ਕੁੱਪ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਪ (ਨਾਂ,ਪੁ) ਕਣਕ ਦੇ ਨਾੜ ਜਾਂ ਪਰਾਲੀ ਆਦਿ ਨਾਲ ਚੁਫ਼ੇਰਾ ਕੱਜ ਕੇ ਤੂੜੀ ਨੂੰ ਸਾਂਭ ਕੇ ਰੱਖਣ ਲਈ ਗੁੰਬਦ ਦੀ ਸ਼ਕਲ ਵਿੱਚ ਬਣਾਇਆ ਮੂਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੱਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਪ [ਨਾਂਪੁ] ਗੁੰਬਦ ਦੀ ਸ਼ਕਲ ਵਿੱਚ ਕੱਖਾਂ ਕਾਨਿਆਂ/ਰੱਸੀਆਂ ਖੱਬੜਾਂ ਆਦਿ ਨਾਲ਼ ਬੰਨ੍ਹਿਆ ਤੂੜੀ ਦਾ ਢੇਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੱਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਪ. ਸੰਗ੍ਯਾ—ਜੋ ਦੂਰੋਂ ਚਮਕੇ. ਦੇਖੋ, ਕੁਪ ਧਾ. ਘਾਹ ਆਦਿਕ ਦਾ ਬੁਰਜ ਦੇ ਆਕਾਰ ਦਾ ਢੇਰ , ਜਿਸ ਪੁਰ ਸਿਰਕੀ ਲਾਕੇ ਤਿੱਖੀ ਨੋਕ ਸਿਰ ਪੁਰ ਬਣਾਉਂਦੇ ਹਨ. “ਰਾਖੇ ਵਹਿਰ ਕੁੱਪ ਬੰਧਵਾਇ.” (ਗੁਪ੍ਰਸੂ)੨ ਸੰ. कक्षप —ਕ੖ਪ. ਕੱਖਾਂ ਦੀ ਰਖ੍ਯਾ ਕਰਨ ਵਾਲਾ. ਕੁੱਪ ਵਿੱਚ ਕੱਖਾਂ ਦੀ ਰਖ੍ਯਾ ਹੁੰਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੱਪ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਪ, (ਸੰਸਕ੍ਰਿਤ : कप=ਕੁੱਪਾ) \ ਪੁਲਿੰਗ : ਤੂੜੀ ਦਾ ਢੇਰ ਜੋ ਗੁੰਬਦ ਦੀ ਸ਼ਕਲ ਤੇ ਬਣਿਆ ਨਾੜ ਨਾਲ ਢਕਿਆ ਤੇ ਸੁੱਬਾਂ (ਖਭੜਾਂ) ਨਾਲ ਕੱਸਿਆ ਹੁੰਦਾ ਹੈ

–ਕੁੱਪ ਬੀੜਨਾ, ਕਿਰਿਆ ਸਕਰਮਕ  : ਕੁੱਪ ਬੰਨ੍ਹਣਾ

–ਕੁੱਪ ਬੰਨ੍ਹਣਾ, ਕਿਰਿਆ ਸਕਰਮਕ : ਤੂੜੀ ਨੂੰ ਗੁੰਬਦ ਦੀ ਸ਼ਕਲ ਦੇ ਬਣੇ ਹੋਏ ਕੁੱਪੇ ਜਿਹੇ ਵਿੱਚ ਰੱਖ ਕੇ ਨਾਲੀ ਨਾਲ ਢੱਕ ਕੇ ਸੁੱਬਾਂ ਨਾਲ ਕਸਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-09-02-47-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.