ਕਿਸਮਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਸਮਤ [ਨਾਂਇ] ਤਕਦੀਰ , ਨਸੀਬ , ਭਾਗ , ਲੇਖ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਿਸਮਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿਸਮਤ, (ਅਰਬੀ : ਕ਼ਿਸਮਤ√ਕ਼ਸਮ=ਵੰਡਣਾ) \ ਇਸਤਰੀ ਲਿੰਗ : ਨਸੀਬ, ਭਾਗ, ਹਿੱਸਾ, ਪਰਲਾਬਧ; ਲੇਖ, ਤਕਦੀਰ, ਮੁਕੱਦਰ
–ਕਿਸਮਤ ਉਘੜ ਖਲੋਣਾ, ਮੁਹਾਵਰਾ : ਭਾਗ ਜਾਗ ਪੈਣੇ: ‘ਆਦਮੀਆਂ ਸੰਗ ਸੀ ਜਿਸ ਦੀ, ਕਿਸਮਤ ਉਘੜ ਖਲੋਈ’(ਸੈਫੁਲਮੁਲੂਕ)
–ਕਿਸਮਤ ਉਲਟਨਾ, ਮੁਹਾਵਰਾ : ਹਾਲਤ ਚੰਗੀ ਤੋਂ ਮਾੜੀ ਹੋ ਜਾਣਾ, ਬਦ ਨਸੀਬੀ ਹੋਣਾ, ਦਿਨਾਂ ਦਾ ਗੇੜ ਆ ਪੈਣਾ, ਭਾਗ ਮੰਦੇ ਹੋ ਜਾਣਾ, ਤਕਦੀਰ ਉਲਟਣਾ
–ਕਿਸਮਤ ਅੱਛੀ ਹੋਣਾ, ਮੁਹਾਵਰਾ : ਨਸੀਬ ਵਾਲਾ ਹੋਣਾ, ਭਾਗਵਾਨ ਹੋਣਾ, ਚੰਗੇ ਭਾਗਾਂ ਵਾਲਾ ਹੋਣਾ
–ਕਿਸਮਤ ਅਜ਼ਮਾਉਣਾ, ਕਿਸਮਤ ਅਜ਼ਮਾਈ ਕਰਨਾ, ਮੁਹਾਵਰਾ : ਕਿਸਮਤ ਦੇ ਭਰੋਸੇ ਤੇ ਕੋਈ ਕੰਮ ਕਰਨਾ, ਲਾਟਰੀ ਪਾਉਣਾ, ਜੂਆ ਖੇਡਣਾ, ਸ਼ਰਤ ਲਾਉਣਾ
–ਕਿਸਮਤ ਸੜਨਾ, ਮੁਹਾਵਰਾ : ਮਾੜੇ ਭਾਗ ਹੋਣਾ, ਬਦਨਸੀਬੀ ਹੋਣਾ
–ਕਿਸਮਤ ਸਿੱਧੀ ਹੋਣਾ, ਮੁਹਾਵਰਾ : ਲਾਭ ਤੇ ਲਾਭ ਮਿਲਦਾ ਜਾਣਾ, ਨਸੀਬ ਦਾ ਮਦਦਗਾਰ ਹੋਣਾ, ਚੰਗੇ ਦਿਨ ਹੋਣਾ
–ਕਿਸਮਤ ਸੌਂ ਜਾਣਾ, ਮੁਹਾਵਰਾ : ਬੁਰੇ ਦਿਨ ਆ ਜਾਣਾ, ਬਦ ਕਿਸਮਤੀ ਦਾ ਆ ਪੈਣਾ, ਦਿਨਾਂ ਦਾ ਫੇਰ ਆ ਜਾਣਾ
