ਕਜੀਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਜੀਆ (ਨਾਂ,ਪੁ) ਖ਼ਾਹਮਖ਼ਾਹ ਆ ਪਿਆ ਝੰਜਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਜੀਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਜੀਆ [ਨਾਂਪੁ] ਝਗੜਾ , ਪੁਆੜਾ , ਝੰਜਟ, ਟੰਟਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਜੀਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਜੀਆ. ਅ਼ ਕ਼੒੢ਅਹ. ਸੰਗ੍ਯਾ—ਝਗੜਾ. ਮੁਕ਼ੱਦਮਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਜੀਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਜੀਆ, (ਅਰਬੀ : ਕਜ਼ੀਆ√ਕਜ਼ੀ=ਫੈਸਲਾ ਕਰਨਾ) / ਪੁਲਿੰਗ : ਪੁਆੜਾ, ਟੰਟਾ, ਝਗੜਾ, ਮੁਕੱਦਮਾ, ਝੰਝਟ, (ਲਾਗੂ ਕਿਰਿਆ : ਸਹੇੜਨਾ, ਕਰਨਾ, ਗਲ ਪੈਣਾ, ਛਿੜਨਾ, ਛੇੜਨਾ, ਨਿਬੜਨਾ, ਨਿਬੇੜਨਾ, ਪਾਉਣਾ, ਪੈਣਾ, ਮੁਕਣਾ, ਮੁਕਾਉਣਾ)

–ਕਜੀਆ ਕਸਾਲਾ, ਪੁਲਿੰਗ : ਝੱਗੜਾ, ਦੰਗਾ, ਮੁਕੱਦਮੇ ਜਾਂ ਬੀਮਾਰੀ ਜ਼ੇਰੀ ਕੋਈ ਮੁਸੀਬਤ

–ਕਜੀਆ ਖੜਾ ਹੋਣਾ, ਮੁਹਾਵਰਾ : ਝੱਗੜਾ ਪੈਦਾ ਹੋਣਾ, ਟੰਟਾ ਖੜਾ ਹੋਣਾ

–ਕਜੀਆ ਗਲ ਪੈਣਾ, ਮੁਹਾਵਰਾ : ਮੁਸੀਬਤ ਐਵੇਂ ਗਲ ਪੈਣੀ

–ਕਜੀਆ ਨਿਬੇੜਨਾ, ਮੁਹਾਵਰਾ :   ਝਗੜੇ ਦਾ ਫੈਸਲਾ ਕਰਨਾ, ਫਸਤਾ ਵੱਢਣਾ

–ਕਜੀਆ ਪੈਣਾ, ਮੁਹਾਵਰਾ : ਕੋਈ ਦੁਖਦਾਈ ਜਾਂ ਮੁਸ਼ਕਲ ਕੰਮ ਸਿਰ ਆ ਪੈਣਾ, ਔਕੜ ਵਿੱਚ ਫਸਣਾ

–ਕਜੀਆ ਮੁਕਾਉਣਾ,ਮੁਹਾਵਰਾ :  ਝਗੜੇ ਦਾ ਅੰਤ ਕਰਨਾ, ਝਗੜੇ ਦਾ ਫੈਸਲਾ ਕਰਨਾ, ਫਸਤਾ ਵੱਢਣਾ

–ਕਜੀਆ ਲਹਿਣਾ, ਮੁਹਾਵਰਾ : ਝਗੜਾ ਦੂਰ ਹੋਣਾ, ਝਗੜਾ ਨਿਬੜ ਜਾਣਾ, ਝਗੜੇ ਦਾ ਫੈਸਲਾ ਹੋ ਜਾਣਾ

–ਕਜੀਏ ਦੇ ਮੂੰਹ ਆਉਣਾ, ਮੁਹਾਵਰਾ : ਮੁਸੀਬਤ ਪੈਣਾ, ਔਖ ਬਣਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-15-04-33-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.