ਕਾਢ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਢ (ਨਾਂ,ਇ) ਚਰਖੇ ਦੀ ਹੇਠਲੀ ਲੰਮੀ ਫੱਟੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਢ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਢ [ਨਾਂਇ] ਨਵੀਂ ਖੋਜ, ਅਵਿਸ਼ਕਾਰ, ਈਜਾਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਾਢ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਢ. ਨਵੀਂ ਤਜਵੀਜ਼. ਦਿਲ ਤੋਂ ਕੱਢੀ ਹੋਈ ਬਾਤ. ਦੇਖੋ, ਕਾਢਨਾ ੩। ੨ ਦੇਖੋ, ਕਾਢਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਢ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਢ, (ਕੱਢਣਾ<ਪ੍ਰਾਕ੍ਰਿਤ :कट्ट; ਮਾਰਵਾੜੀ : ਕਢਣੇ; ਬੰਗਾਲੀ : ਕਾਢ; ਸਿੰਧੀ : ਕਾਢਣ; ਗੁਜਰਾਤੀ : ਕਾਢਵੂੰ; ਹਿੰਦੀ : काढना; ਸੰਸਕ੍ਰਿਤ : √कृष्) \ ਇਸਤਰੀ ਲਿੰਗ : ੧.ਕੱਢਣ ਤੋਂ ਭਾਵਵਾਚਕ; ੨. ਜੁਗਤ, ਈਜਾਦ, ਕੋਈ ਨਵੀਂ ਮਲੂਮ ਕੀਤੀ ਹੋਈ ਗੱਲ ਜਾਂ ਨਵੀਂ ਚੀਜ (ਲਾਗੂ ਕਿਰਿਆ : ਕੱਢਣਾ); ੩. ਗੱਡੇ ਦੀ ਲੰਮੀ ਲੱਕੜ; ਉਹ ਲੰਮੀ ਲੱਕੜੀ ਜਾਂ ਫੱਟੀ ਜੋ ਚਰਖੇ ਵਿੱਚ ਮੁੰਨਿਆਂ ਤੇ ਗੁੱਡੀਆਂ ਵਾਲੀਆਂ ਫੜੀਆਂ ਨੂੰ ਆਪਸ ਵਿੱਚ ਮਿਲਾਉਂਦੀ ਹੈ, ਫੱਲੜ, ਜੋਗ; ੪. ਪੰਜਾਲੀ; ੫. ਉਹ ਰਕਮ ਜੋ ਆਪਣੇ ਅੱਡੇ ਤੇ ਖਿਡਾਉਣ ਵਾਲਾ ਨਾਲ ਜੂਏ ਦੇ ਪੈਸਿਆਂ ਵਿਚੋਂ ਕਢਦਾ ਰਹਿੰਦਾ ਹੈ; ੬. ਹੰਡਣ ਦਾ ਭਾਵ (ਪੋਠੋਹਾਰੀ) \ (ਲਾਗੂ ਕਿਰਿਆ : ਕੱਢਣਾ)
–ਕਾਢ ਕੱਢਣਾ, ਮੁਹਾਵਰਾ : ਵਿਉਂਤ ਸੋਚਣਾ, ਨਵੀਂ ਵਸਤੂ ਈਜਾਦ ਕਰਨਾ ਖੂਹ ਵਿਚੋਂ ਗਾਦ ਕੱਢਣਾ, ਕਿਸੇ ਚੀਜ਼ ਦਾ ਕੰਮ ਵਿੱਚ ਤੱਗ ਸਕਣਾ
–ਕਾਢ ਕਰਨਾ, (ਪਦਾਰਥ ਵਿਗਿਆਨ) \ ਕਿਰਿਆ ਸਕਰਮਕ : ਕੋਈ ਨਵੀਂ ਚੀਜ਼ ਮਲੂਮ ਕਰਨਾ, ਈਜਾਦ ਕਰਨਾ
–ਕਾਢਕਾਰ, (ਰਸਾਇਣ ਵਿਗਿਆਨ) \ ਵਿਸ਼ੇਸ਼ਣ \ ਪੁਲਿੰਗ : ਅਵਿਸ਼ਕਾਰਕ, ਈਜਾਦ ਕਰਨ ਵਾਲਾ, ਕੋਈ ਨਵੀਂ ਗੱਲ ਮਲੂਮ ਕਰਨ ਵਾਲਾ
–ਕਾਢਾਂ ਕਢਣੀਆਂ, ਮੁਹਾਵਰਾ : ਹੁੱਜਤਾਂ ਕਰਨੀਆਂ ਕੁਨਾਂਹ ਕੱਢਣੀਆਂ, ਜੁਗਤਾਂ ਕਰਨੀਆਂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-07-12-06-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
KULDEEP,
( 2024/06/13 12:2332)
Please Login First