ਕਲਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਸ ( ਨਾਂ , ਪੁ ) ਕਿਸੇ ਧਾਰਮਿਕ ਅਸਥਾਨ ਦੇ ਗੁੰਬਦ ’ ਤੇ ਘੜੋਲੀ ਦੀ ਸ਼ਕਲ ਦਾ ਸੋਨੇ ਆਦਿ ਦੀ ਝਾਲ ਫਿਰਿਆ ਨੋਕਦਾਰ ਹਿੱਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਲਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਸ [ ਨਾਂਪੁ ] ਮਿੱਟੀ ਦਾ ਭਾਂਡਾ , ਗਾਗਰ , ਘੜਾ; ਗੁੰਬਦ ਜਾਂ ਗੁੰਬਦ ਦਾ ਨੋਕਦਾਰ ਹਿੱਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਸ . ਸੰ. ਕਲਸ਼. ਸੰਗ੍ਯਾ— ਮੰਦਰ ਦਾ ਮੁਕਟ , ਜੋ ਸੁਵਰਣ ( ਸੋਨੇ ) ਨਾਲ ਲਿੱਪਿਆ ਹੁੰਦਾ ਹੈ. Pinnacle. “ ਤੈ ਜਨ ਕਉ ਕਲਸ ਦੀਪਾਇਅਉ.” ( ਸਵੈਯੇ ਮ : ੫ ਕੇ ) ਤੈਂ ਆਪਣੇ ਦਾਸ ਨੂੰ ਕਲਸ ਵਾਂਙ ਰੌਸ਼ਨ ਕੀਤਾ ਹੈ । ੨ ਘੜਾ. “ ਕਨਕ ਕਲਸ ਭਰ ਆਨੈ.” ( ਸਲੋਹ ) ੩ ਇਕ ਤੋਲ , ਜੋ ਅਜ ਕਲ ਅੱਠ ਸੇਰ ਦੇ ਬਰਾਬਰ ਹੈ । ੪ ਇੱਕ ਛੰਦ , ਜਿਸ ਦਾ ਨਾਉਂ ਹੁੱਲਾਸ ਭੀ ਹੈ.1  ਇਹ ਛੰਦ ਦੋ ਛੰਦਾਂ ਦੇ ਮੇਲ ਤੋਂ ਬਣਾਇਆ ਜਾਂਦਾ ਹੈ. ਜੋ ਛੰਦ ਕਲਸ਼ ( ਸਿਰ ) ਪੁਰ ਰੱਖਿਆ ਜਾਵੇ , ਉਸ ਦਾ ਅੰਤਿਮ ਪਦ ਦੂਜੇ ਛੰਦਾਂ ਦੇ ਮੁੱਢ ਸਿੰਘਾਵਲੋਕਨ ਨ੍ਯਾਯ ਕਰਕੇ ਆਉਣਾ ਚਾਹੀਏ. ਦਸਮਗ੍ਰੰਥ ਵਿੱਚ ਚੌਪਾਈ ਅਤੇ ਤ੍ਰਿਭੰਗੀ ਦੇ ਮੇਲ ਤੋਂ “ ਕਲਸ” ਛੰਦ ਰਚਿਆ ਗਿਆ ਹੈ. ਯਥਾ—

ਆਦਿ ਅਭੈ ਅਨਗਾਧ ਸਰੂਪੰ ,

ਰਾਗ ਰੰਗ ਜਿਹ ਰੇਖ ਨ ਰੂਪੰ ,

ਰੰਕ ਭਯੋ ਰਾਵਤ ਕਹਁ੣ ਭੂਪੰ ,

ਕਹਁ ਸਮੁਦ੍ਰ ਸਰਿਤਾ ਕਹਁ ਕੂਪੰ , —

ਸਰਿਤਾ ਕਹਁ ਕੂਪੰ , ਸਮੁਦਸਰੂਪੰ ,

ਅਲਖਬਿਭੂਤੰ ਅਮਿਤਗਤੰ ,

ਅਦ੍ਵੈ ਅਬਿਨਾਸੀ , ਪਰਮ ਪ੍ਰਕਾਸੀ ,

ਤੇਜ ਸੁਰਾਸੀ , ਅਕ੍ਰਿਤਕ੍ਰਿਤੰ ,

ਜਿਹ ਰੂਪ ਨ ਰੇਖੰ , ਅਲਖ ਅਭੇਖੰ

ਅਮਿਤ ਅਦ੍ਵੈਖੰ , ਸਰਬਮਈ ,

ਸਬ ਕਿਲਵਿਖਹਰਣੰ ਪਤਿਤਉਧਰਣੰ ,

ਅਸਰਣਸਰਣੰ , ਏਕ ਦਈ.

( ਗ੍ਯਾਨ )

( ਅ ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਛੰਦਾਂ ਦੇ ਮੇਲ ਤੋਂ ਕਲਸ ਛੰਦ ਰਚੇ ਗਏ ਹਨ , ਜਿਨ੍ਹਾਂ ਦੇ ਕੁਝ ਰੂਪ ਇਸ ਥਾਂ ਲਿਖਦੇ ਹਾਂ.

ਚੌਪਈ ਅਤੇ ਸਵੈਯੇ ਦੇ ਮੇਲ ਤੋਂ ਕਲਸ , ਯਥਾ—

ਸਤਿਗੁਰ ਸੇਵਿ ਪਰਮਪਦੁ ਪਾਯਉ ,

ਅਬਿਨਾਸੀ ਅਬਿਗਤੁ ਧਿਆਯਉ ,

ਤਿਸ ਭੇਟੇ ਦਾਰਿਦ੍ਰ ਨ ਚੰਪੈ ,

ਕਲ੍ਯਸਹਾਰੁ ਤਾਸੁ ਗੁਣ ਜੰਪੈ.—

ਜੰਪਉ ਗੁਣ ਬਿਮਲ ਸੁਜਨ ਜਨ ਕੇਰੇ ,

ਅਮਿਅਨਾਮੁ ਜਾਕਉ ਫੁਰਿਆ ,

ਇਨਿ ਸਤਿਗੁਰ ਸੇਵਿ ਸਬਦਰਸੁ ਪਾਯਾ ,

ਨਾਮੁ ਨਿਰੰਜਨ ਉਰਿ ਧਰਿਆ ,

ਹਰਿਨਾਮ ਰਸਿਕੁ ਗੋਬਿੰਦਗੁਣਗਾਹਕੁ

ਚਾਹਕੁ ਤੱਤ ਸਮੱਤਸਰੇ ,

ਕਵਿ ਕਲ੍ਯ ਠਕੁਰ ਹਰਿਦਾਸਤਨੇ ,

ਗੁਰ ਰਾਮਦਾਸ ਸਰ ਅਭਰ ਭਰੇ.

( ਸਵੈਯੇ ਮ : ੪ ਕੇ )

( ੲ ) ਨਿਤਾ ਅਤੇ ਸਾਰ ਛੰਦ ਦੇ ਮੇਲ ਤੋਂ ਕਲਸ. ਨਿਤਾ ਦਾ ਲੱਛਣ ਹੈ ਚਾਰ ਚਰਣ , ਪ੍ਰਤਿ ਚਰਣ ੧੨ ਮਾਤ੍ਰਾ ਅੰਤ ਦੋ ਗੁਰੁ.

ਉਦਾਹਰਣ—

ਹਮ ਘਰਿ ਸਾਜਨ ਆਏ , ਸਾਚੈ ਮੇਲਿ ਮਿਲਾਏ , xx

ਸਹਜਿ ਮਿਲਾਏ ਹਰਿ ਮਨਿ ਭਾਏ ,

ਪੰਚ ਮਿਲੇ ਸੁਖ ਪਾਇਆ.

ਸਾਈ ਵਸਤੁ ਪਰਾਪਤ ਹੋਈ ,

ਜਿਸੁ ਸੇਤੀ ਮਨੁ ਲਾਇਆ1. xxx

( ਸੂਹੀ ਛੰਤ ਮ : ੧ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.