ਕਵਾਲੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਵਾਲੀ [ਨਾਂਇ] ਗੀਤ ਦੀ ਇੱਕ ਕਿਸਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਵਾਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਕਵਾਲੀ. ਦੇਖੋ, ਕ਼ੱਵਾਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਵਾਲੀ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਵਾਲੀ : ‘ਕਵਾਲੀ’ ਦਾ ਮੂਲ ਅਰਬੀ ਸ਼ਬਦ ‘ਕੌਲ’ ਹੈ ਜਿਸ ਦੇ ਅਰਥ ਹਨ ਬਚਨ, ਸੁਖ਼ਨ, ਕਥਨ, ਬੋਲ ਆਦਿ। ਈਰਾਨੀ ਸਾਹਿੱਤ ਵਿਚ ‘ਕੌਲ’ ਤੋਂ ਦੋ–ਬੈਂਤੀ, ਚਾਰ–ਬੈਂਤੀ ਜਾਂ ‘ਤਰਾਨਾ’ ਦੇ ਭਾਵ ਵੀ ਲਏ ਜਾਂਦੇ ਹਨ। ਇਸ ਤਰ੍ਹਾਂ ਰੁਬਾਈ ਵੀ ‘ਕੌਲ’ ਹੈ। ਪਹਿਲੇ ਪਹਿਲ ਉਹ ਗੀਤ ਜੋ ਕੇਵਲ ਗਾਉਣ ਲਈ ਲਿਖੇ ਜਾਂਦੇ ਸਨ ਤੇ ਰੁਬਾਈ ਦੇ ਵਜ਼ਨ ਪਰ ਹੁੰਦੇ ਸਨ, ਉਨ੍ਹਾਂ ਨੂੰ ‘ਕੌਲ’ ਕਹਿੰਦੇ ਸਨ। ਬਾਅਦ ਵਿਚ ਜਦ ਰੁਬਾਈ ਵਿਚ ਹੋਰ ਮਜ਼ਮੂਨ ਆ ਦਾਖ਼ਲ ਹੋਏ ਤਾਂ ‘ਕੋਲ’ ਤੋਂ ਭਾਵ ਕੇਵਲ ਉਹ ਰੁਬਾਈ ਸੀ ਜੋ ਗਾਉਣ ਲਈ ਲਿਖੀ ਗਈ ਹੋਵੇ।
ਜਦ ਸੂਫ਼ੀਆਂ ਵਿਚ ਰਾਗ ਜਾਇਜ਼ ਸਮਝਿਆ ਜਾਣ ਲੱਗਾ ਅਤੇ ਇਹ ਮੰਨਿਆ ਗਿਆ ਕਿ ਸੰਗੀਤ ਵਜ਼ਦਾਨੀ ਕੈਫ਼ੀਅਤ (ਅਲਮਸਤ ਅਵਸਥਾ) ਤਾਰੀ ਕਰਨ ਵਿਚ ਅਤੇ ਪਿਆਰੇ ਨਾਲ ਲਿਵ ਜੋੜਨ ਵਿਚ ਸਹਾਈ ਹੁੰਦਾ ਹੈ ਤਾਂ ਸੂਫ਼ੀਆਂ ਦੀਆਂ ਮਜਲਸਾਂ ਵਿਚ ਗਾਉਣ ਵਾਲੀਆਂ ਰੁਬਾਈਆਂ ਨੂੰ ‘ਕੌਲ’ ਦਾ ਨਾਂ ਦਿੱਤਾ ਗਿਆ ਅਤੇ ਗਾਉਣ ਵਾਲੇ ਨੂੰ ‘ਕਾਵਲ’ ਕਿਹਾ ਗਿਆ।
