ਕੁੰਡੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੰਡੀ (ਨਾਂ,ਇ) ਬੂਹਾ ਬੰਦ ਕਰਨ ਦੀ ਸੰਗਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੁੰਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੰਡੀ. ਮੱਛੀ ਫਾਹੁਣ ਦੀ ਹੁੱਕ। ੨ ਦਰਵਾਜ਼ਾ ਅੜਾਉਣ ਦੀ ਛੋਟੀ ਸੰਗੁਲੀ। ੩ ਕੁੰਟੀਂ. ਦਿਸ਼ਾਓਂ ਮੇਂ. “ਚਹੁ ਕੁੰਡੀ ਚਹੁ ਜੁਗ ਜਾਤੇ.” (ਬਿਹਾ ਛੰਤ ਮ: ੪) ੪ ਡਿੰਗ. ਘੋੜਾ. ਬਾਂਕੀ ਚਾਲ ਵੇਲੇ ਅਗਲੇ ਪੈਰਾਂ ਨੂੰ ਕੁੰਡਲ ਜੇਹੇ ਕਰਨ ਤੋਂ ਇਹ ਨਾਉਂ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁੰਡੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੰਡੀ, (ਕੁੰਡ<ਸੰਸਕ੍ਰਿਤ : कुण्डल+ਈ)\ ਇਸਤਰੀ ਲਿੰਗ : ਮੱਛੀਆਂ ਫੜਨ ਵਾਲੀ ਮੁੜੀ ਹੋਈ ਲੋਹੇ ਦੀ ਹੁਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-03-02-29-33, ਹਵਾਲੇ/ਟਿੱਪਣੀਆਂ:
ਕੁੰਡੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੰਡੀ, (ਸੰਸਕ੍ਰਿਤ : कुण्डल) \ ਇਸਤਰੀ ਲਿੰਗ : ੧. ਦਰਵਾਜ਼ੇ ਦੀ ਸੰਗਲੀ, ਛੋਟਾ ਕੁੰਡਾ (ਲਾਗੂ ਕਿਰਿਆ : ਖੜਕਾਉਣਾ, ਦੇਣਾ, ਮਾਰਨਾ, ਲਾਉਣਾ); ੨. ਕਿਸੇ ਧਾਤ ਜਾਂ ਕਿੱਲ ਦਾ ਮੋੜ ਕੇ ਬਣਾਇਆ ਹੋਇਆ ਕੁੰਡਾ ਜੇਹਾ ਜੋ ਕੱਪੜੇ ਜਾਂ ਹੋਰ ਚੀਜ਼ਾਂ ਟੰਗਣ ਲਈ ਵਰਤਿਆ ਜਾਂਦਾ ਹੈ; ੩. ਵੇਲਾਂ ਅਤੇ ਰੁੱਖ ਦੇ ਫਲ ਆਦਿ ਤੋੜਨ ਦਾ ਔਜ਼ਾਰ, ਵਲਦਾਰ ਖੂੰਡੀ; ੪. (ਲਹਿੰਦੀ) ਮੁੜੇ ਹੋਏ ਸਿੰਗਾਂ ਵਾਲੀ (ਮੱਝ); ੫. ਮੋਚੀ ਦਾ ਸੀਉਣ ਅਤੇ ਤਿੱਲੇ ਜੜਾਉਣ ਵਾਲਾ ਇੱਕ ਨੋਕਦਾਰ ਸੰਦ; ੬. (ਲਹਿੰਦੀ) \ ਇਸਤਰੀ ਲਿੰਗ : ਢੋਲ ਵਜਾਉਣ ਲਈ ਮੁੜੀ ਹੋਈ ਲੱਕੜੀ
–ਕੁੰਡੀ ਸੀਖ, ਕੁੰਡੀ ਸੀਂਖ, ਇਸਤਰੀ ਲਿੰਗ : ਕੁੰਡੀ ਤੇ ਸੀਖ ਜਿਨ੍ਹਾਂ ਨਾਲ ਤੰਦੂਰ ਵਿਚੋਂ ਰੋਟੀਆਂ ਲਾਹੁੰਦੇ ਤੇ ਕੱਢਦੇ ਹਨ
–ਕੁੰਡੀ ਲੱਗਣਾ, ਮੁਹਾਵਰਾ : ਫਸ ਜਾਣਾ : ‘ਉਸ ਨੂੰ ਕੁੰਡੀ ਲੱਗੀ ਮੱਛ ਜਿਉਂ ਮਿਰਜ਼ਾ ਛੋੜ ਗਿਆ ਉਸ ਟੰਗ’ (ਹਾਫਜ਼ ਬਰਖੂਰਦਾਰ ਮਿਰਜ਼ਾ ਸਾਹਿਬਾਂ )
–ਕੁੰਡੀ ਵੱਜਣਾ, ਮੁਹਾਵਰਾ : ਦਰਵਾਜ਼ੇ ਦਾ ਬੰਦ ਹੋ ਜਾਣਾ, ਬੂਹਾ ਭੇੜਿਆ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-03-02-31-52, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
I was searching the ਕੌੜੀ world. Is it real word in punjabi dictionary ?
Balwinder singh,
( 2019/06/14 06:1715)
Please Login First