲਾ ਦਿਤਾ ਗਿਆ ਹੈ। ਪੰਜਾਬੀ ਵਿਚ ਇਨ੍ਹਾਂ ਛੇਆਂ ਵਿਚੋਂ ‘ਅ’ ਕੇਵਲ ਤਿੰਨਾਂ ਰੂਪਾਂ, ਅਰਥਾਤ ਅਭਾਵ ਜਾਂ ਨਿਖੇਧ, ਭੇਦ ਅਤੇ ਵਿਰੋਧ ਨੂੰ ਦਰਸਾਉਣ ਲਈ ਆਮ ਵਰਤਿਆ ਜਾਂਦਾ ਹੈ।
ਆਮ ਪੰਜਾਬੀ ਵਿਚ ਇਹ ਅਗੇਤਰ ਵਾਧੂ ਵੀ ਆ ਜਾਂਦਾ ਹੈ ਤੇ ਇਸ ਅਗੇਤਰ ਦਾ ਆਗਮ ਆਮ ਤੌਰ ਤੇ ‘ਸ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਨਾਲ ਹੁੰਦਾ ਹੈ ਜਿਵੇਂ ਅਕਬਰ = ਬਹੁਤ ਵੱਡਾ, ਅਸਗਰ = ਬਹੁਤ ਛੋਟਾ;
ਜਦੋਂ ‘ਅ’ ਪਿਛੇਤਰ ਦੇ ਤੌਰ ਤੇ ਆਉਂਦਾ ਹੈ ਤਾਂ ਇਹ ਕੰਨੇ ਦਾ ਰੂਪ ਧਾਰ ਲੈਂਦਾਹੈ ਅਤੇ ਹੇਠ ਲਿਖੇ ਰੂਪਾਂ ਵਿਚ ਵਰਤਿਆ ਜਾਂਦਾ ਹੈ :–
(1) ਪੁਲਿੰਗ ਦਾ ਚਿੰਨ੍ਹ ਹੈ, ਜਿਵੇਂ ਮੁੰਡਾ, ਛੜਾ
(2) ਸੰਸਕ੍ਰਿਤ ਵਿਚ ਇਸਤਰੀ–ਲਿੰਗ ਦਾ ਚਿੰਨ੍ਹ ਹੈ, ਜਿਵੇਂ ‘ਕ੍ਰਿਸ਼ਨਾ’ ‘ਕਿਸ਼ਨ’ ਦਾ ਇਸਤਰੀ–ਲਿੰਗ।
(3) ਕੁਝ ਅਰਬੀ ਸ਼ਬਦਾਂ ਵਿਚ ਇਹ ਇਸਤਰੀ ਲਿੰਗ ਦਾ ਚਿੰਨ੍ਹ ਹੈ ਜਿਵੇਂ ਵਾਲਿਦ ਤੋਂ ਵਾਲਿਦਾ, ਮਲਿਕ ਤੋਂ ਮਲਿਕਾ। (ਇਹ ਅਰਬੀ ਸ਼ਬਦ ਪੰਜਾਬੀ ਵਿਚ ਵੀ ਅਸਲ ਅਰਥਾਂ ਵਿਚ ਪ੍ਰਚਲਤ ਹਨ)।
(4) ਕੁਝ ਭਾਵ–ਵਾਚਕ ਨਾਵਾਂ ਲਈ ਅੰਤਿਮ ਦੀਰਘ ‘ਅ’ ਵਰਤਿਆ ਜਾਂਦਾ ਹੈ, ਜਿਵੇਂ ਉਬਾਲਾ, ਸਾੜਾ ਆਦਿ ਵਿਚ।
(5) ਇਕੋ ਮੂਲ ਕ੍ਰਿਆ ਦੇ ਦੋ ਲੋਟ–ਲਕਾਰ ਜੋੜ ਕੇ ਕੰਨਾ ਭਾਵ–ਵਾਚਕ ਸੰਗਿਆ ਬਣਾਉਂਦਾ ਹੈ, ਜਿਵੇਂ ਕਸਕਸਾ, ਦਬਦਬਾ ਆਦਿ ਵਿਚ।
