ਕਾਰੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰੂ (ਨਾਂ,ਪੁ) ਕਈ ਖ਼ਜ਼ਾਨਿਆ ਦਾ ਮਾਲਕ ਅਤੇ ਮਿਸਰ ਦਾ ਬਹੁਤ ਵੱਡਾ ਧਨੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਰੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰੂ ਅ਼ ਕ਼ਾਰੂੰ. Korah. ਇਸਰਾਈਲ ਵੰਸ਼ੀ ਯਸ਼ਰ(Izhar) ਦਾ ਪੁਤ੍ਰ, ਜੋ ਮਿਸਰ ਵਿੱਚ ਵਡਾ ਧਨੀ ਅਤੇ ਕੰਜੂਸਾਂ ਦਾ ਸਰਤਾਜ ਸੀ. ਇਸ ਦਾ ਜਿਕਰ ਕੁਰਾਨ ਵਿੱਚ ਭੀ ਆਇਆ ਹੈ. ਦੇਖੋ, .ਕੁਰਾਨ ਸੂਰਤ ੨੯, ਆਯਤ ੩੮ ਅਤੇ ਸੂਰਤ ੨੮, ਆਯਤ ੭੬—੮੨ ਇਹ ਪੈਗੰਬਰ ਮੂਸਾ ਦੇ ਚਾਚੇ ਦਾ ਪੁਤ੍ਰ ਸੀ.

 

ਯਹੂਦੀਆਂ ਦੇ ਗ੍ਰੰਥ Talmud ਵਿੱਚ ਲਿਖਿਆ ਹੈ ਕਿ ਕ਼ਾਰੂੰ ਦੇ ਖ਼ਜ਼ਾਨਿਆਂ ਦੀਆਂ ਕੁੰਜੀਆਂ ੩੦੦ ਖੱਚਰਾਂ ਦਾ ਬੋਝ ਸੀ. ਇਹ ਧਨ ਦੇ ਮਦ ਵਿੱਚ ਆਕੇ ਹਜਰਤ ਮੂਸਾ ਦੇ ਹੁਕਮਾਂ ਦੀ ਤਾਮੀਲ ਨਹੀਂ ਕਰਦਾ ਸੀ ਅਤੇ ਜ਼ਕਾਤ ਨਹੀਂ ਦਿੰਦਾ ਸੀ. ਮੂਸਾ ਦੇ ਸ੍ਰਾਪ ਨਾਲ ਕਾਰੂੰ ਖ਼ਜ਼ਾਨਿਆਂ ਸਮੇਤ ਜ਼ਮੀਨ ਵਿੱਚ ਗਰਕ ਹੋ ਗਿਆ.1

ਭਾਈ ਸੰਤੋਖ ਸਿੰਘ ਆਦਿ ਅਨੇਕ ਇਤਿਹਾਸ ਲੇਖਕਾਂ ਨੇ ਕਾਰੂੰ ਨੂੰ ਰੂਮ ਦਾ ਬਾਦਸ਼ਾਹ ਲਿਖਕੇ ਭੁੱਲ ਕੀਤੀ ਹੈ, ਯਥਾ—

“ਰੂਮ ਵਲਾਇਤ ਜਹਾਂ ਮਹਾਨਾ।

ਪਾਤਸ਼ਾਹ ਕਾਰੂੰ ਤਿਹ ਥਾਨਾ। xx

ਤਿਨ ਕੋ ਸੁਖ ਦੇਨੇ ਕੇ ਹੇਤਾ।

ਪੁਰ ਪ੍ਰਵਿਸ਼ੇ ਵੇਦੀਕੁਲਕੇਤਾ।

ਕਾਰੂੰ ਕੇਰ ਦੁਰਗ ਜਹਿਂ ਭਾਰੀ।

ਤਿਸ ਕੇ ਬੈਠੇ ਜਾਇ ਅਗਾਰੀ।” xx

(ਨਾਪ੍ਰ. ਉੱਤਰਾਰਧ, ਅ: ੧੬)

“ਨਸੀਹਤਨਾਮਾ” ਕਾਰੂੰ ਦੇ ਹੀ ਪਰਥਾਇ ਉਚਾਰਣਾ ਲਿਖਿਆ ਹੈ, ਯਥਾ—

“ਸੁਨ ਸ੍ਰੀ ਨਾਨਕ ਗਿਰਾ ਉਚਾਰੀ।

ਦੇਨ ਨਸੀਹਤ ਸਭ ਸੁਖ ਕਾਰੀ।

ਤਿਲੰਗ ਮਹਲਾ

ਕੀਚੈ ਨੇਕਨਾਮੀ ਜੋ ਦੇਵੈ ਖੁਦਾਇ।

ਜੋ ਦੀਸੈ ਜ਼ਿਮੀ ਪਰ ਸੋ ਹੋਸੀ ਫ਼ਨਾਇ। xx

ਚਾਲੀ ਗੰਜ ਜੋੜੇ ਨ ਰਖਿਓ ਈਮਾਨ।

ਦੇਖੋ ਰੇ ਕਾਰੂੰ! ਜੁ ਹੋਤੇ ਪਰੇਸ਼ਾਨ।” xx

(ਨਾਪ੍ਰ ਉ. ਅ: ੧੬)

ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਸਮੇਂ ਰੂਮ ਵਲਾਇਤ ਗਏ ਹਨ, ਉਸ ਵੇਲੇ ਤਖ਼ਤ ਤੇ ਸੁਲਤਾਨ ਸਲੀਮਖ਼ਾਨ ਅੱਵਲ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.