–ਕਿਸਮਤ ਖੁਲ੍ਹਣਾ, ਮੁਹਾਵਰਾ : ਦਿਨ ਫਿਰਨਾ, ਚੰਗੇ ਦਿਨ ਆਉਣਾ, ਭਾਗ ਜਾਗ ਪੈਣਾ
–ਕਿਸਮਤ ਚੰਗੀ ਹੋਣਾ, ਮੁਹਾਵਰਾ : ਨਸੀਬ ਵਾਲਾ ਹੋਣਾ, ਭਾਗ ਚੰਗੇ ਹੋਣਾ, ਭਾਗਵਾਨ ਹੋਣਾ
–ਕਿਸਮਤ ਚਮਕਣਾ, ਮੁਹਾਵਰਾ : ਦਿਨ ਫਿਰਨੇ, ਦਿਨ ਚੰਗੇ ਆਉਣੇ, ਨਸੀਬ ਜਾਂ ਭਾਗ ਚੰਗੇ ਹੋਣੇ, ਕਿਸਮਤ ਜਾਗਣਾ
–ਕਿਸਮਤ ਜਾਗਣਾ, ਮੁਹਾਵਰਾ : ਦਿਨ ਫਿਰਨੇ, ਦਿਨ ਚੰਗੇ ਆਉਣੇ, ਨਸੀਬ ਚੰਗੇ ਹੋਣੇ, ਘਾਟਿਆਂ ਦੇ ਮਗਰੋਂ ਵਾਧੇ ਦਾ ਬੜਾ ਵਧੀਆ ਮੌਕਾ ਹੱਥ ਆਉਣਾ, ਕਿਸਮਤ ਚਮਕਣਾ
–ਕਿਸਮਤ ਤੇ ਸ਼ਾਕਰ ਰਹਿਣਾ, ਮੁਹਾਵਰਾ : ਸਬਰ ਸੰਤੋਖ ਕਰਨਾ, ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਜੋ ਮਿਲ ਜਾਵੇ ਉਸੇ ਤੇ ਸੰਤੋਸ਼ ਕਰ ਲੈਣਾ
–ਕਿਸਮਤ ਤੇ ਛੱਡਣਾ, ਮੁਹਾਵਰਾ : ਕਿਸੇ ਕੰਮ ਦੀ ਪੂਰਤੀ ਲਈ ਕੁਝ ਨਾ ਕਰਨਾ ਤੇ ਰੱਬ ਆਸਰੇ ਛੱਡ ਦੇਣਾ
–ਕਿਸਮਤ ਤੇ ਬੈਠੇ ਰਹਿਣਾ, ਮੁਹਾਵਰਾ :ਜੋ ਮਿਲ ਜਾਏ ਉਸ ਤੇ ਗੁਜ਼ਾਰਾ ਕਰਨਾ ਅਤੇ ਤਰੱਕੀ ਲਈ ਕੋਈ ਉੱਦਮ ਨਾ ਕਰਨਾ, ਕਿਸਮਤ ਤੇ ਸ਼ਾਕਰ ਰਹਿਣਾ, ਆਪਣੇ ਭਾਗਾਂ ਤੇ ਸੰਤੁਸ਼ਟ ਰਹਿਣਾ
–ਕਿਸਮਤ ਦਏ ਯਾਰੀ ਤਾਂ ਕਿਉਂ ਹੋਏ ਖੁਆਰੀ, ਅਖੌਤ : ਜੇ ਕਿਸਮਤ ਚੰਗੀ ਹੋਵੇ ਤਾਂ ਮਨੁੱਖ ਦਰ ਦਰ ਦੀਆਂ ਠੋਕਰਾਂ ਨਹੀਂ ਖਾਂਦਾ ਫਿਰਦਾ
–ਕਿਸਮਤ ਦਾ ਸਾਰਾ ਖੇਲ੍ਹ ਹੈ, ਅਖੌਤ : ਚੰਗਾ ਬੁਰਾ ਕਿਸਮਤ ਨਾਲ ਹੁੰਦਾ ਹੈ, ਤਕਦੀਰ ਦੀ ਸਾਰੀ ਗੱਲ ਹੈ
–ਕਿਸਮਤ ਦਾ ਹੇਟਾ, ਵਿਸ਼ੇਸ਼ਣ / ਪੁਲਿੰਗ : ਬਦਨਸੀਬ, ਮੰਦਭਾਗਾ, ਮਾੜੇ ਭਾਗਾਂ ਵਾਲਾ