(6) ਗੁਰੁਤਾ–ਵਾਚਕ ਚਿੰਨ੍ਹ ਹੈ ਜਿਵੇਂ ਕਉਡੀ ਤੋਂ ਕਉਡਾ, ਬੋਰੀ ਤੋਂ ਬੋਰਾ ਆਦਿ ਵਿਚ।
(7) ਲਘੁਤਾ–ਵਾਚੀ ਚਿੰਨ੍ਹ ਹੈ, ਜਿਵੇਂ ਬੰਨਾ (ਵੱਟ) ਛੋਟਾ ਬੰਨ (ਬੰਧ)
(8) ਹਥਿਆਰ–ਵਾਚੀ ਸੰਗਿਆ ਬਣਾਉਂਦਾ ਹੈ, ਜਿਵੇਂ ਮੁੱਠਾ, ਹੱਥਾ, ਦਸਤਾ, ਕਬਜ਼ਾ ਆਦਿ ਵਿਚ।
(9) ਫ਼ਾਰਸੀ ਲੋਟ–ਲਕਾਰ ਨਾਲ ਕਰਤਾ ਵਾਚਕ ਚਿੰਨ੍ਹ ਹੈ, ਜਿਵੇਂ ਦਾਨਾ, ਬੀਨਾ ਆਦਿ ਵਿਚ।
(10) ਕ੍ਰਿਆਸ਼ੀਲ ਕ੍ਰਿਦੰਤਕ ਬਣਾਉਣ ਲਈ ‘ਵਾਲਾ’ ਦੇ ਅਰਥਾਂ ਵਿਚ, ਜਿਵੇਂ ਕਰੋੜਾ = ਕਰੋੜ ਅਥਵਾ ਕੋਟ ਵਾਲਾ, ਸਕਤਾ = ਸ਼ਕਤੀ ਵਾਲਾ ਅਥਵਾ ਡਾਢਾ ।
(11) ਗੁਣਵਾਚੀ–ਵਿਸ਼ੇਸ਼ਣ–ਪੁਲਿੰਗ ਦਾ ਚਿੰਨ੍ਹ ਹੈ, ਜਿਵੇਂ ਗਿੱਲਾ, ਸੁੱਕਾ ਆਦਿ ਵਿਚ।
(12) ਫ਼ਾਰਸੀ ਸਬਦਾਂ ਦੀ ਅੰਤਲੀ ਸਬੰਧਵਾਚੀ ਹਾਏ ਮੁਖ਼ਤਫ਼ੀ ਪੰਜਾਬੀ ਵਿਚ ਕੰਨੇ ਦਾ ਰੂਪ ਧਾਰ ਲੈਂਦੀ ਹੈ, ਜਿਵੇਂ ਪਸ਼ਮੀਨਾ, ਸਫ਼ੈਦਾ, ਹਫ਼ਤਾ ਆਦਿ ਵਿਚ।
(13) ਫ਼ਾਰਸੀ ਭੂ ਕਾਰਦੰਤਕ ਵਿਸ਼ੇਸ਼ਣ ਦਾ ਚਿੰਨ੍ਹ ਹੈ, ਜਿਵੇਂ ਜੋਸ਼ਾਂਦਾ ਕੁਸ਼ਤਾ ਆਦਿ ਵਿਚ।
(14) ਅਰਬੀ ਤੋਂ ਲਏ ਨਾਵਾਂ ਦੀ ਅੰਤਲੀ ‘ਹੇ’ ਹੱਵਜ਼ ਜਾਂ ‘ਤੇ’ ਦੀ ਥਾਂ ਵਰਤਿਆ ਜਾਂਦਾ ਹੈ, ਜਿਵੇਂ ਕਸਾਰਤ ਜਾਂ ਕਸਾਰਹ ਦੀ ਥਾਂ ਕਸਾਰਾ।
