ਕੁੱਬਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਬਾ (ਵਿ,ਪੁ) ਵਿੰਗੀ ਜਾਂ ਝੁਕੀ ਹੋਈ ਪਿੱਠ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੱਬਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਬਾ [ਵਿਸ਼ੇ] ਉਹ ਜਿਸ ਨੂੰ ਕੁੱਬ ਪਿਆ ਹੋਵੇ; ਮੁੜਵਾਂ, ਗੁਲ਼ਾਈਦਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੱਬਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਬਾ. ਦੇਖੋ, ਕੁਬਜ। ੨ ਅ਼ .ਕੁੱਬਾ. ਗੁੰਬਜ. ਬੁਰਜ. ਗੁੰਬਜਦਾਰ ਇਮਾਰਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੱਬਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਬਾ, (ਸੰਸਕ੍ਰਿਤ : कुब्ज) \ ਪੁਲਿੰਗ : ੧. ਕੁੱਬੀ ਪਿੱਠ ਵਾਲਾ, ਆਦਮੀ ਜਾਂ ਚੀਜ਼, ਕੁਬੜਾ; ੨. ਉਨਤੋਦਰ, ਮੁੜਵਾਂ, ਗੁਲਾਈਦਾਰ, ਐਸਾ ਲੈਨਜ਼ ਜੋ ਵਿਚਾਲਿਉਂ ਮੋਟਾ ਅਤੇ ਪਾਸਿਆਂ ਤੋਂ ਪਤਲਾ ਹੋਵੇ

–ਕੁੱਬਾ ਥੀਵਣਾ,  (ਲਹਿੰਦੀ)  \ ਕਿਰਿਆ ਅਕਰਮਕ : ਕੁੱਬਾ ਹੋਣਾ, ਝੁਕਣਾ, ਕੋਡਾ ਹੋਣਾ

–ਕੁੱਬਾ ਲੱਕਾ, (ਪੁਲਿੰਗ : ਵਿੱਚ) \  ਵਿਸ਼ੇਸ਼ਣ  : ਉਨਤੋ-ਨਤੋਦਰ, ਐਸਾ ਲੈਨਜ਼ ਜੋ ਇੱਕ ਪਾਸਿਉਂ ਨਤੋਦਰ ਹੋਵੇ

–ਕੁੱਬੇ ਦੇ ਮਾਰੀ ਲੱਤ ਉਹਦੇ ਗੁਣ ਆ ਗਈ , ਅਖੌਤ : ਜਦੋਂ ਕਿਸੇ ਨੂੰ ਨੁਕਸਾਨ ਪਹੁੰਚਾਣ ਵਜੋਂ ਕੀਤੇ ਕੰਮ ਤੋਂ ਉਲਟਾ ਉਸ ਨੂੰ ਫਾਇਦਾ ਪਹੁੰਚ ਜਾਵੇ ਉਸ ਵੇਲੇ ਆਖਦੇ ਹਨ

–ਕੁੱਬੇ ਨੂੰ ਲੱਤ ਕਾਰ ਆਈ, ਅਖੌਤ : ਕੁਬੇ ਦੇ ਮਾਰੀ ਲੱਤ ਉਹਦੇ ਗੁਣ ਆ ਗਈ

–ਉਹ ਦਿਨ ਡੁੱਬਾ ਜਿੱਦਣ ਘੋੜੀ ਚੜ੍ਹਿਆ ਕੁੱਬਾ, ਅਖੌਤ : ਉਦੋਂ ਬੋਲਦੇ ਹਨ ਜਦੋਂ ਕਿਸੇ ਆਦਮੀ ਤੋਂ ਕਿਸੇ ਕੰਮ ਦੇ ਹੋਣ ਦੀ ਸੰਭਾਵਨਾ ਘਟ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-11-11-12-19, ਹਵਾਲੇ/ਟਿੱਪਣੀਆਂ:

ਕੁੱਬਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਬਾ, (ਅਰਬੀ : ਕੁੱਬਾ=ਗੁੰਬਜ਼) \ ਪੁਲਿੰਗ : ੧. ਗੋਲ ਘੜੀਆਂ ਹੋਈਆਂ ਇੱਟਾਂ; ੨. ਚੱਕਲੀ ਦਾ ਦੰਦਾ; ੩. ਲੱਕੜੀ ਦੇ ਹਲਟ ਦੇ ਢੋਲ ਦੀਆਂ ਉਹ ਲੱਕੜਾਂ ਜਿਨ੍ਹਾਂ ਨਾਲ ਚੱਕਲੀ ਦੇ ਬੂੜੀਏ ਅੜਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-11-11-12-58, ਹਵਾਲੇ/ਟਿੱਪਣੀਆਂ:

ਕੁੱਬਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਬਾ, (ਸ਼ਾਇਦ : ਅਰਬੀ : ਕੱਬਾ=ਬਰੀਕ ਕਮਰ ਵਾਲੀ ਤੀਵੀਂ) \ ਪੁਲਿੰਗ : ਘੋੜੇ ਇੱਕ ਕਿਸਮ : ‘ਕੱਕੇ ਤੇ ਕਬੂਤਰੇ ਕੁਮੇਤ ਕਲਾਦਾਰ ਕੁਬੇ ਪਰਦੇ ਗੁਲਫ਼ਦਾਰ ਗੁਝੇ ਜਜ਼ਨੇਰ ਕੇ’

(ਹੀਰ ਕਾਨ੍ਹ ਸਿੰਘ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-11-11-13-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.