–ਕਿਸਮਤ ਦਾ ਖੱਟਿਆ ਖਾਣਾ, ਮੁਹਾਵਰਾ : ਵਿਹਲੀਆਂ ਜਾਣਾ, ਕੋਈ ਕੰਮ ਨਾ ਕਰਨਾ, ਬੇਕਾਰ, ਰਹਿਣਾ
–ਕਿਸਮਤ ਦਾ ਚੱਕਰ, ਪੁਲਿੰਗ : ਦਿਨਾਂ ਦਾ ਫੇਰ, ਨਸੀਬਾਂ ਦਾ ਗੇੜ, ਬਦਕਿਸਮਤੀ
–ਕਿਸਮਤ ਦਾ ਧਨੀ, ਵਿਸ਼ੇਸ਼ਣ : ੧. ਭਾਗਾਂ ਵਾਲਾ, ਚੰਗੀ ਕਿਸਮਤ ਵਾਲਾ; ੨. (ਵਿਅੰਗ ਨਾਲ) ਬਦਨਸੀਬ
–ਕਿਸਮਤ ਦਾ ਪਲਟਾ ਖਾਣਾ, ਮੁਹਾਵਰਾ : ਕਿਸਮਤ ਫਿਰ ਜਾਣਾ, ਚੰਗੇ ਜਾਂ ਮੰਦੇ ਦਿਨ ਆ ਜਾਣਾ
–ਕਿਸਮਤ ਦਾ ਫੇਰ, ਪੁਲਿੰਗ : ਜ਼ਮਾਨੇ ਦੀ ਗਰਦਸ਼, ਬਦਕਿਸਮਤੀ, ਮੰਦੇ ਭਾਗ
–ਕਿਸਮਤ ਦਾ ਭਲਾ, ਵਿਸ਼ੇਸ਼ਣ : ਚੰਗੀ ਕਿਸਮਤ ਵਾਲਾ, ਅੱਛੀ ਤਕਦੀਰ ਵਾਲਾ
–ਕਿਸਮਤ ਦਾ ਲਿਖਿਆ, ਪੁਲਿੰਗ : ਰੱਬ ਦੀ ਮਰਜ਼ੀ, ਮੱਥੇ ਦਾ ਲੇਖ, ਤਕਦੀਰ ਦਾ ਲਿਖਿਆ, ਪਰਾਬਲਧ
–ਕਿਸਮਤ ਦਾ ਲਿਖਿਆ ਪਰਾ ਹੋਣਾ, ਮੁਹਾਵਰਾ : ਭਾਗਾਂ ਦਾ ਉਘੜ ਆਉਣਾ, ਤਕਦੀਰ ਵਿੱਚ ਲਿਖਿਆ ਹੋ ਕੇ ਰਹਿਣਾ
–ਕਿਸਮਤ ਦਿਆ ਬਲੀਆ ਰਿੱਧੀ ਖੀਰ ਤੇ ਹੋ ਗਿਆ ਦਲੀਆ, ਅਖੌਤ : ਜਦ ਬੁਰੇ ਦਿਨ ਆਉਂਦੇ ਹਨ ਤਾਂ ਸੋਨੇ ਦੀ ਮਿੱਟੀ ਬਣ ਜਾਂਦੀ ਹੈ, ਉਸ ਸਮੇਂ ਬੋਲਦੇ ਨੇ ਜਦ ਕੋਈ ਤਦਬੀਰ ਉਲਟੀ ਪੈ ਜਾਵੇ
–ਕਿਸਮਤ ਦੀ ਸਾਰੀ ਖੇਡ ਹੈ,: ਚੰਗਾ ਬੁਰਾ ਕਿਸਮਤ ਨਾਲ ਹੁੰਦਾ ਹੈ, ਕਿਸਮਤ ਦੀ ਗੱਲ ਹੈ
–ਕਿਸਮਤ ਦੀ ਗੱਲ ਹੈ, : ੧. ਉਸ ਵੇਲੇ ਬੋਲਦੇ ਹਨ ਜਦੋਂ ਕਿਸੇ ਦੀ ਹਾਲਤ ਸਾਧਾਰਨ ਨਾਲੋਂ ਚੰਗੀ ਜਾਂ ਮੰਦੀ ਹੋਵੇ, ਕਿਸਮਤ ਦੀ ਸਾਰੀ ਖੇਡ ਹੈ, ਇਨਸਾਨ ਦਾ ਚੰਗਾ ਜਾਂ ਮੰਦਾ ਤਕਦੀਰ ਦੇ ਹੱਥ ਵਿੱਚ ਹੈ; ੨. ਇਤਫ਼ਾਕੀਆ ਕੋਈ ਐਸੀ ਘਟਨਾ ਵਾਪਰਨੀ ਜੋ ਉਮੀਦ ਤੋਂ ਵੱਧ ਹੋਵੇ
