ਕਾਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨ ( ਨਾਂ , ਇ ) ਵੇਖੋ : ਖਾਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਨ . ਸੰਗ੍ਯਾ— ਕਣ੗. ਕੰਨ. “ ਮੰਤੁ ਦੀਓ ਹਰਿ ਕਾਨ.” ( ਪ੍ਰਭਾ ਮ : ੪ ) ੨ ਕਾਨਾ. ਸਰਕੁੜੇ ਦਾ ਕਾਂਡ. “ ਦੀਸਹਿ ਦਾਧੇ ਕਾਨ ਜਿਉ.” ( ਸ. ਕਬੀਰ ) ਜਲੇ ਹੋਏ ਕਾਨੇ ਤੁੱਲ ਦੀਸਹਿਂ । ੩ ਜੁਲਾਹੇ ਦੀ ਤਾਣੀ ਦੇ ਕਾਨੇ. “ ਦੁਆਰ ਊਪਰਿ ਝਿਲਕਾਵਹਿ ਕਾਨ.” ( ਗੌਂਡ ਕਬੀਰ ) ੪ ਕਾਨ੍ਹ. ਕ੍ਰਿ੄ਨ. “ ਗਾਵਹਿ ਗੋਪੀਆ ਗਾਵਹਿ ਕਾਨ.” ( ਵਾਰ ਆਸਾ ) ੫ ਦੇਖੋ , ਕਾਣ , ਕਾਣਿ ਅਤੇ ਕਾਨਿ । ੬ ਤੀਰ. ਬਾਣ. “ ਪ੍ਰੇਮ ਕੇ ਕਾਨ ਲਗੇ ਤਨ ਭੀਤਰਿ.” ( ਮਾਰੂ ਮ : ੧ ) ੭ ਫ਼ਾ ਆਕਰ । ੮ ਤੁ ਲਹੂ. ਰੁਧਿਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਨ ( ਸੰ. । ਪੰਜਾਬੀ ਕਾਨਾ ) ੧. ਕਾਨੇ । ਸਰਕੜੇ ਦੀ ਇਕ ਮੋਟੀ ਕਿਸਮ ਜਿਸ ਤੇ ਜੁਲਾਹੇ ਮੁੱਢਿਆਂ ਤੋਂ ਸੂਤ ਉਧੇੜਕੇ ਤਾਣਾ ਤਣਦੇ ਹਨ । ਯਥਾ-‘ ਦੁਆਰ ਊਪਰਿ ਝਿਲਕਾਵਹਿ ਕਾਨ’ ਭਾਵ ਇਹ ਕਿ ਤਾਣੀ ਦਾ ਨਾਮ ਨਹੀਂ ਕਾਨੇ ਹੀ ਨਜ਼ਰ ਆਉਂਦੇ ਹਨ ।

੨. ਉਹ ਕਾਨੇ ਜੋ ਜ਼ਿਮੀ ਵਿਚ ਖੜੇ ਹਨ , ਪੱਤੇ ਸੜ ਗਏ ਹਨ ਤੇ ਉਹ ਕਾਲੇ ਸਾੜ ਸਣੇ ਖੜੇ ਹਨ । ਯਥਾ-‘ ਦੀਸਹਿ ਦਾਧੇ ਕਾਨ ਜਿਉ ਜਿਨੑ ਮਨਿ ਨਾਹੀ ਨਾਉ’ । ਤਥਾ-‘ ਜਿਉ ਡਵਿ ਦਧਾ ਕਾਨ’ ।