ਇਹ ਪ੍ਰਥਾ ਜਦ ਹਿੰਦੁਸਤਾਨ ਪਹੁੰਚੀ ਤਾਂ ਸੂਫ਼ੀਆਂ ਦੀਆਂ ਮਜਲਸਾਂ ਵਿਚ ਗਾਉਣ ਵਾਲਿਆਂ ਨੂੰ ਤਾਂ ‘ਕਾਵਲ’ ਹੀ ਕਿਹਾ ਗਿਆ ਪਰ ਉਨ੍ਹਾਂ ਦੇ ਗਾਏ ਗੀਤਾ ਨੂੰ ‘ਕਵਾਲੀ’ ਦਾ ਨਾਂ ਦੇ ਦਿੱਤਾ ਗਿਆ। ਪੰਜਾਬ ਵਿਚ ਸੂਫ਼ੀਆਂ ਦੇ ਗੀਤਾਂ ਨੂੰ ‘ਕਾਫ਼ੀ’ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਨੂੰ ਗਾਉਣ ਵਾਲੇ ਕਵਾਲ ਸਦਾਉਂਦੇ ਹਨ ਅਤੇ ਕਵਾਲਾਂ ਵੱਲੋਂ ਖ਼ਾਸ ਤਰਜ਼ ਪੁਰ ਗਾਈਆਂ ਜਾਣ ਵਾਲੀਆਂ ਕਾਫ਼ੀਆਂ ਕਵਾਲੀਆਂ ਅਖਵਾਉਂਦੇ ਹਨ।
ਕਵਾਲੀ ਵਿਚ ਧਾਰਣਾ ਦੀ ਤੁਕ ਜਾਂ ਕੇਂਦਰੀ ਭਾਵ ਵਾਲੀ ਤੁਕ ਬਾਰ ਬਾਰ ਦੁਹਰਾਈ ਜਾਂਦੀ ਹੈ ਤੇ ਕਾਫ਼ੀ ਦੀਆਂ ਬਾਕੀ ਤੁਕਾਂ ਕੇਵਲ ਇਕ ਵਾਰ ਹੀ ਪੜ੍ਹੀਆਂ ਜਾਂਦੀਆਂ ਹਨ।
ਅਮੀਰ ਖੁਸਰੋ ਨੇ ਜੋ ਗਾਉਣ ਦਾ ਢੰਗ ਹਾਇਜ ਕੀਤਾ ਉਸ ਨੂੰ ਵੀ ਕਵਾਲੀ ਹੀ ਕਹਿੰਦੇ ਹਨ।ਅਮੀਰ ਖੁਸਰੋ ਅਨੁਸਾਰ ਜ਼ਰੂਰੀ ਨਹੀਂ ਕਿ ਕਵਾਲੀ ਵਿਚ ਕੇਵਲ ਅਧਿਆਤਮਿਕ ਗੀਤ ਹੀ ਗਾਏ ਜਾਣ ਸਗੋਂ ਹੋਰ ਮਜ਼ਮੂਨਾਂ ਨਾਲ ਸੰਬੰਧਿਤ ਗੀਤ ਵੀ ਗਾਏ ਜਾ ਸਕਦੇ ਹਨ। ਪੰਜਾਬ ਵਿਚ ਪੀਰਾਂ ਦੇ ਮਜ਼ਾਰਾਂ ਪਰ ਖ਼ਾਸ ਦਿਨਾ ਵਿਚ ਕਵਾਲੀਆਂ ਆਮ ਗਾਈਆਂ ਹਨ। ਰਾਧਾਂ ਸੁਆਮੀ ਸਤਸੰਗ ਬਿਆਸ ਵਾਲੇ ਕਵਾਲੀਆਂ ਦੀਆਂ ਮਜਲਸਾਂ ਆਮ ਲਾਉਂਦੇ ਹਨ। ਉਰਦੂ ਦੇ ਪ੍ਰਸਿੱਧ ਕਵੀ ਫ਼ੈਜ਼ ਅਹਿਮਦ ਫ਼ੈਜ਼ ਨੇ ਰਾਜਨੀਤਿਕ ਵਿਸ਼ਿਆਂ ਵਾਲੀਆਂ ਕਵਾਲੀਆਂ ਵੀ ਰਚੀਆਂ ਹਨ।
[ਸਹਾ. ਗ੍ਰੰਥ––ਸਯੱਦ ਆਬਿਦ ਅਲੀ ਆਬਿਦ: ‘ਤਲਮੀਹਾਤਿ ਇਕਬਾਲ’; (ੳ) ; ਮਹੁੰਮਦ ਅਫ਼ਜ਼ਲ਼ਖਾਂ :
‘ਤਕੀਮਲਿ ਮੋਸੀਕੀ ਅਰ ਤਫ਼ਸਲਿ ਮੋਸੀਕੀ (ਉ.); ਨਵਾਬ ਅਲੀ ਖ਼ਾਂ : ਮਆਰਿਫ਼ਲ ਨਗ਼ਮਾਤ’ (ੳ) ;ਗ਼ਿਆਸੁਲ ਲੁਗ਼ਾਤ, ‘ਕਲਮਾ ਮੌਸੀਕੀ’ (ੳ.)]
ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First