(15) ਕਦੇ ਕਦੇ ਇਹ ਵਾਧੂ ਵੀ ਹੁੰਦਾ ਹੈ, ਜਿਵੇਂ ਕਸਰਵੰਦ ਦੀ ਥਾਂ ਦਸਰਵੰਦਾ, ਕੱਜਲ ਦੀ ਥਾਂ ਤੇ ਕਜਲਾ।
(16) ਸਮੁਦਾਇਵਾਚਕ ਪਰੱਤਿਆ ਹੈ, ਜਿਵੇਂ ਸਰਾਫ਼ਾ, ਬਜ਼ਾਜ਼ਾ ਆਦਿ।
ਲੰਬਾ ਅ ਅਰਥਾਤ ‘ਆ’
(17) ਸ਼ਬਦਾਂ ਦੇ ਅੰਤਰ ਵਿਚ ਲੱਗ ਕੇ ਸੰਗਿਆ ਨੂੰ ਵਿਸ਼ੇਸ਼ਣ ਬਣਾਉਂਦਾ ਹੈ, ਜਿਵੇਂ ਕੌਡੀਆ (ਸੱਪ), ਇਤਫ਼ਾਕੀਆ,ਲਹੌਰੀਆ ਆਦਿ।
(18) ਦਰਜਾਵਾਚੀ ਵਿਸ਼ੇਸ਼ਣ ਬਣਾਉਂਦਾ ਹੈ, ਜਿਵੇਂ ਇਕਤਾਲੀਆ, ਅੱਸੀਆ ਆਦਿ।
(19) ਕਦੇ ਕਦੇ ਵਾਧੂ ਵੀ ਹੁੰਦਾ ਹੈ, ਜਿਵੇਂ ਲਹੌਰੀ ਤੋਂ ਲਹੌਰੀਆ। ਇਹ ਆਮ ਕਰਕੇ ‘ੀ’ ਦੇ ਪਿਛੋਂ ਹੁੰਦਾ ਹੈ।
(20) ਹਿੰਦੀ ਸ਼ਬਦਾਂ ਦੇ ਅੰਤ ਵਿਚ ਆ ਕੇ ਲਘੁਤਾ–ਵਾਚਕ ਅਰਥ ਦੇਂਦਾ ਹੈ, ਜਿਵੇਂ ਕੱਸੀ ਤੋਂ ਕਸੀਆ, ਲੋਟਾ ਤੋਂ ਲੁਟੀਆ ਆਦਿ।
(21) ਗੁਣਵਾਚੀ ਵਿਸ਼ੇਸ਼ਣ ਬਣਾਉਂਦਾ ਹੈ, ਜਿਵੇਂ ਗੇਰੂ ਤੋਂ ਗੇਰੂਆ। ‘ਅ’ ਸ਼ਬਦ ਦੇ ਵਿਚਕਾਰ ਵੀ ਕੰਨੇ ਦਾ ਰੂਪ ਧਾਰਦਾ ਹੈ ਅਤੇ ਸਕਰਮਕ ਤੇ ਪ੍ਰੇਰਕਕ੍ਰਿਆ ਬਣਾਉਣ ਲਈ ਵਰਤਿਆ ਜਾਂਦਾ ਹੈ, ਜਿਵੇਂ ਉਬਲਣਾ ਤੋਂ ਉਬਾਲਣਾ, ਚੜ੍ਹਨਾ ਤੋਂ ਚਾੜ੍ਹਨਾ।
(22) ਦੋ ਵੱਖੋ ਵੱਖ ਸ਼ਬਦਾਂ ਨੂੰ ਜੋੜਨ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ ਹੱਥਾਪਾਈ; ਅਤੇ ਦੋ ਇਕੋ ਜਿਹੇ ਸ਼ਬਦਾਂ ਨੂੰ ਜੋੜਨ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ ਧੜਾਧੜ,ਦਬਾਦਬ।
