ਓਸੀਆਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

OCR

ਇਸ ਦਾ ਪੂਰਾ ਨਾਮ ਹੈ- ਆਪਟੀਕਲ ਕਰੈਕਟਰ ਰਿਕੋਗਨੀਸ਼ਨ ਹੈ। ਇਹ ਇਕ ਅਜਿਹੀ ਪ੍ਰਣਾਲੀ ਹੈ ਜਿਸ ਦੀ ਵਰਤੋਂ ਪ੍ਰਿੰਟਿਡ ਜਾਂ ਲਿਖੇ ਅੱਖਰਾਂ ਦੀ ਸ਼ਨਾਖ਼ਤ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਅੱਖਰਾਂ ਦੀ ਸਕੈਨਿੰਗ ਕੀਤੀ ਜਾਂਦੀ ਹੈ ਤੇ ਇਸ ਨੂੰ ਐਸਕੀ (ASCII) ਆਦਿ ਕੋਡਜ ਵਿੱਚ ਤਬਦੀਲ ਕੀਤਾ ਜਾਂਦਾ ਹੈ। ਇਹਨਾਂ ਕੋਡਜ ਨੂੰ ਅੱਗੇ ਪ੍ਰਕਿਰਿਆ ਲਈ ਭੇਜਿਆ ਜਾਂਦਾ ਹੈ। ਕਰੈਡਿਟ ਕਾਰਡਾਂ ਦੀ ਸ਼ਨਾਖ਼ਤ ਕਰਨ ਲਈ ਵੀ ਇਹ ਪ੍ਰਣਾਲੀ ਵਰਤੀ ਜਾਂਦੀ ਹੈ। ਓਸੀਆਰ ਸਾਫਟਵੇਅਰ ਸਕੈਨ ਕੀਤੇ ਡਾਕੂਮੈਂਟ ਨੂੰ ਵਰਡ ਪ੍ਰੋਸੈਸਰ ਪ੍ਰੋਗਰਾਮਾਂ ਵਿੱਚ ਖੋਲ੍ਹਦੇ ਹਨ ਜਿੱਥੇ ਅਸੀਂ ਇਹਨਾਂ ਦੀ ਸੰਪਾਦਨਾ, ਫਾਰਮੈਟਿੰਗ ਅਤੇ ਪੁਨਰ ਛਪਾਈ ਕਰ ਸਕਦੇ ਹਾਂ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.