ਕੁੰਜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਜੀ (ਨਾਂ,ਇ) ਜਿੰਦਰਾ ਖੋਲ੍ਹਣ ਅਤੇ ਬੰਦ ਕਰਨ ਸਮੇਂ ਜਿੰਦਰੇ ਦੀਆਂ ਚੜਾਂ ਨੂੰ ਘੁਮਾਉਣ ਵਾਲੀ ਚਾਬੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੰਜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਜੀ [ਨਾਂਇ] ਤਾਲਾ ਖੋਲ੍ਹਣ ਵਾਲ਼ੀ ਚਾਬੀ; ਖੁਲਾਸਾ ਪੁਸਤਕ; ਕੰਪਿਊਟਰ ਜਾਂ ਟਾਈਪ-ਰਾਈਟਰ ਆਦਿ ਵਿੱਚ ਛੋਟੀ ਕਿੱਲੀ ਜਿਸ ਨੂੰ ਟਾਈਪ ਆਦਿ ਦਾ ਕੰਮ ਕਰਨ ਲੱਗਿਆਂ ਉਂਗਲ ਨਾਲ਼ ਦਬਾਇਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੰਜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਜੀ. ਸੰ. कुञ्चिका—ਕੁੰਚਿਕਾ. ਸੰਗ੍ਯਾ—ਚਾਬੀ. ਤਾਲੀ. “ਕੁੰਜੀ ਜਿਨਿ ਕਉ ਦਿਤੀਆ.” (ਮ: ੨ ਵਾਰ ਸਾਰ) ਆਤਮਵਿਦ੍ਯਾਰੂਪ ਚਾਬੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੰਜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੁੰਜੀ (ਸੰ.। ਸੰਸਕ੍ਰਿਤ ਕੁੰਚਿਕਾ। ਪੰਜਾਬੀ ਕੁੰਜੀ) ਕੁੰਜੀ। ਜੰਦਰਾ ਖੋਲ੍ਹਣ ਵਾਲੀ ਸ਼ੈ, ਚਾਬੀ। ਯਥਾ-‘ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ’ (ਅਗ੍ਯਾਨ ਰੂਪ) ਜੰਦਰਾ (ਖੋਲ੍ਹਣ ਲਈ) ਬ੍ਰਹਮ ਵਿਦ੍ਯਾ ਰੂਪ ਕੁੰਜੀ (ਪਰਮੇਸ਼ੁਰ ਨੇ) ਗੁਰਾਂ ਨੂੰ ਸੌਪੀ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5196, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁੰਜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਜੀ, (ਪ੍ਰਾਕ੍ਰਿਤ : कुंचिगा, कोचिगा; ਸੰਸਕ੍ਰਿਤ : कुञ्चिका)  \ ਇਸਤਰੀ ਲਿੰਗ : ੧. ਤਾਲੀ, ਚਾਬੀ, ਜਿਸ ਚੀਜ਼ ਨਾਲ ਜੰਦਰਾ ਖੁਲ੍ਹਦਾ ਹੈ; ੨. ਉਹ ਪੁਸਤਕ ਜਿਸ ਤੋਂ ਕਿਸੇ ਦੂਸਰੀ ਪੁਸਤਕ ਦਾ ਅਰਥ ਸਪੱਸ਼ਟ ਹੋਵੇ, ਖੁਲਾਸਾ; ੩. ਕਿੰਗੜੀ

–ਕੁੰਜੀ ਹੱਥ ਹੋਣਾ, ਮੁਹਾਵਰਾ : ਕਿਸੇ ਤੇ ਕਾਬੂ ਹੋਣਾ

–ਕੁੰਜੀ ਬਰਦਾਰ, ਪੁਲਿੰਗ : ਜਿਸ ਦੇ ਕਬਜ਼ੇ ਵਿੱਚ ਕੁੰਜੀਆਂ ਰਹਿਣ, ਕਰਤਾ ਧਰਤਾ, ਕਾਰ-ਮੁਖਤਿਆਰ

–ਕੁੰਜੀ ਪਾਉਣਾ (ਹੱਥਾਂ ਦੀ), ਮੁਹਾਵਰਾ: ਕਿੰਗੜੀ ਪਾਉਣਾ, ਕੰਘੀ ਪਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-29-04-10-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.