–ਕਿਸਮਤ ਦੇ ਲਿਖੇ ਨੂੰ ਕੌਣ ਮੇਟ ਸਕਦਾ ਹੈ, : ਜੋ ਹੋਣਾ ਹੁੰਦਾ ਹੈ ਹੋ ਕੇ ਹਟਦਾ ਹੈ, ਭਾਵੀ ਅਮਿੱਟ ਹੁੰਦੀ ਹੈ, ਹੋਣੀ ਹੋ ਕੇ ਰਹਿੰਦੀ ਹੈ
–ਕਿਸਮਤ ਦੇ ਲਿਖੇ ਨੂੰ ਕੋਈ ਨਹੀਂ ਮੇਟ ਸਕਦਾ ਮੇਚ ਸਕਦਾ, : ਜੋ ਹੋਣਾ ਹੈ ਜ਼ਰੂਰ ਹੋ ਕੇ ਰਹੇਗਾ
–ਕਿਸਮਤ ਨਾਲ, ਕਿਰਿਆ ਵਿਸ਼ੇਸ਼ਣ : ਭਾਗਾਂ ਨਾਲ, ਕਦੇ ਹੀ, ਤਕ਼ਦੀਰ ਸੇਤੀ, ਕਦੇ ਕਦਾਈਂ, ਇਤਫ਼ਾਕ ਨਾਲ
–ਕਿਸਮਤ ਨਾਲ ਹੀ ਢੋਏ ਮਿਲਦੇ ਹਨ, : ਮੇਲ ਰੱਬ ਸਬਬੀ ਹੀ ਮਿਲਦੇ ਹਨ
–ਕਿਸਮਤ ਨੂੰ ਕੋਸਣਾ, ਮੁਹਾਵਰਾ : ਤਕ਼ਦੀਰ ਦਾ ਗ਼ਿਲਾ ਕਰਨਾ, ਆਪਣੇ ਲੇਖਾਂ ਨੂੰ ਮੰਦਾ ਚੰਗਾ ਕਹਿਣਾ, ਭਾਗਾਂ ਦਾ ਰੋਣਾ ਰੋਣਾ, ਕਿਸਮਤ ਦਾ ਰੋਣਾ
–ਕਿਸਮਤ ਨੂੰ ਰੋਣਾ, ਮੁਹਾਵਰਾ : ਬਦ ਕਿਸਮਤੀ ਦੀ ਸ਼ਿਕਾਇਤ ਕਰਨਾ, ਕਿਸਮਤ ਨੂੰ ਕੋਸਣਾ
–ਕਿਸਮਤ ਪਲਟਣਾ, ਮੁਹਾਵਰਾ : ਤਕ਼ਦੀਰ ਦਾ ਬਦਲ ਜਾਣਾ, ਦਿਲ ਦਾ ਪਲਟਾ ਖਾ ਜਾਣਾ
–ਕਿਸਮਤ ਫਿਰਨਾ, ਮੁਹਾਵਰਾ : ਤਕਦੀਰ ਬਦਲਣਾ, ਚੰਗੇ ਦਿਨ ਆਉਣਾ
–ਕਿਸਮਤ ਫੁੱਟ ਜਾਣਾ, ਕਿਸਮਤ ਫੁੱਟਣਾ, ਮੁਹਾਵਰਾ : ਬੁਰੇ ਦਿਨ ਆ ਜਾਣਾ
–ਕਿਸਮਤ ਬਦਲਣਾ, ਮੁਹਾਵਰਾ : ਚੰਗੇ ਦਿਨ ਆਉਣਾ, ਭਾਗ ਜਾਗਣੇ, ਤਕ਼ਦੀਰ ਦਾ ਚੜ੍ਹਦੀ ਕਲਾ ਵਿੱਚ ਹੋਣਾ, ਤਕ਼ਦੀਰ ਪਲਟਣਾ
–ਕਿਸਮਤ ਬਿਗੜਨਾ, ਮੁਹਾਵਰਾ : ਤਕ਼ਦੀਰ ਫਿਰਨਾ, ਦਿਨਾਂ ਦਾ ਫੇਰ ਜਾਂ ਚੱਕਰ ਆ ਜਾਣਾ
