ਕਸੂਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸੂਰ ( ਨਾਂ , ਪੁ ) ਭੁੱਲ; ਗ਼ਲਤੀ; ਐਬ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਸੂਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸੂਰ 1 [ ਨਾਂਪੁ ] ਦੋਸ਼ , ਗ਼ਲਤੀ , ਅਪਰਾਧ , ਜੁਰਮ 2 [ ਨਿਪੁ ] ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਸੂਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸੂਰ . ਦੇਖੋ , ਕੁਸੂਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਸੂਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਸੂਰ : ‘ ਜੁੱਤੀ ਕਸੂਰੀ’ ਗੀਤ ਵਾਲਾ ਇਹ ਪ੍ਰਸਿੱਧ ਸ਼ਹਿਰ ਪਾਕਿਸਤਾਨ ਵਿਚ ਪੰਜਾਬ ਪ੍ਰਾਂਤ ਦੇ ਸੰਨ 1976 ਵਿਚ ਨਵੇਂ ਬਣੇ ਕਸੂਰ ਜ਼ਿਲ੍ਹੇ ਦਾ ਪ੍ਰਸਾਸ਼ਕੀ ਕੇਂਦਰ ਅਤੇ ਸਦਰ-ਮੁਕਾਮ ਹੈ । ਇਸ ਤੋਂ ਪਹਿਲਾਂ ਇਹ ਸ਼ਹਿਰ ਲਾਹੌਰ ਜ਼ਿਲ੍ਹੇ ਵਿਚ ਸ਼ਾਮਲ ਸੀ । ਇਹ ਭਾਰਤ ਦੀ ਸਰਹੱਦ ਉਤੇ ਖੇਮਕਰਨ ਅਤੇ ਹੁਸੈਨੀ ਵਾਲਾ ਕਸਬਿਆਂ ਦੇ ਸਾਹਮਣੇ ਵਸਿਆ ਹੋਇਆ ਹੈ । ਇਸ ਸ਼ਹਿਰ ਦੀ ਬੁਨਿਆਦ ਹਿੰਦੂ ਅਵਤਾਰ ਸ੍ਰੀ ਰਾਮ ਚੰਦਰ ਦੇ ਪੁੱਤਰ ਕੁਸ਼ ਨੇ ਰੱਖੀ । ਕਨਿੰਘਮ ਅਨੁਸਾਰ 7 ਵੀਂ ਸਦੀ ਦੌਰਾਨ ਚੀਨੀ ਯਾਤਰੀ ਹਿਊਨਸਾਂਗ ਵੀ ਇਥੇ ਆਇਆ ।

