ਕਰਤੂਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਤੂਤ (ਨਾਂ,ਇ) ਬੁਰਾ ਕੰਮ; ਕੁਕਰਮ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਰਤੂਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਤੂਤ [ਨਾਂਇ] ਭੈੜਾ ਕੰਮ , ਬੁਰਾ ਕੰਮ; ਕੁਕਰਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਰਤੂਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਤੂਤ ਸੰਗ੍ਯਾ—ਕਰਤ੍ਰਿਤ੍ਵ. ਕਰਣੀ. “ਕਰਤੂਤਿ ਪਸੂ ਕੀ ਮਾਨਸ ਜਾਤਿ.” (ਸੁਖਮਨੀ) ੨ ਵ੍ਯੰਗ ਨਾਲ ਬੁਰੇ ਕੰਮ ਨੂੰ ਭੀ ਕਰਤੂਤ ਆਖਦੇ ਹਨ. ਜਿਵੇਂ—“ਚੰਗੀ ਕਰਤੂਤ ਕੀਤੀ ਹੈ!” (ਲੋਕੋ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰਤੂਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਤੂਤ, (ਸੰਸਕ੍ਰਿਤ : कर्तूव्व) \ ਇਸਤਰੀ ਲਿੰਗ : ੧. ਵਿਆਹ ਢੰਗ ਵਿੱਚ ਨਾਮਨੇ ਲਈ ਬਹੁਤਾ ਖ਼ਰਚ ਕਰਨ ਦਾ ਭਾਵ ੨. ਕਰਮ, ਕੰਮ, ਕਰਨੀ; ੩. ਫਿਹਲ, ਬੁਰਾ ਕੰਮ, ਕੁਕਰਮ, ਭੈੜਾ ਕੰਮ, (ਲਾਗੂ ਕਿਰਿਆ : ਕਰਨਾ, ਵਿਖਾਉਣਾ)
–ਕਰਪੂਤ ਖਲੇਰਨਾ, ਕਰਤੂਤ ਖਿੰਡਾਉਣਾ, ਮੁਹਾਵਰਾ : ਮੰਦਾ ਕੰਮ ਕਰਨਾ, ਬਦਨਾਮੀ ਖੱਟਣਾ
–ਕਰਤੂਤ ਖੋਲ੍ਹਣਾ, ਮੁਹਾਵਰਾ : ਮੰਦਾ ਕੰਮ ਕਰਨਾ, ਅਜਿਹਾ ਕੰਮ ਕਰਨਾ ਜਿਸ ਨੂੰ ਲੋਕ ਮਾੜਾ ਗਿਣਨ
–ਕਰਤੂਤੀ, ਵਿਸ਼ੇਸ਼ਣ \ ਪੁਲਿੰਗ : ੧. ਕਰਤੂਤ ਵਾਲਾ, ੨. ਮਰਨੇ ਪਰਨੇ ਤੇ ਹੱਦੋਂ ਬਹੁਤਾ ਖ਼ਰਚ ਕਰਨ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-24-11-30-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First