੩. ਤੀਰ । ਯਥਾ-‘ ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ’ ।

੪. ( ਸੰ. । ਦੇਖੋ , ਕਾਣਿ ) ਕਾਣ , ਮੁਥਾਜੀ । ਯਥਾ-‘ ਜਿਹ ਸਿਮਰਨਿ ਨਾਹੀ ਤੁਹਿ ਕਾਨਿ’ ।

੫. ( ਦੇਖੋ , ਕੰਨ ੩. ਸ਼੍ਰੀ ਕ੍ਰਿਸ਼ਨ ਜੀ । ਯਥਾ-‘ ਗਾਵਨਿ ਗੋਪੀਆ ਗਾਵਨਿ ਕਾਨੑ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਨ : ਉੱਤਰ-ਪੱਛਮੀ ਫ਼ਰਾਂਸ ਵਿਚ ਕਾਨਵਾਡੋਸ ਡਿਪਾਰਟਮੈਂਟ ਦਾ ਇਹ ਇਕ ਸ਼ਹਿਰ ਹੈ ਜੋ ਪੈਰਿਸ ਤੋਂ 200 ਕਿ. ਮੀ. ਉੱਤਰ-ਪੱਛਮ ਵਲ ਦਰਿਆ ਆੱਰਨ ਦੇ ਖੱਬੇ ਕੰਢੇ ਉੱਤੇ ਇਸ ਦੇ ਮੁਹਾਣੇ ਤੋਂ ਲਗਭਗ 15 ਕਿ. ਮੀ. ਹਟਵਾਂ ਵਸਿਆ ਹੋਇਆ ਹੈ । ਇਹ ਘਰੋਗੀ ਵਪਾਰ ਦਾ ਕੇਂਦਰ , ਜ਼ਰਾਇਤੀ ਅਤੇ ਡੇਅਰੀ ਵਸਤਾਂ ਦੀ ਮੰਡੀ ਅਤੇ ਸੂਤੀ ਕੱਪੜੇ , ਲੋਹਾ , ਧਾਤੂ ਵਸਤਾਂ ਅਤੇ ਚਮੜੇ ਆਦਿ ਦਾ ਮਹੱਤਵਪੂਰਨ ਨਿਰਮਾਣ ਕੇਂਦਰ ਹੈ । ਇਹ ਅੰਗੋਰਾ ਸੈਹਿਆਂ ਦੀਆਂ ਖੱਲਾਂ ਤੋਂ ਦਸਤਾਨੇ ਬਣਾਉਣ ਲਈ ਬਹੁਤ ਪ੍ਰਸਿੱਧ ਹੈ । ਇਥੇ ਇਮਾਰਤੀ ਲੱਕੜ , ਲੋਹੇ , ਕੋਲੇ , ਅਨਾਜ , ਬਰਾਂਡੀ ਅਤੇ ਬਨਸਪਤੀ ਤੇਲਾਂ ਦਾ ਕਾਫੀ ਵਪਾਰ ਹੁੰਦਾ ਹੈ ।

                  ਭਾਵੇਂ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਸ਼ਹਿਰ ਦੀ ਬੜੀ ਤਬਾਹੀ ਹੋਈ ਪਰ ਅੱਜ ਵੀ ਇਹ ਸ਼ਹਿਰ ਬਹੁਤ ਸੁਥਰਾ ਹੈ ਅਤੇ ਇਸ ਦੀਆਂ ਗਲੀਆਂ ਖੁੱਲ੍ਹੀਆਂ ਅਤੇ ਨਿਯਮਤ ਹਨ । ਸ਼ਹਿਰ ਵਿਚ ਵਰਣਨ ਯੋਗ ਵੱਡੀਆਂ ਵੱਡੀਆਂ ਇਮਾਰਤਾਂ ਹਨ । ਇਥੋਂ ਦੇ ਵਰਣਨ ਯੋਗ ਗਿਰਜਿਆਂ ਵਿਚ ‘ Abbaye-aus-Dames’ ਅਤੇ ‘ Abbaye-aux-Hommes’ ਹਨ ਜੋ ਰੋਮਨ ਨਮੂਨੇ ਦੇ ਬਣੇ ਹੋਏ ਹਨ ਅਤੇ ਇਹ ਦੋਨੋਂ ਵਿਲੀਅਮ ਦਾ ਕਾੱਨਕਰਰ ਦੇ ਸਮੇਂ ਦੇ ਹਨ । ਸੰਨ 1431 ਵਿਚ ਸਥਾਪਤ ਕੀਤੀ ਗਈ ਇਕ ਯੂਨੀਵਰਸਿਟੀ ਵੀ ਇਥੇ ਮੌਜੂਦ ਹੈ । ਇਨ੍ਹਾਂ ਤੋਂ ਬਿਨਾਂ ਸ਼ਹਿਰ ਕਈ ਹੋਰ ਮੱਧ-ਕਾਲੀਨ ਅਤੇ ਪ੍ਰਾਚੀਨ ਇਮਾਰਤਾਂ ਨਾਲ ਭਰਿਆ ਹੋਇਆ ਹੈ । ਇਹ ਸ਼ਹਿਰ ਪਹਿਲਾਂ ਕਿਲਾਬੰਦ ਸ਼ਹਿਰ ਸੀ ਜਿਸ ਦਾ ਸਬੂਤ ਇਥੋਂ ਦੇ ਖੰਡਰਾਤ ਹਨ ।

