ਕਾਠੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਠੀ ( ਨਾਂ , ਇ ) 1 ਸਾਈਕਲ ਜਾਂ ਘੋੜੇ ਦੀ ਪਿੱਠ ’ ਤੇ ਸੁਆਰੀ ਕਰਨ ਸਮੇਂ ਬੈਠਣ ਦੀ ਸੌਖ ਲਈ ਚਮੜਾ ਆਦਿ ਲਾ ਕੇ ਬਣਾਇਆ ਢਾਂਚਾ 2 ਸਰੀਰ ਦੀ ਬਨਾਵਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਠੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਠੀ [ ਨਾਂਇ ] ਸਵਾਰੀ ਵਾਸਤੇ ਘੋੜੇ ਦੀ ਪਿੱਠ ਉੱਤੇ ਪਾਈ ਜਾਣ ਵਾਲ਼ੀ ਚਮੜੇ ਦੀ ਖ਼ਾਸ ਗੱਦੀ; ਸਾਈਕਲ ਦੀ ਗੱਦੀ; ਸਰੀਰ ਦੀ ਬਣਾਵਟ , ਸਰੀਰ ਦਾ ਢਾਂਚਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਠੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਠੀ . ਸੰਗ੍ਯਾ— ਘੋੜੇ ਦਾ ਜ਼ੀਨ , ਜੋ ਕਾਠ ਦਾ ਬਣਾਕੇ ਉੱਪਰੋਂ ਚੰਮ ਅਥਵਾ ਰੇਸ਼ਮੀ ਵਸਤ੍ਰ ਨਾਲ ਮੜ੍ਹੀਦਾ ਹੈ । ੨ ਕਾ੄਎. ਕਾਠ. ਇੰਧਨ. ਲੱਕੜ. “ ਕਾਠੀ ਧੋਇ ਜਲਾਵਹਿ.” ( ਆਸਾ ਕਬੀਰ ) “ ਤਨੁ ਭਇਆ ਕਾਠੀ.” ( ਗਉ ਕਬੀਰ ) ਦੇਹਾਭਿਮਾਨ ਬਾਲਣ ਦੀ ਥਾਂ ਹੋਇਆ । ੩ ਸ਼ਰੀਰ ਦਾ ਪਿੰਜਰ । ੪ ਸੰ. ਕਾ੄਎੠. ੡੎ਥਤੀ. ਠਹਿਰਾਉ. “ ਕਾਠੀ ਭਿੰਨ ਭਿੰਨ ਭਿੰਨ ਤਣੀਏ.” ( ਰਾਮ ਮ : ੫ ) ਮਣਕਿਆਂ ਦੀ ਇਸਥਿਤੀ ਮਾਲਾ ਵਿੱਚ ਅਲਗ ਅਲਗ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਠੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਠੀ ( ਸੰ. । ਪੰਜਾਬੀ ਕਾਠੀ = ਕਾਠ ਵਾਲੀ ) ੧. ਘੋੜੇ ਉਤੇ ਪਾਉਣ ਵਾਲੀ ਚਮੜੇ ਦੀ ਸ਼ੈ , ਜਿਸਦੇ ਹੇਠਾਂ ਕਾਠ ਲੱਗਾ ਹੁੰਦਾ ਹੈ । ਪੁਰਾਣੇ ਸਮੇਂ ਵਿਚ ਜ਼ੀਨ ਇਸੇ ਤਰ੍ਹਾਂ ਦੀ ਹੁੰਦੀ ਸੀ

੨. ( ਸੰਸਕ੍ਰਿਤ ਕਾਸ਼੍ਟ । ਪ੍ਰਾਕ੍ਰਿਤ ਕਟਠੑ ) ਲੱਕੜੀਆਂ । ਯਥਾ-‘ ਕਾਠੀ ਧੋਇ ਜਲਾਵਹਿ’ ਲੱਕੜੀਆਂ ਧੋਕੇ ਬਾਲਦੇ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.