ਕੁਸੰਗਤਿ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੁਸੰਗਤਿ ਸੰਗ੍ਯਾ— ਬੁਰੀ ਸੁਹਬਤ. ਖੋਟਾ ਸਾਥ. ਦੁ : ਸੰਗ. “ ਕੁਸੰਗਤਿ ਬਹਹਿ ਸਦਾ ਦੁਖ ਪਾਵਹਿ.” ( ਮਾਰੂ ਸੋਲਹੇ ਮ : ੩ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਸੰਗਤਿ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੁਸੰਗਤਿ : ਇਸ ਤੋਂ ਭਾਵ ਹੈ ਮਾੜੀ ਸੰਗਤ । ਗੁਰਬਾਣੀ ਵਿਚ ਜਿਥੇ ਸਾਧ-ਸੰਗਤਿ , ਸਤਿਸੰਗਤਿ ਉਤੇ ਬਹੁਤ ਬਲ ਦਿੱਤਾ ਗਿਆ ਹੈ , ਉਥੇ ਕੁਸੰਗਤਿ ਨੂੰ ਤਿਆਗਣ ਲਈ ਚੇਤਾਵਨੀ ਵੀ ਦਿੱਤੀ ਗਈ ਹੈ । ਕਿਉਂਕਿ ਕੁਸੰਗਤਿ ਨਾਲ ਬੁੱਧੀ ਵਿਕਾਰਾਂ ਵਲ ਰੁਚਿਤ ਹੁੰਦੀ ਹੈ ਅਤੇ ਜਿਗਿਆਸੂ ਸਹੀ ਮਾਰਗ ਤੋਂ ਪਛੜ ਜਾਂਦਾ ਹੈ ।

                      ਸੰਤ ਕਬੀਰ ਜੀ ਨੇ ਕੁਸੰਗਤਿ ਦੇ ਪ੍ਰਭਾਵ ਨੂੰ ਕੇਲੇ ਦੇ ਪੇੜ ਨੇੜੇ ਜੰਮੀ ਬੇਰ ਦੇ ਬਿੰਬ ਦੁਆਰਾ ਸਪੱਸ਼ਟ ਕਰਦਿਆਂ ਕਿਹਾ ਹੈ— ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਹੇਰਿ ( ਗੁ.ਗ੍ਰੰ.1369 ) । ਇਸ ਨੂੰ ਕਾਲਖ ਨਾਲ ਪੋਤੇ ਹੋਏ ਬਰਤਨ ਨਾਲ ਵੀ ਉਪਮਾ ਦਿੱਤੀ ਹੈ— ਕਬੀਰ ਸਾਕਤ ਸੰਗੁ ਕੀਜੀਐ ਦੂਰਹਿ ਜਾਈਐ ਭਾਗਿ ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ( ਗੁ.ਗ੍ਰੰ.1371 ) ।

                      ਗੁਰੂ ਨਾਨਕ ਦੇਵ ਜੀ ਨੇ ਪ੍ਰਭਾਤੀ ਰਾਗ ਵਿਚ ਕੁਸੰਗਤੀਆਂ ਦੀਆਂ ਗੱਲਾਂ ਨੂੰ ਵਿਸ਼-ਵਤ ਕਿਹਾ ਹੈ — ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ( ਗੁ.ਗ੍ਰੰ. 1343 ) । ਗੁਰੂ ਅਰਜਨ ਦੇਵ ਜੀ ਨੇ ਖੁਦਗ਼ਰਜ਼ ਲੋਕਾਂ ਦੀ ਸੰਗਤ ਤੋਂ ਵੀ ਜਿਗਿਆਸੂਆਂ ਨੂੰ ਵਰਜਿਆ ਹੈ— ਤਿੰਨ੍ਹ ਸੰਗਿ ਸੰਗੁ ਕੀਚਈ ਨਾਨਕ ਜਿਨਾ ਆਪਣਾ ਸੁਆਉ ( ਗੁ.ਗ੍ਰੰ.520 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕੁਸੰਗਤਿ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੁਸੰਗਤਿ ਭੈੜੀ ਸੰਗਤ । ਵੇਖੋ ਸੰਗਤਿ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.