ਕੁੰਗੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੰਗੂ [ਨਾਂਪੁ] ਇੱਕ ਲਾਲ ਰੰਗ ਜਿਸ ਦਾ ਪ੍ਰਯੋਗ ਸੰਤ ਲੋਕ ਮੱਥੇ ਉੱਤੇ ਤਿਲਕ ਲਾਉਣ ਲਈ ਅਤੇ ਔਰਤਾਂ ਮਾਂਗ ਸਜਾਉਣ ਲਈ ਕਰਦੀਆਂ ਹਨ, ਸੰਧੂਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁੰਗੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੰਗੂ. ਕੇਸਰ. ਦੇਖੋ, ਕੁੰਕਮ. “ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ.” (ਗੂਜ ਮ: ੧) ੨ ਹਲਦੀ ਆਉਲਾ ਮਿਲਾਕੇ ਬਣਾਇਆ ਇੱਕ ਲਾਲ ਰੰਗ, ਜਿਸ ਦਾ ਤਿਲਕ ਵੈਨਵ ਲਾਉਂਦੇ ਹਨ ਅਤੇ ਇਸਤ੍ਰੀਆਂ ਮਾਂਗ ਵਿੱਚ ਵਰਤਦੀਆਂ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁੰਗੂ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੁੰਗੂ (ਸੰ.। ਸੰਸਕ੍ਰਿਤ ਕੁੰਕੁਮ। ਪੰਜਾਬੀ ਕੁੰਗੁ) ਕੇਸਰ। ਯਥਾ-‘ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ’ ਕਸਤੂਰੀ ਕੇਸਰ ਆਦਿ ਨਾਲ ਲਿਪੇ ਹੋਏ (ਮੰਦਰ ਦੇਖਕੇ) ਖੁਸ਼ੀ ਹੋਵੇ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੁੰਗੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੰਗੂ, (ਲਹਿੰਦੀ) \ (ਸੰਸਕ੍ਰਿਤ : कृङ्कम) \ ਪੁਲਿੰਗ : ੧. ਕੇਸਰ : ‘ਕਰਨੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ’ (ਗੁਜਰਾਤੀ ਮਹਲਾ : ੧); ੨. ਹਲਦੀ ਆਉਲਾ ਮਿਲਾ ਕੇ ਬਣਾਇਆ ਇੱਕ ਲਾਲ ਰੰਗ ਜਿਸ ਦਾ ਤਿਲਕ ਲਾਉਂਦੇ ਹਨ ਤੇ ਇਸਤਰੀਆਂ ਮਾਂਗ ਵਿੱਚ ਪਾਉਂਦੀਆਂ ਹਨ
–ਕੁੰਗੂੰ ਦੀ ਕਟੋਰੀ ਸਿਰ ਪਾਉਣਾ, ਮੁਹਾਵਰਾ : ਕਟੋਰੀ ਵਿਚੋਂ ਕੇਸਰ ਲੈ ਕੇ ਕੱਪੜਿਆਂ ਤੇ ਛਿੜਕਣਾ, ਤਿਲਕ ਦੇਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-28-02-09-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First