ਕੁੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਦ. ਸੰ. ਸੰਗ੍ਯਾ—ਜੁਹੀ ਦੀ ਕਿ਼ਸਮ ਦਾ ਇੱਕ ਬੂਟਾ , ਜਿਸ ਨੂੰ ਚਿੱਟੇ ਫੁੱਲ ਲਗਦੇ ਹਨ. ਬਰਦਮਾਨ. ਚਾਂਦਨੀ. ਕੁੰਦ ਦੇ ਫੁੱਲ. ਕਵਿਜਨ ਇਨ੍ਹਾਂ ਦੀ ਉਪਮਾ ਦੰਦਾਂ ਨੂੰ ਦਿੰਦੇ ਹਨ. “ਪੀਤ ਬਸਨ ਕੁੰਦ ਦਸਨ.” (ਸਵੈਯੇ ਮ: ੪ ਕੇ) ਦੇਖੋ, ਡੇਲਾ । ੨ ਕਮਲ । ੩ ਨੌ ਨਿਧੀਆਂ ਵਿੱਚੋਂ ਇੱਕ ਨਿਧਿ। ੪ ਗੁਰੁਪ੍ਰਤਾਪਸੂਰਯ ਵਿੱਚ ਕਕੁਦੑ (ਢੱਟ) ਦੀ ਥਾਂ ਭੀ ਕੁੰਦ ਸ਼ਬਦ ਆਇਆ ਹੈ. “ਬ੍ਰਿਖਭ ਬਿਲੰਦ ਬਲੀ ਤਨ ਪੀਨ । ਜਿਨ ਕੀ ਕੁੰਦ1 ਤੁੰਗ ਦੁਤਿ ਕੀਨ.” (ਗੁਪ੍ਰਸੂ) ੫ ਫ਼ਾ. ਵਿ—ਖੁੰਢਾ। ੬ ਜੜ੍ਹਮਤਿ। ੭ ਦਾਨਾ. ਬੁੱਧਿਮਾਨ। ੮ ਦਿਲੇਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੰਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੁੰਦ (ਸੰ.। ਸੰਸਕ੍ਰਿਤ ਕੁੰਦ:) ਚਾਂਦਨੀ ਦੇ ਫੁਲ। ਮਰਤਬਾਨ ਦੇ ਫੁਲ (ਇਕ ਪ੍ਰਕਾਰ ਦਾ ਚੰਬਾ)। ਯਥਾ-‘ਪੀਤ ਬਸਨ ਕੁੰਦ ਦਸਨ’ ਪੀਲੇ ਬਸਤ੍ਰ ਹਨ ਤੇ ਮਰਤਬਾਨ ਦੇ ਫੁਲਾਂ ਵਾਂਙ ਦੰਦ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 38086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁੰਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਦ, (ਫ਼ਾਰਸੀ : ਕੁੰਦ, ਟਾਕਰੀ \ ਸੰਸਕ੍ਰਿਤ : कुण्ठ) \ ਵਿਸ਼ੇਸ਼ਣ : ੧. ਤੇਜ਼ ਦਾ ਅਭਾਵ ਵਾਚਕ, ਖੁੰਢਾ, ਜੋ ਤਿੱਖਾ ਨਾ ਹੋਵੇ; ੨. ਸੁਸਤ, ਜਾਹਲ; ੩. ਬੁੱਧੂ, ਘੱਟ ਅਕਲ ਵਾਲਾ, ਬੇਵਕੂਫ਼

–ਕੁੰਦ ਛੁਰੀ ਨਾਲ ਹਲਾਲ ਕਰਨਾ, ਮੁਹਾਵਰਾ : ਸਖ਼ਤ ਤਕਲੀਫ਼ ਦੇਣਾ, ਬਹੁਤ ਤੰਗ ਕਰਨਾ

–ਕੁੰਦ ਜ਼ਿਹਨ, ਵਿਸ਼ੇਸ਼ਣ : ਸੁਸਤ ਦਿਮਾਗ਼, ਕੁੰਢ, ਜੜ੍ਹਮਤੀ, ਕੁੰਦ ਫ਼ਹਿਮ, ਜਾਹਲ, ਮੂਰਖ

–ਕੁੰਦੀ ਫ਼ਹਿਮ, ਪੁਲਿੰਗ : ਉਹ ਆਦਮੀ ਜਿਸ ਦੀ ਅਕਲ ਮੋਟੀ ਹੋਵੇ, ਜਾਹਲ ਮੂਰਖ, ਸੁਸਤ, ਕੁੰਦ ਜ਼ਿਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-07-06-21-31, ਹਵਾਲੇ/ਟਿੱਪਣੀਆਂ:

ਕੁੰਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਦ, (ਸੰਸਕ੍ਰਿਤ : कुन्द) \ ਪੁਲਿੰਗ : ੧. ਨੌ ਨਿਧੀਆਂ ਵਿਚੋਂ ਇੱਕ ਨਿਧੀ; ੨. ਇੱਕ ਤਰ੍ਹਾਂ ਦੀ ਚੰਬੇਲੀ ਜੋ ਸਫ਼ੈਦ ਤੇ ਕੋਮਲ ਹੁੰਦੀ ਹੈ, ਇਸ ਦਾ ਫੁੱਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-07-06-21-48, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.