ਕਰਮਗੜ੍ਹ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਰਮਗੜ੍ਹ : ਇਹ ਭਾਰਤ ਪੰਜਾਬ ਵਿਚ ਪਟਿਆਲਾ ਰਿਆਸਤ ਦੀ ਇਕ ਨਿਜ਼ਾਮਤ (ਪ੍ਰਬੰਧਕੀ ਜ਼ਿਲ੍ਹੇ) ਹੁੰਦੀ ਸੀ। ਇਸਦਾ ਕੁੱਲ ਰਕਬਾ ਲਗਭਗ 4395 ਵ. ਕਿ. ਮੀ. ਸੀ। ਨਿਜ਼ਾਮਤ ਵਿਚ ਚਾਰ ਕਸਬੇ (ਪਟਿਆਲਾ, ਸਮਾਣਾ, ਸੁਨਾਮ ਅਤੇ ਸਨੌਰ) ਅਤੇ 665 ਪਿੰਡ ਸ਼ਾਮਲ ਹੁੰਦੇ ਸਨ। ਮੁੱਖ ਦਫਤਰ ਭਵਾਨੀਗੜ੍ਹ (ਢੋਡੇ) ਵਿਖੇ ਹੁੰਦੇ ਸਨ। ਨਿਜ਼ਾਮਤ ਨੂੰ ਚਾਰ ਤਹਿਸੀਲਾਂ-ਪਟਿਆਲਾ, ਭਵਾਨੀਗੜ੍ਹ, ਸੁਨਾਮ ਅਤੇ ਨਰਵਾਣਾ ਵਿਚ ਵੰਡਿਆ ਹੋਇਆ ਸੀ।
ਹ. ਪੁ.––ਇੰਪ. ਗ. ਇੰਡ. 15 : 48
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no
ਕਰਮਗੜ੍ਹ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਰਮਗੜ੍ਹ : ਇਹ ਪਟਿਆਲਾ ਰਿਆਸਤ ਦੀ ਇਕ ਨਿਜ਼ਾਮਤ (ਪ੍ਰਬੰਧਕੀ ਜ਼ਿਲ੍ਹਾ) ਹੁੰਦੀ ਸੀ। ਇਸ ਦਾ ਕੁੱਲ ਰਕਬਾ ਲਗਭਗ 4395 ਵ. ਕਿ. ਮੀ. ਸੀ। ਇਸ ਨਿਜ਼ਾਮਤ ਵਿਚ ਚਾਰ ਕਸਬੇ ( ਪਟਿਆਲਾ, ਸਮਾਣਾ, ਸੁਨਾਮ ਅਤੇ ਸਨੌਰ) ਅਤੇ 665 ਪਿੰਡ ਸ਼ਾਮਲ ਸਨ। ਕਰਮਗੜ੍ਹ ਨਿਜ਼ਾਮਤ ਨੂੰ ਚਾਰ ਤਹਿਸੀਲਾਂ -ਪਟਿਆਲਾ, ਭਵਾਨੀਗੜ੍ਹ, ਸੁਨਾਮ ਅਤੇ ਨਰਵਾਣਾ ਵਿਚ ਵੰਡਿਆ ਹੋਇਆ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-23-10-47-39, ਹਵਾਲੇ/ਟਿੱਪਣੀਆਂ: ਹ. ਪੁ. – ਇੰਪ. ਗ. ਇੰਡ-15 : 48
ਵਿਚਾਰ / ਸੁਝਾਅ
Please Login First