–ਕਿਸਮਤ ਲੜਨਾ, ਮੁਹਾਵਰਾ : ਨਸੀਬਾ ਜਾਗਣਾ, ਕਿਸਮਤ ਦਾ ਮਦਦ ਕਰਨਾ
–ਕਿਸਮਤ ਲੜਾਉਣਾ, ਮੁਹਾਵਰਾ : ਤਕਦੀਰ ਆਜ਼ਮਾਈ ਕਰਨਾ, ਭਾਗ ਪਰਤਿਆਉਣਾ
–ਕਿਸਮਤ ਵਾਲਾ, ਵਿਸ਼ੇਸ਼ਣ : ਭਾਗਾਂ ਵਾਲਾ, ਖੁਸ਼ਕਿਸਮਤ, ਖ਼ੁਸ਼ਨਸੀਬ
–ਕਿਸਮਤ ਵਿੱਚ ਲਿਖਿਆ ਹੋਣਾ, ਮੁਹਾਵਰਾ : ਮੁਕੱਦਰ ਜਾਂ ਤਕ਼ਦੀਰ ਵਿੱਚ ਹੋਣਾ
–ਕਿਸਮਤਾਂ ਨਾਲ, ਕਿਰਿਆ ਵਿਸ਼ੇਸ਼ਣ : ਕਦੇ ਕਦਾਈਂ, ਰੱਬ ਸਬੱਬੀ
–ਵਾਹ ਕਿਸਮਤ ਦਿਆ ਲਬੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ, ਅਖੌਤ : ਬਦਨਸੀਬੀ ਕੁਝ ਦਾ ਕੁਝ ਕਰ ਦੇਂਦੀ ਹੈ, ਜਦੋਂ ਭੈੜੀ ਕਿਸਮਤ ਕਾਰਣ ਆਦਮੀ ਕਰਦਾ ਤੇ ਚਾਹੁੰਦਾ ਕੁਝ ਹੋਰ ਹੈ ਤੇ ਹੋ ਕੁਝ ਹੋਰ ਜਾਂਦਾ ਹੈ ਤਾਂ ਕਹਿੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1149, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-03-12-20-24, ਹਵਾਲੇ/ਟਿੱਪਣੀਆਂ:
ਕਿਸਮਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿਸਮਤ, (ਅਰਬੀ : ਕ਼ਿਸਮਤ√ਕ਼ਸਮ=ਲੰਡਣਾ) \ ਇਸਤਰੀ ਲਿੰਗ : ਸੂਬੇ ਦਾ ਇੱਕ ਹਿੱਸਾ ਜਿਸ ਵਿੱਚ ਕਈ ਜ਼ਿਲ੍ਹੇ ਹੁੰਦੇ ਹਨ, ਡਵੀਜ਼ਨ, ਕਮਿਸ਼ਨਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-05-10-30-03, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First