                  ਸਭ ਤੋਂ ਪਹਿਲਾਂ ਇਸ ਸ਼ਹਿਰ ਦੀ ਮਹੱਤਤਾ ‘ ਵਿਲੀਅਮ ਜੇਤੂ’ ਦੇ ਸਮੇਂ ਹੋਈ ਸੀ । 1346 ਈ. ਵਿਚ ਇਹ ਐਡਵਰਡ ਤੀਜੇ ਦੇ ਕਬਜ਼ੇ ਵਿਚ ਆ ਗਿਆ ਜਿਸ ਦੇ ਸਮੇਂ ਇਸ ਨੂੰ ਇੰਗਲੈਂਡ ਵਿਚ ਲੰਡਨ ਤੋਂ ਦੂਜੇ ਨੰਬਰ ਤੇ ਵੱਡਾ ਸ਼ਹਿਰ ਕਿਹਾ ਜਾਂਦਾ ਸੀ । 1417 ਤੋਂ 1450 ਤਕ ਇਹ ਮੁੜ ਅੰਗਰੇਜ਼ਾ ਦੇ ਕਬਜ਼ੇ ਵਿਚ ਰਿਹਾ ਅਤੇ ਇਸ ਦੌਰਾਨ ਇਥੇ ਯੂਨੀਵਰਸਿਟੀ ਦੀ ਨੀਂਹ ਰੱਖੀ ਗਈ ਸੀ । ਪ੍ਰੋਟੈਸਟੈਟਾਂ ਅਤੇ ਰੋਮਨ ਕੈਥੋਲਿਕਾਂ ਵਿਚਕਾਰ ਧਾਰਮਕ ਯੁੱਧਾਂ ਨੇ ਇਸ ਸ਼ਹਿਰ ਨੂੰ ਬਹੁਤ ਨੁਕਸਾਨ ਪਹੁੰਚਾਇਆ । ਸੰਨ 1562 ਵਿਚ ਪ੍ਰੋਟੈਸਟੈਟਾਂ ਵਲੋਂ ਐਡਮਿਰਲ ਡੀ ਕੋਲਿਗਨੀ ਨੇ ਇਸ ਤੇ ਕਬਜ਼ਾ ਕਰ ਲਿਆ । ਫਰਾਂਸੀਸੀ ਕ੍ਰਾਂਤੀ ਦੌਰਾਨ 1793 ਈ. ਵਿਚ ਇਹ ਇਕ ਗਿਰਾਂਡਿਨ ਦਾ ਗੜ੍ਹ ਬਣ ਗਿਆ । ਦੂਜੇ ਵਿਸ਼ਵ ਯੁਧ ਦੌਰਾਨ ਜਦੋਂ 6 ਜੂਨ , 1944 ਨੂੰ ਇਤਹਾਦੀਆਂ ਨੇ ਫਰਾਂਸ ਤੇ ਹਮਲਾ ਕੀਤਾ ਤਦ ਕਾਨ ਵੀ ਨਾਰ ਮੰਡੀ ਮੁਹਿੰਮ ਵੇਲੇ ਦੇ ਮੁੱਖ ਕੇਂਦਰਾਂ ਵਿਚੋਂ ਇਕ ਸੀ ਅਤੇ ਆਖਰਕਾਰ ਇਸ ਤੇ ਇਤਹਾਦੀਆਂ ਦਾ ਕਬਜ਼ਾ ਹੋ ਗਿਆ ।

                  ਆਬਾਦੀ– – 181 , 390 ( 1975 )

                  49° 11' ਉ. ਵਿਥ.; 0° 21' ਪੱ. ਲੰਬ.

                  ਹ. ਪੁ.– – ਐਨ. ਅਮੈ. 5 : 137; ਵ. ਯੂ. ਐਨ. 3 : 884


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.