ਕਹੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਹੀ ( ਨਾਂ , ਇ ) ਮਿੱਟੀ ਦੀ ਪੁਟਾਈ ਲਈ ਲੱਕੜ ਦੇ ਦਸਤੇ ਅਤੇ ਪੀਨ ਨਾਲ ਲੋਹੇ ਦਾ ਪੱਤ ਜੜ ਕੇ ਬਣਾਇਆ ਜ਼ਿਮੀਦਾਰਾ ਸੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਹੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਹੀ [ ਨਾਂਇ ] ਵੇਖੋ ਕਸੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਹੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਹੀ . ਕਥਨ ਕੀਤੀ. ਆਖੀ. “ ਉਪਮਾ ਜਾਤ ਨ ਕਹੀ.” ( ਬਿਲਾ ਅ : ਮ : ੫ ) ੨ ਦੇਖੋ , ਕਸੀ. “ ਕਹੀ ਚੁਰਾਈ.” ( ਗੁਪ੍ਰਸੂ ) ੩ ਕਿਸੀ. “ ਹਿਆਉ ਨ ਠਾਹੇ ਕਹੀ ਦਾ.” ( ਸ. ਫਰੀਦ ) ੪ ਪੁਰਾਣੇ ਜ਼ਮਾਨੇ ਮਾਲ ਅਫਸਰਾਂ ਦੀ ਇੱਕ ਰੀਤਿ. ਕਾਛੂ ਲੋਕ ਖੇਤਾਂ ਵਿੱਚ ਜਾਕੇ ਅੰਨ ਦੀ ਉਪਜ ਦੇਖਕੇ ਕਹੀ ਨਾਲ ਵੱਟਾਂ ਪਵਾ ਦਿੰਦੇ ਸੇ , ਅਤੇ ਉਨ੍ਹਾਂ ਦੇ ਨੰਬਰ ਨੋਟ ਕਰ ਲੈਂਦੇ. ਇਸ ਦਾ ਨਾਉਂ ‘ ਕਹੀ ਕਰਨਾ’ ਸੀ

੫ ਇਹ ਪਦ ਲੁੱਟ ਖਸੋਟ ਵਾਸਤੇ ਭੀ ਵਰਤਿਆ ਜਾਂਦਾ ਹੈ. ਜਿਸ ਦਾ ਭਾਵ ਇਹ ਹੈ ਕਿ ਆਪੇ ਹੀ ਖੇਤਾਂ ਨੂੰ ਕੱਛ ਲੈਣਾ. “ ਨਿਰਭੈ ਜਾਇ ਕਹੀ ਕਰ ਆਵੈਂ.” ( ਗੁਵਿ ੧੦ ) ੬ ਫੌਜ ਦੇ ਅੱਗੇ ਜੋ ਕਹੀ ਆਦਿਕ ਸੰਦ ਲੈ ਕੇ ਟੋਲਾ ਰਾਹ ਦੀ ਸਫਾਈ ਲਈ ਤੁਰਦਾ ਸੀ , ਉਸ ਨੂੰ ਭੀ ਕਹੀ ਆਖਦੇ ਸਨ. ਸਫਰਮੈਨਾ. ਅੰ. Sappers and Miners. “ ਕਹੀ ਛਿੜੀ ਤੁਰਕਨ ਲਖੀ.” ( ਪ੍ਰਾਪੰਪ੍ਰ ) , ਦੇਖੋ , ਕਹੀਂ. “ ਕਹੀ ਨ ਉਪਜੈ.” ( ਆਸਾ ਕਬੀਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਹੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਹੀ ਆਖੀ , ਵਰਣਨ ਕੀਤੀ- ਮੰਨੇ ਕੀ ਗਤਿ ਕਹੀ ਨ ਜਾਇ । ਵੇਖੋ ਕਹੰਤ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.