ਲਿਪੀ–ਵਿਗਿਆਨ ਦੇ ਪੱਖ ਤੋਂ ‘ਅ’ ਬ੍ਰਾਹਮੀ ਦੇ ਤੋਂ ਵਿਗਸਿਆ ਹੈ ਅਤੇ ਬ੍ਰਾਹਮੀ ਦਾ ਸਾਮੀ ਲਿਪੀਆਂ ਦੇ ਦਾ ਉਲਟਵਾਂ ਰੂਪ ਲੱਗਦਾ ਹੈ ਸਾਮੀ ਲਿਪੀਆਂ ਵਿਚ ਇਹ ਵਾਲਾ ਚਿੰਨ੍ਹ ਸਾਫ਼ ਤੌਰ ਤੇ ਮਿਸਰੀ ‘ਅਲਿਫ’ ਅਰਥਾਤ ਬਲਦ ਦੇ ਚਿਤਰ ਦਾ ਸੰਖੇਪ ਚਿੰਨ੍ਹ ਹੈ, ਕਿਉਂ ਜੋ ਮਿਸਰੀ ਭਾਸ਼ਾ ਵਿਚ ‘ਅਲਿਫ’ ਦਾ ਅਰਥ ਹੈ ‘ਬਲਦ’।ਸੋ ਮੁੱਢਲਾ ਅਲਿਫ ਬਲਦ ਦਾ ਚਿੱਤਰ ਸੀ ਜੋ ਮਿਸਰੀਹਾਇਰੋਗ ਲਿਫੀ ਵਿਚ ਦੀ ਸ਼ਕਲ ਦਾ ਸੀ। ਸਿਨਾਈ ਲਿਪੀ ਵਿਚ ਇਸੇ ਬਲਦ ਦਾ ਰੂਪ ਹੋ ਗਿਆ। ਮੋਬ (Moab) ਦੇ ਸ਼ਾਹ ਮੇਸ਼ਾ (Mesha) ਦੇ ਸ਼ਿਲਾ–ਲੇਖ ਵਿਚ ਇਸ ਅਲਿਫ ਦਾ ਰੂਪ ਉੱਕਰਿਆ ਮਿਲਦਾ ਹੈ। ਸਾਮੀ ਲਿਪੀਆਂ ਵਿਚ ਇਸੇ ਚਿੰਨ੍ਹ ਨੇ ਜਾਂ ਦਾ ਰੂਪ ਧਾਰਿਆ ਅਤੇ ਯੂਰਪੀ ਲਿਪੀਆਂ ਵਿਚ ਇਹੋ ਚਿੰਨ੍ਹ ਬਣ ਗਿਆ।
ਜਦੋਂ ਕੋਈ 800 ਈ. ਪੂ. ਦੇ ਲਾਗੇ ਸਾਮੀ ਲਿਪੀਆਂ ਤੋਂ ਇਹ ਚਿਨ੍ਹ ਬ੍ਰਾਹਮੀ ਵਿਚ ਆਇਆ ਤਾਂ ਇਸ ਦਾ ਕੀ ਰੂਪ ਸੀ, ਉਸਦਾ ਪਤਾ ਸ਼ਿਲਾ–ਲੇਖਾਂ ਤੋਂ ਨਹੀਂ ਮਿਲਦਾ, ਪਰ ਤੀਜੀ ਸਦੀ ਈ.ਪੂ. ਦੇ ਗਿਰਨਾਰ (ਕਾਠੀਆਵਾਤ) ਦੇ ਸਿਲਾਲੇਖ ਵਿਚ ਇਸਦਾ ਰੂਪ ਮਿਲਦਾ ਹੈ। ਦੂਜੀ ਸਦੀ ਈ. ਪੂ. ਦੇ ਭੱਟੀ ਪ੍ਰੋਲੂ ਸ਼ਿਲਾਲੇਖ਼ ਵਿਚ ਰੂਪ ਮੌਜੂਦ ਹੈ। ਪਹਿਲੀ ਸਦੀ ਈਸਵੀ ਵਿਚ ‘ਅ’ ਦਾ ਰੂਪ ਮਥਰਾ ਦੇ ਸ਼ਿਲਾਲੇਖ ਵਿਚ ਹੈ ਅਤੇ ਸਾਰਨਾਥ ਵਿਚ ਹੈ। ਦੂਜੀ ਸਦੀ ਈਸਵੀ ਵਿਚਨਾਸਕ ਦੇ ਸ਼ਿਲਾਲੇਖ ਵਿਚ ‘ਅ’ ਦੀ ਸ਼ਕਲ ਹੋ ਗਈ ਤੇ ਗਿਰਨਾਰ ਦੇ ਸ਼ਿਲਾਲੇਖ ਵਿਚ ਇਸ ਨੇ ਇਹ ਸ਼ਕਲ ਧਾਰੀ। ਤੀਜੀ ਸਦੀ ਈਸਵੀ ਜਗਯਪੇਟ ਅਤੇ ਅਮਰਾਵਤੀ ਦੇ ਸ਼ਿਲਾਲੇਖਾਂ ਵਿਚ ‘ਅ’ ਦੀ ਸ਼ਕਲ ਹੋ ਗਈ ਤੇ ਗਰਨਾਰ ਦੇ ਸ਼ਿਲਾਲੇਖ ਵਿਚ ਇਸ ਨੇ ਇਹ ਸ਼ਕਲ ਧਾਰੀ। ਤੀਜੀ ਸਦੀ ਇੀਸਵੀ ਜਗਯਪੇਟ ਅਤੇ ਅਮਰਾਵਤੀ ਦੇ ਸ਼ਿਲਾਲੇਖਾਂ ਵਿਚ ‘ਅ’ ਦੀਆਂ ਸ਼ਕਲਾਂ ਕ੍ਰਮਵਰ ਅਤੇ ਹਨ। ਚੌਥੀ ਸਦੀ ਈਸਵੀ ਵਿਚ ਬ੍ਰਾਹਮੀ ਦੇ ‘ਅ’ ਦੀਆਂ ਮਯਿਡ ਵੋਲ (Mayida volu) ਅਤੇ ਕੋਂਡਮੁਡੀ (Kondamudi) ਦੇ ਸ਼ਿਲਾਲੇਖਾਂ ਵਿਚ ਆਦਿ ਦੀਆਂ ਸ਼ਕਲਾਂ ਮਿਲਦੀਆਂ ਹਨ ਅਤੇ ਪੰਜਵੀਂ ਸਦੀ ਈਸਵੀ ਦੇ ਹੀਰਹੜ ਗੱਲੀ (ਪਲਵ ਵੰਸ਼ੀ) ਸ਼ਿਲਾਲੇਖ ਵਿਚ ਇਸਦਾ ਇਹ ਰੂਪ ਹੈ। ਇਨ੍ਹਾਂ ਪਿਛਲੇ ਰੂਪਾਂ ਤੋਂ ਅਜੋਕੀਆਂ ਦੱਖਣੀ ਲਿਪੀਆਂ ਦੇ ‘ਅ’ ਵਿਕਸੇ ਪਰ ਉੱਤਰੀ ਹਿੰਦੁਸਤਾਨ ਦੀਆਂ ਲਿਪੀਆਂ ਦੀ ਮਾਂ ਉੱਤਰੀ ਗੁਪਤ ਲਿਪੀ ਹੈ। ਸੰਨ 375 ਈ. ਦੀ ਇਲਾਹਾਬਾਦ ਵਾਲੀ ਪ੍ਰਸ਼ਸਤੀ ਦੇ ‘ਅ’ ਦਾ ਰੂਪ ਹੈ।
ਕੁਟਿਲ ਲਿੱਪੀ ਦੇ ਮੰਦਸੋਰ ਦੇ ਸ਼ਿਲਾਲੇਖ ਦੇ ‘ਅ’ ਦਾ ਰੂਪ ਹੈ ਅਤੇ ਜਾਪਾਨ ਤੋਂ ਮਿਲੀ ਹੋਰਯੂਜੀ ਵਰਮਾਲਾ (500–550 ਈ.) ਵਿਚ ‘ਅ’ ਦਾ ਰੂਪ ਜਿਹਾ ਹੈ। ਮੰਦਸੋਰ ਦੇ ਸ਼ਿਲਾਲੇਖ ਵਿਚ ‘ਅ’ ਦਾ ਮੁੱਢਲਾ ਰੂਪ ਚੰਗੀ ਤਰ੍ਹਾਂ ਉਘੜਦਾ ਜਾਪਦਾ ਹੈ। ਸਿਰਫ ਪਹਿਲੀ ਟੰਗ ਦੇ ਹੇਠਲੇ ਲੀਕ–ਟੋਟੇ ਨੂੰ ਅੱਖਰ ਦੇ ਮੱਧ ਵਿਚ ਜੋੜਨ ਦੀ ਲੋੜ ਹੈ।
ਹਰਸ਼ (606–647 ਈ.) ਦੇ ਸਮੇਂ ਦੀਆਂ ਲਿਖਤਾਂ ਵਿਚ ‘ਅ’ ਦਾ ਰੂਪ ਮਿਲਦਾ ਹੈ ਅਤੇ ਮੇਰੂਵਰਮਾ ਚੰਬਾ (800ਈ.) ਵਿਚ ‘ਅ’ ਦੀ ਸ਼ਕਲ ਹੈ ਪਰ ਬਖਸ਼ਾਲੀ (800ਈ.) ਦੇ ਲੇਖ ਵਿਚ ‘ਅ’ ਆਪਣੇ ਅਸਲ ਰੂਪ ਦੇ ਲੇੜੇ ਆਵੁਣਾ ਸ਼ੁਰੂ ਹੋ ਜਾਂਦਾ ਹੈ। ਸ਼ਾਰਦਾ ਲਿਪੀ ਦੇ ਦਸਵੀਂ ਸਦੀ ਦੇ ਸਰਾਹਾਂ ਤੇ ਗਿਆਰ੍ਹਵੀਂ ਸਦੀ ਦੇ ਸ਼ੁੰਗਲ ਦੇ ਲੇਖਾਂ ਵਿਚ ਕ੍ਰਮਵਾਰ ‘’ਅ’ ਦਾ ਰੂਪ ਹੈ। ਸੋਲ੍ਹ ਵੀਂ ਸਦੀ ਈਸਵੀ ਦੀ ਹਥ–ਲਿਖਤ ਸ਼ਕੰਤਲਾ ਵਿਚ ‘ਅ’ ਦਾ ਰੂਪ ਹੈ। ਮੌਜੂਦਾ ਸ਼ਾਰਦਾ ਵਿਚ ਤਾਂ ‘ਅ’ ਦਾ ਰੂਪ ਦੇਵਨਾਗਰੀ ਦੇ ਹਾ ਹੈ ਪਰ ਇਸ ਦੀਆਂ ਤਿੰਨ ਦੀ ਥਾਂ ਕੇਵਲੀ ਦੋ ਟੰਗਾਂ ਹਨ ਜਿਵੇਂ
ਭਾਵੇਂ ਟਾਕਰੀ ਦਾ ‘ਅ’ ਸ਼ਕਲ ਦਾ ਹੈ ਪਰ ਲੰਡਿਆਂ ਦਾ ‘ਅ’ਬਿਲਕੁਲ ਗੁਰਮਖੀ ਵਰਗਾ ਹੈ ਜਿਵੇਂ ‘ਅ’। ਡੋਗਰੀ ਦੇ ‘ਅ’ ਵਿਚ ਉਪਰ ਇਕ ਲੀਕਟੋਟਾ ਵਾਧੂ ਹੈ ਜੋ ਗੁਰਮੁਖੀ ਦੀ ਸੂਰਤ ਵਿਚ ਨਹੀਂ ਜਿਵੇਂ
ਬਾਬਾ ਮੋਹਨ ਦੀਆਂ ਪੋਥੀਆਂ (1558–1574 ਈ.) ਵਾਲਾ ਐੜਾ
ਆਕਾਰ ਦਾ ਹੈ ਅਤੇ ਇਸੇ ਸਦੀ ਦੀ ਬੀੜ, ਧਰਮਸਾਲਾ ਹਕੀਮ ਬੂਟਾ ਸਿੰਗ ਵਾਲਾ ਐੜਾ
