ਕੁੱਬਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਬਾ (ਵਿ,ਪੁ) ਵਿੰਗੀ ਜਾਂ ਝੁਕੀ ਹੋਈ ਪਿੱਠ ਵਾਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੁੱਬਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਬਾ [ਵਿਸ਼ੇ] ਉਹ ਜਿਸ ਨੂੰ ਕੁੱਬ ਪਿਆ ਹੋਵੇ; ਮੁੜਵਾਂ, ਗੁਲ਼ਾਈਦਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁੱਬਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੱਬਾ. ਦੇਖੋ, ਕੁਬਜ। ੨ ਅ਼ .ਕੁੱਬਾ. ਗੁੰਬਜ. ਬੁਰਜ. ਗੁੰਬਜਦਾਰ ਇਮਾਰਤ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁੱਬਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੱਬਾ, (ਸੰਸਕ੍ਰਿਤ : कुब्ज) \ ਪੁਲਿੰਗ : ੧. ਕੁੱਬੀ ਪਿੱਠ ਵਾਲਾ, ਆਦਮੀ ਜਾਂ ਚੀਜ਼, ਕੁਬੜਾ; ੨. ਉਨਤੋਦਰ, ਮੁੜਵਾਂ, ਗੁਲਾਈਦਾਰ, ਐਸਾ ਲੈਨਜ਼ ਜੋ ਵਿਚਾਲਿਉਂ ਮੋਟਾ ਅਤੇ ਪਾਸਿਆਂ ਤੋਂ ਪਤਲਾ ਹੋਵੇ
–ਕੁੱਬਾ ਥੀਵਣਾ, (ਲਹਿੰਦੀ) \ ਕਿਰਿਆ ਅਕਰਮਕ : ਕੁੱਬਾ ਹੋਣਾ, ਝੁਕਣਾ, ਕੋਡਾ ਹੋਣਾ
–ਕੁੱਬਾ ਲੱਕਾ, (ਪੁਲਿੰਗ : ਵਿੱਚ) \ ਵਿਸ਼ੇਸ਼ਣ : ਉਨਤੋ-ਨਤੋਦਰ, ਐਸਾ ਲੈਨਜ਼ ਜੋ ਇੱਕ ਪਾਸਿਉਂ ਨਤੋਦਰ ਹੋਵੇ
–ਕੁੱਬੇ ਦੇ ਮਾਰੀ ਲੱਤ ਉਹਦੇ ਗੁਣ ਆ ਗਈ , ਅਖੌਤ : ਜਦੋਂ ਕਿਸੇ ਨੂੰ ਨੁਕਸਾਨ ਪਹੁੰਚਾਣ ਵਜੋਂ ਕੀਤੇ ਕੰਮ ਤੋਂ ਉਲਟਾ ਉਸ ਨੂੰ ਫਾਇਦਾ ਪਹੁੰਚ ਜਾਵੇ ਉਸ ਵੇਲੇ ਆਖਦੇ ਹਨ
–ਕੁੱਬੇ ਨੂੰ ਲੱਤ ਕਾਰ ਆਈ, ਅਖੌਤ : ਕੁਬੇ ਦੇ ਮਾਰੀ ਲੱਤ ਉਹਦੇ ਗੁਣ ਆ ਗਈ
–ਉਹ ਦਿਨ ਡੁੱਬਾ ਜਿੱਦਣ ਘੋੜੀ ਚੜ੍ਹਿਆ ਕੁੱਬਾ, ਅਖੌਤ : ਉਦੋਂ ਬੋਲਦੇ ਹਨ ਜਦੋਂ ਕਿਸੇ ਆਦਮੀ ਤੋਂ ਕਿਸੇ ਕੰਮ ਦੇ ਹੋਣ ਦੀ ਸੰਭਾਵਨਾ ਘਟ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-11-11-12-19, ਹਵਾਲੇ/ਟਿੱਪਣੀਆਂ:
ਕੁੱਬਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੱਬਾ, (ਅਰਬੀ : ਕੁੱਬਾ=ਗੁੰਬਜ਼) \ ਪੁਲਿੰਗ : ੧. ਗੋਲ ਘੜੀਆਂ ਹੋਈਆਂ ਇੱਟਾਂ; ੨. ਚੱਕਲੀ ਦਾ ਦੰਦਾ; ੩. ਲੱਕੜੀ ਦੇ ਹਲਟ ਦੇ ਢੋਲ ਦੀਆਂ ਉਹ ਲੱਕੜਾਂ ਜਿਨ੍ਹਾਂ ਨਾਲ ਚੱਕਲੀ ਦੇ ਬੂੜੀਏ ਅੜਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-11-11-12-58, ਹਵਾਲੇ/ਟਿੱਪਣੀਆਂ:
ਕੁੱਬਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੱਬਾ, (ਸ਼ਾਇਦ : ਅਰਬੀ : ਕੱਬਾ=ਬਰੀਕ ਕਮਰ ਵਾਲੀ ਤੀਵੀਂ) \ ਪੁਲਿੰਗ : ਘੋੜੇ ਇੱਕ ਕਿਸਮ : ‘ਕੱਕੇ ਤੇ ਕਬੂਤਰੇ ਕੁਮੇਤ ਕਲਾਦਾਰ ਕੁਬੇ ਪਰਦੇ ਗੁਲਫ਼ਦਾਰ ਗੁਝੇ ਜਜ਼ਨੇਰ ਕੇ’
(ਹੀਰ ਕਾਨ੍ਹ ਸਿੰਘ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-11-11-13-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First