                  ਅਨੁਮਾਨ ਹੈ ਕਿ ਮੁਸਲਮਾਨਾਂ ਦੇ ਸਭ ਤੋਂ ਪਹਿਲੇ ਹਮਲੇ ਤੋਂ ਪਹਿਲਾਂ ਇਥੇ ਰਾਜਪੂਤਾਂ ਦਾ ਵਸੇਬਾ ਸੀ । ਕਸੂਰ ਸ਼ਹਿਰ ਦਾ ਨਾਂ ਇਤਿਹਾਸ ਵਿਚ ਮੁਸਲਮਾਨੀ ਰਾਜਕਾਲ ਦੇ ਅੰਤ ਤਕ ਨਹੀਂ ਆਉਦਾ । ਖ਼ਿਆਲ ਕੀਤਾ ਜਾਂਦਾ ਹੈ ਕਿ ਸੁਲਮਾਨ ਰਾਜ ਦੇ ਉਪਰੰਤ ਜਾਂ ਤਾਂ ਮੁਗਲ ਬਾਦਸ਼ਾਹ ਬਾਬਰ ਜਾਂ ਉਸਦੇ ਪੋਤੇ ਅਕਬਰ ਦੇ ਸਮੇਂ ਇਹ ਇਕ ਪਠਾਣ-ਆਬਾਦੀ ਦੇ ਰੂਪ ਵਿਚ ਵਸਿਆ । ਸਿਖਾਂ ਦੇ ਭਾਤਕ ਵਿਚ ਆਉਣ ਸਮੇਂ ਕਸੂਰ ਦੇ ਪਠਾਣਾਂ ਤੇ ਸਿਖਾਂ ਵਿਚ ਝੜੱਪਾਂ ਹੋਈਆਂ । ਸੰਨ 1763 ਤੇ 1770 ਵਿਚ ਭੰਗੀ ਮਿਸਲ ਦੇ ਸਰਦਾਰਾਂ ਨੇ ਹੱਲਾ ਕਰਕੇ ਕੁਝ ਸਮੇਂ ਲਈ ਸ਼ਹਿਰ ਤੇ ਕਬਜ਼ਾ ਕਰ ਲਿਆ ਪਰ 1794 ਵਿਚ ਪਠਾਣਾਂ ਨੇ ਆਪਣੀ ਆਜ਼ਾਦੀ ਮੁੜ ਬਹਾਲ ਕਰ ਲਈ । ਇਸ ਪਿਛੋਂ ਸੰਨ 1807 ਵਿਚ ਇਹ ਸਿਖਾਂ ਦੇ ਰਾਜ ਵਿਚ ਸ਼ਾਮਲ ਹੋ ਗਿਆ । ਸੰਨ 1867 ਵਿਚ ਇਸਨੂੰ ਮਿਊਂਸਪਲਟੀ ਦੇ ਰੂਪ ਵਿਚ ਨਿਗਮਿਤ ਕੀਤਾ ਗਿਆ । ਕਸੂਰ ਵਿਚ 26 ਕਿਲੇਬੰਦ ਮਹੱਲੇ ਹਨ । ਸ਼ਹਿਰ ਬਿਆਸ ਦਰਿਆ ਦੇ ਪੁਰਾਣੇ ਵਹਿਣ ਦੇ ਉਪਰਾਲੇ ਪਾਸੇ ਸਥਿਤ ਹੈ ।

                  ਕਸੂਰ ਤੋਂ ਕਰਾਚੀ ਅਤੇ ਲਾਹੌਰ ਤਕ ਰੇਲ-ਮਾਰਗ ਬਣਿਆ ਹੋਇਆ ਹੈ ਅਤੇ ਇਹ ਇਕ ਸਥਾਨਕ ਵਪਾਰ ਦੀ ਮੰਡੀ ਵੀ ਹੈ । ਸਰਹੱਦੋਂ ਪਾਰ ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਸ਼ਹਿਰਾਂ ਨਾਲ ਇਹ ਸੜਕਾਂ ਰਾਹੀਂ ਜੁੜਿਆ ਹੋਇਆ ਹੈ ।

                  ਇਥੇ ਚਮੜੇ ਦੀ ਰੰਗਾਈ , ਕਪਾਹ-ਵੇਲਣ , ਤੇਲ-ਕੱਢਣ , ਬੁਣਾਈ ਅਤੇ ਚਮੜੇ ਦੇ ਸਾਮਾਨ ਦੇ ਉਦਯੋਗ ਵਿਕਸਿਤ ਹਨ । ਇਸ ਤੋਂ ਇਲਾਵਾ ਇਕ ਹਸਪਤਾਲ ਅਤੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਇਕ ਕਾਲਜ ਕਸੂਰ ਦੀਆਂ ਮੁੱਖ ਸੰਸਥਾਵਾਂ ਹਨ ।

                  ਆਬਾਦੀ– – 155 , 000 ( 1981 )

                  31˚ 07' ਉ. ਵਿਥ.; 74˚ 27' ਪੂ. ਲੰਬ.

                  ਹ. ਪੁ.– – ਐਨ. ਬ੍ਰਿ. 13 : 248


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.