ਕਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੀ ( ਨਾਂ , ਇ ) 1 ਕੁਆਰੀ ਕੰਨਿਆਂ 2 ਫੁੱਲ ਦੀ ਅੱਧਖਿੜੀ ਡੋਡੀ; ਵੇਖੋ : ਕਲਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੀ [ ਨਾਂਇ ] ਇੱਕ ਚਾਂਦੀ ਰੰਗਾ ਖਿਚੀਣਯੋਗ ਧਾਤਵੀ ਤੱਤ ਜੋ ਲੋਹੇ ਆਦਿ ਧਾਤਾਂ ਦੇ ਬਚਾਅ ਲਈ ਪਾਲਿਸ਼ ਵਜੋਂ ਵਰਤਿਆ ਜਾਂਦਾ ਹੈ; ਇੱਕ ਫੁੱਲ ਦਾ ਨਾਮ; ਚੂਨਾ , ਸਫ਼ੈਦੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੀ . ਕਲਿਯੁਗ ਦੇਖੋ , ਕਲਿ. “ ਨਹਿ ਦੋਖ ਬਿਆਪਹਿ ਕਲੀ.” ( ਕੇਦਾ ਮ : ੫ ) ੨ ਫੂਕਿਆ ਹੋਇਆ ਪੱਥਰ. ਚਿੱਟਾ ਚੂਨਾ । ੩ ਚਿਲਮ , ਜਿਸ ਦੀ ਸ਼ਕਲ ਫੁੱਲ ਦੀ ਕਲੀ ਸਮਾਨ ਹੁੰਦੀ ਹੈ । ੪ ਅੰਗਰਖੇ ਕੁੜਤੇ ਆਦਿਕ ਦੀ ਕਲੀ । ੫ ਤੁਕ. ਛੰਦ ਦਾ ਚਰਣ. “ ਕਲੀ ਮਧ ਚਾਰ ਜਗੰਨ ਬਨਾਇ.” ( ਰੂਪਦੀਪ ) ੬ ਕਲਿਕਾ. ਫੁੱਲ ਦੀ ਡੋਡੀ. “ ਅਲੀ ਕਲੀ ਹੀ ਸੋਂ ਬਿਧ੍ਯੋ.” ( ਬਿਹਾਰੀ ) । ੭ ਫੁੱਲ ਦੀ ਲਾਲ ਡੋਡੀ ਜੇਹਾ ਤੋੜੇ ਦਾ ਧੁਖਦਾ ਹੋਇਆ ਸਿਰਾ. “ ਧੁਖੇ ਪੁੰਜ ਤੋੜੇ ਕਲੀ ਆਛ ਹੋਈ.” ( ਗੁਪ੍ਰਸੂ ) ੮ ਵਿ— ਕਲਾਵਾਨ. ਸ਼ਕਤਿਵਾਨ. “ ਕਿ ਸਰਬੰ ਕਲੀ ਹੈ.” ( ਜਾਪੁ ) ੯ ਅ਼ ਕਲਾ ਨਾਮਕ ਖਾਨਿ ਤੋਂ ਨਿਕਲੀ ਹੋਈ ਧਾਤੁ. ਰਾਂਗਾ. ਬੰਗ. Stannum.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5316, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਲੀ ( ਸੰ. । ਸੰਸਕ੍ਰਿਤ ਕਲਿ ) ਕਲਿਜੁਗ ਵਿਚ । ਯਥਾ-‘ ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ’ । ਤਥਾ-‘ ਨਹ ਦੋਖ ਬਿਆਪਹਿ ਕਲੀ’ ।                   ਦੇਖੋ , ‘ ਕਲੀ ਰੇ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.