ਕਰਾਮਾਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਮਾਤ ( ਨਾਂ , ਇ ) ਅਸਚਰਜ ਘਟਨਾ; ਪ੍ਰਾਭੌਤਿਕ ਸ਼ਕਤੀ; ਅਸੰਭਵ ਨੂੰ ਸੰਭਵ ਵਿੱਚ ਤਬਦੀਲ ਕਰ ਦੇਣ ਵਾਲੀ ਸ਼ਕਤੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰਾਮਾਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਮਾਤ [ ਨਾਂਇ ] ਕੁਦਰਤ ਦੇ ਆਮ ਨਿਯਮਾਂ ਦੇ ਵਿਪਰੀਤ ਘਟੀ ਕੋਈ ਅਸਚਰਜ ਘਟਨਾ , ਚਮਤਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਾਮਾਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਮਾਤ ਅ਼ ਦਾ ਬਹੁ ਵਚਨ. ਸਿੱਧੀਆਂ. ਉਹ ਅਲੌਕਿਕ ਸ਼ਕਤੀਆਂ ਜਿਨ੍ਹਾਂ ਦ੍ਵਾਰਾ ਅਣਹੋਣੀ ਬਾਤ ਹੋ ਸਕੇ. ਕਰਾਮਤ ਦਾ ਸਤ੍ਯ ਹੋਣਾ ਹਿੰਦੂ ਅਤੇ ਸਿੱਖਪੁਸ੍ਤਕਾਂ ਤੋਂ ਛੁੱਟ ਯਹੂਦੀ , ਈਸਾਈ ਅਤੇ ਮੁਸਲਮਾਨਾਂ ਦੇ ਗ੍ਰੰਥਾਂ ਵਿੱਚ ਭੀ ਦੇਖੀਦਾ ਹੈ. ਦੇਖੋ , ਜ਼ੱਬੂਰ ਕਾਂਡ ੧੦੫ ਅਤੇ ਕ਼ੁਰਾਨ ਸੂਰਤ ਬਕਰ , ਆਯਤ ੮੭ ਅਰ ਸੂਰਤ ਅਰਾਫ਼ , ਆਯਤ ੧੬੦.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਾਮਾਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਰਾਮਾਤ : ਅਰਬੀ ਮੂਲ ਦੇ ਇਸ ਸ਼ਬਦ ਦਾ ਅਰਥ ਹੈ ਉਹ ਅਲੌਕਿਕ ਸ਼ਕਤੀ , ਜਿਸ ਰਾਹੀਂ ਕੋਈ ਅਸੰਭਵ ਗੱਲ ਸੰਭਵ ਹੋ ਸਕੇ । ਕਈ ਵਾਰਕਰਮ ’ ( ਕ੍ਰਿਪਾ ) ਨਾਲ ਸੰਬੰਧਿਤ ਈਸ਼ਵਰੀ ਕਾਰਵਾਈ ਨੂੰ ਵੀ ‘ ਕਰਾਮਾਤ’ ਕਿਹਾ ਜਾਂਦਾ ਹੈ । ਇਸ ਤਰ੍ਹਾਂ ਕਰਾਮਾਤ ਪਰਮਾਤਮਾ ਦੀ ਉਹ ਵਿਸਮਾਦੀ ਕਾਰਵਾਈ ਹੈ ਜਿਸ ਰਾਹੀਂ ਸੰਤਾਂ/ਭਗਤਾਂ ਦੀ ਰਖਿਆ ਕੀਤੀ ਜਾਂਦੀ ਹੈ ।

                      ਕਰਾਮਾਤ ਨੂੰ ਭਾਰਤੀ ਸੰਸਕ੍ਰਿਤੀ ਵਿਚ ‘ ਸਿੱਧੀ ’ ਜਾਂ ‘ ਚਮਤਕਾਰ’ ਕਿਹਾ ਜਾਂਦਾ ਹੈ । ਮੁਸਲਮਾਨ ਪੀਰਾਂ ਫ਼ਕੀਰਾਂ ਨਾਲ ਅਨੇਕ ਪ੍ਰਕਾਰ ਦੀਆਂ ਕਰਾਮਾਤਾਂ ਜੁੜੀਆਂ ਹੋਈਆਂ ਮਿਲਦੀਆਂ ਹਨ । ਮੁਸਲਮਾਨਾਂ ਤੋਂ ਇਲਾਵਾ ਸਾਮੀ ਸੰਸਕ੍ਰਿਤੀ ਵਾਲੇ ਹੋਰ ਵੀ ਕਈ ਸਾਧਕਾਂ ਨਾਲ ਇਹ ਪ੍ਰਚਲਿਤ ਹਨ । ਜਨਮਸਾਖੀ ਸਾਹਿਤ ਅਤੇ ਗੁਰਬਿਲਾਸ-ਕਾਵਿ ਵਿਚ ਗੁਰੂ ਸਾਹਿਬਾਨ ਦੇ ਚਰਿਤ੍ਰਾਂ ਉਤੇ ਇਨ੍ਹਾਂ ਦਾ ਆਰੋਪਣ ਕੀਤਾ ਮਿਲਦਾ ਹੈ । ‘ ਰਾਇ ਬਲਵੰਡ ਤਥਾ ਸਤੈ ਡੂਮਿ’ ਦੀ ਵਾਰ ਵਿਚ ਗੁਰੂ ਰਾਮਦਾਸ ਜੀ ਦੀ ਸੇਵਾ-ਸਾਧਨਾ ਦੇ ਫਲਸਰੂਪ ਪ੍ਰਾਪਤ ਹੋਈ ਗੁਰਗੱਦੀ ਨੂੰ ਈਸ਼ਵਰੀ ਕਰਾਮਾਤ ਦਸਦਿਆਂ ਰਚੈਤਿਆਂ ਨੇ ਅੰਕਿਤ ਕੀਤਾ ਹੈ— ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ( ਗੁ.ਗ੍ਰੰ.968 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.