ਬਿਲਕੁਲ ਮੌਜੁਦਾ ਗੁਰਮੁਖੀ ਟਾਈਪ ਦੇ ‘ਅ’ ਜਿਹਾ ਹੈ। ਸਤਾਰ੍ਹਵੀਂ ਸਦੀ ਦੀ ਲਿਖਤ ਵਲਾਇਤੀ ਵਾਲੀ ਸਾਖੀ ਦਾ ਐੜਾ
ਵੀ ਗੁਰਮੁਖੀ ਦੇ ਐੜੇ ਦਾ ਹੀ ਘੜੀਸਵਾਂ ਜਿਹਾ ਰੂਪ ਹੈ ਜੋ ਦਸਮੇਸ਼ ਦੇ ਸਿਕਸਤੇ (18ਵੀਂ ਸਦੀ) ਦੇ ਮੱਢ ਦੇ ‘ਅ’ ਅਰਥਾਤ
ਜਿਹਾ ਹੈ। ਪਾਦਰੀਆਂ ਦਾ 1850 ਈ. ਦਾ ਟਾਈਪ ਦਾ ਐੜਾ
ਮੌਜੂਦ ਐੜੇ ਵਰਗਾ ਹੈ।
ਹ.ਪੁ.–––ਐਨ ਬ੍ਰਿ. : ਗੀਅਰਸਨ, ਲਿੰਗੂਇਸਟਿਕ ਸਰਵੇ ਆਫ ਇੰਡੀਆ; ਮ. ਕੋ.; ਪ੍ਰਾਚੀਨ ਲਿਪੀ–ਮਾਲਾ, ਪੰਡਤ ਓਝਾ; ਬਿਉਲਰ, ਪਲੇਟ ਨੰ: 6; ਜੀਵਨ–ਸੰਦੇਸ਼, ਪਟਿਆਲਾ ਮਈ, 1951 ਈ.: ਪੰਜਾਬੀ–ਦੁਨੀਆਂ, ਨਵੰਬਰ, ਦਸੰਬਰ, 1961, ਮਾਰਚ, ਮਈ, 1953, ਅਗਸਤ, 1960; ਮੋਨੀਅਰ ਵਿਲੀਅਮ ਦਾ ਸੰਸਕ੍ਰਿਤ ਅਗਰੇਜ਼ੀ ਕੋਸ਼ ਭੂਮਿਕਾਜ; ਸ਼ਬਦ ਕਲਪਦਰੁਮ, ਰਾਧਾ ਕਾਂਤ ਦੇਵ।
ਲੇਖਕ : ਜੋਗਿੰਦਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-14, ਹਵਾਲੇ/ਟਿੱਪਣੀਆਂ: no
ਐੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਐੜਾ, ਪੁਲਿੰਗ : ਪੰਜਾਬੀ ਵਰਣ ਮਾਲਾ ਦਾ ਦੂਜਾ ਅੱਖਰ, ਦੂਜਾ ਸ੍ਵਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-11-58-30, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First