ਕਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸ ( ਨਾਂ , ਇ ) 1 ਕਿੱਕਰ ਦੇ ਬਿਰਛ ਤੋਂ ਲਾਹੀ ਛਿੱਲ 2 ਕਹਿੰ ਜਾਂ ਪਿੱਤਲ ਆਦਿ ਦੇ ਬਰਤਨ ਵਿੱਚ ਕਿਸੇ ਖਾਣ ਵਾਲੀ ਚੀਜ਼ ਦੇ ਲੰਮਾ ਸਮਾਂ ਪਏ ਰਹਿਣ ਕਾਰਨ ਧਾਤ ਦੀ ਘੁਲ ਗਈ ਜ਼ਹਿਰੀਲੇ ਅਸਰ ਵਾਲੀ ਲਾਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸ 1 [ ਨਾਂਇ ] ਕੈਂਹ ਆਦਿ ਦੇ ਭਾਂਡੇ ਦੀ ਜ਼ਹਿਰੀਲੀ ਲਾਹਣ ਜੋ ਉਸ ਵਿੱਚ ਖਾਣ ਵਾਲ਼ੀ ਚੀਜ਼ ਪਈ ਰਹਿਣ ਨਾਲ਼ ਬਣਦੀ ਹੈ 2 [ ਨਾਂਇ ] ਸੋਨਾ ਚਾਂਦੀ ਆਦਿ ਪਰਖਣ ਲਈ ਕਸੌਟੀ ਉੱਤੇ ਪਾਈ ਲੀਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸ . ਕ੍ਰਿ. ਵਿ— ਕੈਸੇ. ਕਿਉਂਕਰ. ਕਿਵੇਂ. ਕਿਸਤਰਾਂ. “ ਰਾਮ ਕਹਤ ਜਨ ਕਸ ਨ ਤਰੇ ? ” ( ਗਉ ਨਾਮਦੇਵ ) ੨ ਸੰਗ੍ਯਾ— ਕਿੱਕਰ ਆਦਿਕ ਬਿਰਛਾਂ ਦੀ ਛਿੱਲ , ਜੋ ਖਿੱਚਕੇ ਲਾਹੀਦੀ ਹੈ. ਇਸ ਦਾ ਮੂਲ ਕਸ਼ੀਦਨ ਹੈ । ੩ ਸੰ. ਕਸ਼. ਚਾਬੁਕ । ੪ ਸੰ. ਕ੄. ਸਾਣ. ਸ਼ਸਤ੍ਰ ਤੇਜ਼ ਕਰਨ ਦਾ ਚਕ੍ਰ । ੫ ਕਸੌਟੀ. ਘਸਵੱਟੀ । ੬ ਪਰੀਖ੍ਯਾ. ਇਮਤਹਾਨ । ੭ ਫ਼ਾ ਖਿਚਾਉ. ਕਸ਼ਿਸ਼. ਦੇਖੋ , ਕਸ਼ਮਕਸ਼. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ , ਤਾਂ ਅਰਥ ਹੁੰਦਾ ਹੈ ਖਿੱਚਣ ਵਾਲਾ , ਜਿਵੇਂ ਜਰੀਬਕਸ਼ । ੮ ਫ਼ਾ ਕੋਈ. ਕੋਈ ਪੁਰਖ. “ ਕਸ ਨੇਸ ਦਸਤੰਗੀਰ.” ( ਤਿਲੰ ਮ : ੧ ) ੯ ਦੇਖੋ , ਕਸਣਾ. “ ਤੁਫੰਗਨ ਮੇ ਗੁਲਿਕਾ ਕਸ ਮਾਰਤ.” ( ਗੁਪ੍ਰਸੂ ) ਦੇਖੋ , ਕਸਿ । ੧੦ ਕ੄੠ਯ ( ਕਸੈਲੇ ) ਦਾ ਸੰਖੇਪ ਭੀ ਪੰਜਾਬੀ ਵਿੱਚ ਕਸ ਹੈ. ਜਿਵੇਂ— ਪਿੱਤਲ ਕਹੇਂ ਦੇ ਭਾਂਡੇ ਵਿੱਚ ਦਹੀਂ ਕਸ ਗਈ ਹੈ । ੧੧ ਕਣਸ ਦਾ ਸੰਖੇਪ ਭੀ ਕਸ ਹੈ. ਦੇਖੋ , ਕਣਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.