ਕਹਿਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿਰ (ਨਾਂ,ਪੁ) ਗੁੱਸਾ; ਜ਼ੁਲਮ; ਭਾਰੀ ਬਿਪਤਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਹਿਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਹਿਰ [ਨਾਂਪੁ] ਆਫ਼ਤ , ਮੁਸੀਬਤ , ਬਿਪਤਾ; ਜ਼ੁਲਮ, ਜਬਰ , ਧੱਕਾ; ਰੱਬੀ ਦੰਡ, ਸਜ਼ਾ; ਗੁੱਸਾ, ਕ੍ਰੋਧ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਹਿਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਹਿਰ. ਦੇਖੋ, ਕਹਰ। ੨ ਅਨਰਥ ਅਨੁਚਿਤ ਲਈ ਭੀ ਇਹ ਸ਼ਬਦ ਵਰਤਿਆ ਹੈ. “ਕਹਿਰ ਕਰ੍ਯੋ ਸ੍ਰੀ ਨਾਨਕ ਤੋਹੀ.” (ਨਾਪ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਹਿਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਹਿਰ, (ਅਰਬੀ : ਕਹਰ) / ਪੁਲਿੰਗ : ੧. ਗਜ਼ਲ ਗੁੱਸਾ; ੨. ਬਿਪਤਾ, ਬਲਾ, ਫਿਤਨਾ, ਆਫਤ; ੩. ਜ਼ੁਲਮ, ਆਫ਼ਤ ਦਾ ਪਰਕਾਲਾ, (ਲਾਗੂ ਕਿਰਿਆ : ਆਉਣਾ, ਹੋਣਾ, ਹੋ ਜਾਣਾ, ਕਰਨਾ ਕਮਾਉਣਾ, ਟੁਟਣਾ, ਢਾਉਣਾ, ਤੋੜਨਾ, ਮਚਣਾ, ਮਚ ਜਾਣਾ, ਵਰਤਣਾ)

–ਕਹਿਰ ਸਾਈਂ ਦਾ, ਅਵਯ : ਗਜ਼ਬ ਸਾਈਂ ਦਾ, ਹੱਦ ਹੋ ਗਈ

–ਕਹਿਰ ਕਮਾਉਣਾ, ਮੁਹਾਵਰਾ : ਗਜ਼ਬ ਕਰਨਾ, ਜ਼ੁਲਮ ਕਰਨਾ, ਅੱਤ ਕਰਨਾ, ਅਤਿਆਚਾਰ ਕਮਾਉਣਾ

–ਕਹਿਰ ਕਰਨਾ, ਮੁਹਾਵਰਾ : ਗਜ਼ਬ ਢਾਉਣਾ, ਜ਼ੁਲਮ ਕਮਾਉਣਾ, ਅੱਤ ਨੂੰ ਪਹੁੰਚਾਉਣਾ

–ਕਹਿਰ ਖੁਦਾ ਦਾ, ਅਵਯ : ਕਹਿਰ ਸਾਈਂ ਦਾ

–ਕਹਿਰ ਟੁਟਣਾ, ਮੁਹਾਵਰਾ : ਆਫ਼ਤ ਨਾਜ਼ਲ ਹੋਣਾ, ਰੱਬੀ ਆਫ਼ਤ ਆਉਣਾ, ਬਿਪਤਾ ਪੈਣਾ, ਜ਼ੁਲਮ ਹੋਣਾ

–ਕਹਿਰ ਟੁਟ ਪੈਣਾ, ਮੁਹਾਵਰਾ : ਆਫ਼ਤ ਆ ਜਾਣਾ

–ਕਹਿਰ ਢਾਉਣਾ, ਮੁਹਾਵਰਾ : ਕਿਸੇ ਤੇ ਕੋਈ ਬਿਪਤਾ ਲਿਆਉਣਾ, ਜ਼ੁਲਮ ਕਰਨਾ

–ਕਹਿਰ ਤੋੜਨਾ, ਆਫ਼ਤ ਢਾਉਣਾ

–ਕਹਿਰ ਦਰਵੇਸ਼ ਬਰ ਜਾਨ ਦਰਵੇਸ਼, ਅਖੌਤ : ਮਾੜੇ ਆਦਮੀ ਜਾਂ ਗ਼ਰੀਬ ਦਾ ਗੁੱਸਾ ਆਪਣੇ ਆਪ ਤੇ ਹੀ ਉਤਰਦਾ ਹੈ

–ਕਹਿਰ ਦਾ, ਵਿਸ਼ੇਸ਼ਣ : ਗਜ਼ਬ ਦਾ, ਬੇਹੱਦ, ਬਹੁਤ ਜ਼ਿਆਦਾ

–ਕਹਿਰ ਦੀ ਅੱਖ ਨਾਲ ਵੇਖਣਾ, ਮੁਹਾਵਰਾ : ਗੁੱਸੇ ਨਾਲ ਵੇਖਣਾ

–ਕਹਿਰ ਨਾਜ਼ਲ ਹੋਣਾ, ਮੁਹਾਵਰਾ : ਮੁਸੀਬਤ ਆਉਣਾ, ਬਿਪਤਾ ਪੈਣਾ

–ਕਹਿਰਮਾਨ, ਵਿਸ਼ੇਸ਼ਣ : ਕਹਿਰਵਾਨ

–ਕਹਿਰਵਾਨ, ਵਿਸ਼ੇਸ਼ਣ : ਕ੍ਰੋਧਵਾਨ, ਕ੍ਰੋਧ ਨਾਲ ਭਰਿ ਹੋਇਆ, ਗੁੱਸੇ ਵਿੱਚ ਆਇਆ ਹੋਇਆ, ਗਜ਼ਬਨਾਕ (ਲਾਗੂ ਕਿਰਿਆ : ਹੋਣਾ)

–ਕਹਿਰੀ, ਇਸਤਰੀ ਵਿਸ਼ੇਸ਼ਣ : ੧. ਕਹਿਰ ਕਰਨ ਵਾਲਾ, ਕਹਿਰ ਦਾ, ਕਹਿਰ ਭਰਿਆ; ੨. ਗੁੱਸੇ ਦਾ, ਗੁੱਸੇ ਵਾਲਾ, ਕੌੜਾ, ਹਿਰਖੀ, ਅੱਜ ਰਾਤ ਤੈਨੂੰ ਮਝੂ ਵਾਹ ਡੋਬਾਂ ਤੇਰੀ ਸਾਇਤ ਆਉਂਦੀ ਕਹਿਰੀਏ ਨੀ (ਹੀ.ਵ.)

–ਕਹਿਰੀ ਹਿਠੀ ਦੀ ਮੌਤ, ਇਸਤਰੀ ਲਿੰਗ : ਜੁਆਨੀ ਦੀ ਮੌਤ, ਗੱਭਰੂ ਦਾ ਮਰਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-10-33-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.