ਕਨਖਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਨਖਲ. ਗੰਗਾ ਕਿਨਾਰੇ ਹਰਿਦ੍ਵਾਰ ਤੋਂ ਦੋ ਮੀਲ ਪੱਛਮ ਵੱਲ ਇੱਕ ਸ਼ਹਿਰ. ਕੂਰਮ ਅਤੇ ਲਿੰਗ ਪੁਰਾਣ ਅਨੁਸਾਰ ਇਹ ਦ ਪ੍ਰਜਾਪਤਿ ਦੇ ਯੱਗ ਦਾ ਅਸਥਾਨ ਹੈ. ਇਸ ਥਾਂ ਦਸ਼੍ਵਰ ਮਹਾਦੇਵ ਦਾ ਪ੍ਰਸਿੱਧ ਮੰਦਿਰ ਹੈ. ਸ਼੍ਰੀ ਗੁਰੂ ਅਮਰ ਦਾਸ ਇਸ ਨਗਰ ਕੁਝ ਸਮਾਂ ਵਿਰਾਜੇ ਹਨ. ਗੁਰਦ੍ਵਾਰਾ ਸਤੀਘਾਟ ਤੇ ਵਿਦ੍ਯਮਾਨ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1426, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਨਖਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕਨਖਲ : ਇਹ ਭਾਰਤ ਦੇ ਉੱਤਰ ਪ੍ਰੇਦਸ਼ ਰਾਜ ਵਿਚ ਗੰਗਾ ਦੇ ਕੰਢੇ ਵੱਸੇ ਹਰਦੁਵਾਰ ਸ਼ਹਿਰ ਤੋਂ ਤਿੰਨ ਕਿ. ਮੀ. ਪੱਛਮ ਵਲ ਇਕ ਸ਼ਹਿਰ ਹੈ। ਕੂਰਮ ਤੇ ਲਿੰਗ ਪੁਰਾਣ ਅਨੁਸਾਰ ਇਹ ਇਕ ਪ੍ਰਜਾਪਤਿ ਦਾ ਜੋਗ-ਅਸਥਾਨ ਹੈ। ਇਸ ਥਾਂ ਦਕੇਸ਼ਵਰ ਮਹਾਂਦੇਵ ਦਾ ਪ੍ਰਸਿੱਧ ਮੰਦਰ ਹੈ। ਸ੍ਰੀ ਗੁਰੂ ਅਮਰ ਦਾਸ ਇਸ ਨਗਰ ਵਿਚ ਕੁਝ ਸਮਾਂ ਬਰਾਜੇ ਸਨ। ਇਨ੍ਹਾਂ ਦਾ ਗੁਰਦੁਵਾਰਾ ਸਤੀਘਾਟ ਤੇ ਵਾਕਿਆ ਹੈ।
ਹ. ਪੁ.-ਮ. ਕੋ. 294
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕਨਖਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਨਖਲ, ਪੁਲਿੰਗ : ਹਰਿਦੁਆਰ ਤੋਂ ਦੋ ਮੀਲ ਪੱਛਮ ਵਲ ਇੱਕ ਹਿੰਦੂਆਂ ਦਾ ਤੀਰਥ ਅਸਥਾਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-04-08-26-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First