ਕੁੰਡਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੰਡਲ. ਸੰ. ਸੰਗ੍ਯਾ—ਘੇਰਾ. ਦਾਇਰਾ. “ਰੇ ਨਰ ਗਰਭਕੁੰਡਲ ਜਬ ਆਛਤ.” (ਸ੍ਰੀ ਬੇਣੀ) “ਗਰਭਕੁੰਡਲ ਮਹਿ ਉਰਧਧਿਆਨੀ.” (ਮਾਰੂ ਸੋਲਹੇ ਮ: ੧) ੨ ਗੋਲਾਕਾਰ ਕੰਨਾਂ ਦਾ ਭੂਣ. ਤੁੰਗਲ. ਬਾਲਾ. “ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ.” (ਗਉ ਅ: ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁੰਡਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੁੰਡਲ ਸੰਸਕ੍ਰਿਤ ਕੁਣੑਡਲਨਾ। ਘੇਰਾ ਪਾਉਣਾ ; ਘੇਰਾ, ਦਾਇਰਾ- ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ; ਗੋਲ ਅਕਾਰ ਦਾ ਕੰਨਾਂ ਦਾ ਗਹਿਣਾ- ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੁੰਡਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੰਡਲ, (ਸੰਸਕ੍ਰਿਤ : कुण्डल) \ ਪੁਲਿੰਗ : ੧. ਚੱਕਰ, ਦਾਇਰਾ, ਘੇਰਾ; ੨. ਕੰਨਾਂ ਦਾ ਇੱਕ ਗਹਿਣਾ; ੩. ਗੋਰਖ ਪੰਥੀ ਨਾਥਾਂ ਦੇ ਕੰਨਾਂ ਦਾ ਗਹਿਣਾ ਜੋ ਆਮ ਤੌਰ ਤੇ ਸਿੰਗ, ਲਕੜੀ ਜਾਂ ਧਾਤ ਦਾ ਬਣਿਆ ਹੁੰਦਾ ਹੈ; ੪. ਬਲਦ ਦੇ ਗਲ ਦਾ ਕੜਾ, ਰੱਸੀ ਆਦਿਕ ਦਾ ਗੋਲ ਛੱਲਾ; ੫. ਸੱਪ ਦਾ ਗੋਲ ਚੱਕਰ; ੬. ਉਹ ਮੰਡਲ ਜੋ ਕੋਹਰਾ ਜਾਂ ਬੱਦਲ ਹੋਣ ਤੇ ਚੰਦ ਜਾਂ ਸੂਰਜ ਦੇ ਚੌਗਿਰਦ ਦਿਖਾਈ ਦੇਂਦਾ ਹੈ; ੭.(ਸਰੀਰਕ ਵਿਗਿਆਨ) ਰੱਸੀ ਵਰਗੀਆਂ ਨਾੜੀਆਂ ਦਾ ਵਲ ਜੋ ਹੁੱਕ ਵਰਗਾ ਹੁੰਦਾ ਹੈ
–ਕੁੰਡਲਧਾਰੀ, ਵਿਸ਼ੇਸ਼ਣ : ਕੁੰਡਲ ਧਾਰਨ ਕਰਨ ਵਾਲਾ, ਜਿਸ ਨੇ ਕੁੰਡਲ ਪਹਿਨੇ ਹੋਏ ਹੋਣ
–ਕੁੰਡਲਾਕਾਰ, ਪੁਲਿੰਗ : ਕੁੰਡਲ ਦੀ ਸ਼ਕਲ ਦਾ, ਗੋਲਾਕਾਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-03-02-26-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First