ਕਣੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਣੀ (ਨਾਂ,ਇ) 1 ਮੀਂਹ ਦੀ ਜਲ ਬੂੰਦ 2 ਚੌਲ ਦਾ ਟੋਟਾ 3 ਹੀਰੇ ਦੀ ਬਾਰੀਕ ਟੁਕੜੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਣੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਣੀ [ਨਾਂਇ] ਮੀਂਹ ਦੀ ਬੂੰਦ , ਪਾਣੀ ਦਾ ਕਤਰਾ; ਭੋਰਾ , ਕਿਣਕਾ; ਛੋਟਾ ਟੁਕੜਾ, ਹੀਰੇ ਦਾ ਟੋਟਾ; ਤਾਕਤ, ਸਵੈਮਾਨ; ਵੇਖੋ ਕਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਣੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਣੀ. ਸੰਗ੍ਯਾ—ਪਾਣੀ ਦਾ ਜ਼ਰ. ਜਲਬੂੰਦ। ੨ ਕਿਣਕਾ. ਭੋਰਾ. “ਦੇ ਨਾਵੈ ਏਕ ਕਣੀ.” (ਸੋਰ ਮ: ੫) ੩ ਹੀਰੇ ਦਾ ਛੋਟਾ ਟੁਕੜਾ। ੪ ਤੀਰ ਆਦਿਕ ਨੋਕਦਾਰ ਸ਼ਸਤ੍ਰ ਦੀ ਨੋਕ ਦਾ ਟੁੱਟਿਆ ਹੋਇਆ ਬਾਰੀਕ ਅੰਸ਼.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਣੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਣੀ (ਸੰ.। ਸੰਸਕ੍ਰਿਤ ਕਣ) ਦਾਣੇ ਤੋਂ ਨਿੱਕਾ ਭੋਰਾ , ਕਿਣਕਾ। ਯਥਾ-‘ਦੇ ਨਾਵੈ ਏਕ ਕਣੀ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਣੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਣੀ, (ਸੰਸਕ੍ਰਿਤ : कण) \ ਇਸਤਰੀ ਲਿੰਗ : ੧. ਜਲਬੂੰਦ, ਬੂੰਦ, ਫੂਹੀ, ਕਤਰਾ; ੨. ਭੋਰਾ, ਕਿਣਕਾ, ੩. ਛੋਟਾ ਟੁਕੜਾ, ਅੰਸ਼ (ਹੀਰਾ–); ੪. ਚੌਲਾਂ ਦਾ ਟੋਟਾ; ੫. ਰਿੱਝੇ ਹੋਏ ਚੌਲਾਂ ਵਿੱਚ ਅੱਧਗਲਿਆ ਦਾਣਾ; ੬. ਕਣ; ਸੱਤਿਆ, ਤਾਕਤ; ਅਣਖ; ੭. ਆਟੇ ਦੇ ਦਾਣੇ ਦੀ ਸਖਤਾਈ; ੮. ਹੀਰੇ ਦੀ ਕਣੀ, ਹੀਰੇ ਦਾ ਟੋਟਾ
–ਕਣੀ ਸਿਜਣਾ ਕਿਰਿਆ ਸਕਰਮਕ : ਆਟੇ ਦਾ ਦਾਣਾ ਭਿਜ ਕੇ ਨਰਮ ਹੋ ਜਾਣਾ
–ਕਣੀ ਗਲਣਾ ਕਿਰਿਆ ਸਕਰਮਕ : ੧. ਕਣੀ ਸਿਜਣਾ; ੨. ਰਿਝਣ ਵਿੱਚ ਚੌਲ ਦਾ ਦਾਣਾ ਪੂਰਾ ਗਲ ਜਾਣਾ
–ਕਣੀ ਚੱਟਣਾ ਲਹਿੰਦੀ / ਮੁਹਾਵਰਾ : ਹੀਰੇ ਦੀ ਕਣੀ ਚੱਟ ਕੇ ਮਰ ਜਾਣਾ
–ਕਣੀ ਮੁਣੀ ਇਸਤਰੀ ਲਿੰਗ : ਕਿਣ-ਮਿਣ ਮੀਂਹ ਕਣੀ
–ਕਣੀ ਵਾਲਾ ਵਿਸ਼ੇਸ਼ਣ : ਸ਼ਕਤੀਵਾਨ, ਅਣਖੀਲਾ, ਕੰਡਦਾਰ, ਅਣਖਪਾਲ, ਸ਼ਕਤੀਵਾਨ
–ਹੀਰੇ ਦੀ ਕਣੀ ਚੱਟਣਾ ਮੁਹਾਵਰਾ : ਹੀਰਾ ਖਾ ਕੇ ਮਰ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-25-08-43-23, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First