ਕੂਚਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂਚਾ (ਨਾਂ,ਪੁ) ਮੁੰਜ ਜਾਂ ਪੰਨ੍ਹੀ ਆਦਿ ਦੀਆਂ ਜੜ੍ਹਾਂ ਦਾ ਬਰਤਨ ਸਾਫ਼ ਕਰਨ ਲਈ ਬਣਾਇਆ ਮੁੱਠਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੂਚਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂਚਾ 1 [ਨਾਂਪੁ] ਮਹੱਲਾ , ਇਲਾਕਾ 2 [ਨਾਂਪੁ] ਭਾਂਡੇ ਆਦਿ ਸਾਫ਼ ਕਰਨ ਵਾਲ਼ਾ ਮੁੰਜ , ਸੂਜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੂਚਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂਚਾ. ਸੰਗ੍ਯਾ—ਮੁਆਤਾ. “ਆਪਣ ਹਥੀ ਆਪਿ ਹੀ ਦੇ ਕੂਚਾ ਆਪੇ ਲਾਇ.” (ਮ: ੨ ਵਾਰ ਮਾਝ) ੨ ਕੂਚੀ ਦੀ ਸ਼ਕਲ ਦਾ ਭਾਂਡੇ ਮਾਂਜਣ ਦਾ ਸੂਜਾ। ੩ ਫ਼ਾ ਗਲੀ. ਮਹੱਲਾ । ੪ ਰਸਤਾ. ਮਾਰਗ. ਰਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੂਚਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੂਚਾ (ਸੰ.। ਪੰਜਾਬੀ) ੧. ਨਿੱਕੀਆਂ ਨਿੱਕੀਆਂ ਲੱਕੜੀਆਂ ਦਾ ਗੁਛਾ , ਜਿਸ ਨਾਲ ਅੱਗ ਬਾਲੀ ਦੀ ਹੈ।

੨. ਚੁਆਤੀ , ਮੁਆਤਾ। ਯਥਾ-‘ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੂਚਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂਚਾ, (ਕੂਚ<ਸੰਸਕ੍ਰਿਤ : कूर्च+ਆ) \ ਪੁਲਿੰਗ : ੧. ਮੁੰਜ ਜਾਂ ਪੰਨ੍ਹੀ ਦੀਆਂ ਜੜਾਂ ਦਾ ਮੁੱਠਾ ਜਿਸ ਨਾਲ ਬਰਤਨ ਸਾਫ਼ ਕੀਤੇ ਜਾਂਦੇ ਹਨ, ਸੂਜਾ, ਜੂਣਾ; ੨. ਅੱਗ ਮਚਾਉਣ ਵਾਸਤੇ ਬਣਾਇਆ ਘਾ ਦਾ ਮੁਠਾ, ਮੁਆਤਾ, ਘੇਸੂ

–ਕੂਚਾਕਾਚੀ, ਇਸਤਰੀ ਲਿੰਗ : ਰਗੜ ਰਗੜਾਈ

–ਕੂਚਾ ਫਿਰਨਾ, ਮੁਹਾਵਰਾ : ਸਫ਼ਾਈ ਹੋ ਜਾਣਾ, ਤਬਾਹੀ ਹੋਣਾ, ਹੂੰਝਾ ਫਿਰਨਾ

–ਕੂਚਾ ਫੇਰਨਾ, ਮੁਹਾਵਰਾ : ੧. ਹੂੰਝਾ ਫੇਰਨਾ, ਸਫ਼ਾਈ ਕਰਨਾ; ੨.ਚੌਂਕਾ ਦੇਣਾ, ਪੋਚਾ ਫੇਰਨਾ

–ਕੂਚਾ ਬਲਣਾ, ਮੁਹਾਵਰਾ : ਅੱਗ ਲਗਣਾ, ਸਾੜਾ ਹੋਣਾ, ਜਲਣ ਹੋਣਾ, ਕਿਸੇ ਦੀ ਉੱਨਤੀ ਦੇਖ ਕੇ ਮਨ ਵਿੱਚ ਈਰਖਾ ਕਰਨਾ, ਜਲਣਾ, ਉੱਨਤੀ ਨਾ ਸਹਾਰ ਸਕਣਾ, ਕੁੜ੍ਹਨਾ

–ਕੂਚਾ ਮਾਰਨਾ, ਮੁਹਾਵਰਾ : ਸਾਫ਼ ਕਰਨਾ, ਸਫੈਦੀ ਕਰਨਾ

–ਕੂਚਾ ਲੱਗਣਾ, ਮੁਹਾਵਰਾ : ਅੱਗ ਲੱਗਣਾ, ਭੜਕ ਜਾਣਾ

–ਕੂਚਾ ਲਾਉਣਾ, ਮੁਹਾਵਰਾ : ੧. ਅੱਗ ਲਾਉਣਾ, ਭੜਕਾ ਦੇਣਾ; ੨. ਸਾਫ਼ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-24-01-19-57, ਹਵਾਲੇ/ਟਿੱਪਣੀਆਂ:

ਕੂਚਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂਚਾ, (ਫ਼ਾਰਸੀ : ਕੂਚਾ=ਕ=ਗਲੀ+ਚਾ ਲਘੁਤਾਵਾਦੀ) \ ਪੁਲਿੰਗ : ਗਲੀ, ਮਹੱਲਾ, ਛੋਟਾ ਰਸਤਾ

–ਕੂਚਾ ਗਰਦ, ਵਿਸ਼ੇਸ਼ਣ : ਅਵਾਰਾ, ਤਮਾਸ਼ਬੀਨ, ਗਲੀਆं ਕੱਛਣ ਵਾਲਾ

–ਕੂਚਾਗਰਦੀ, ਇਸਤਰੀ ਲਿੰਗ : ਅਵਾਰਾ ਗਰਦੀ, ਗਲੀਆਂ ਕੱਛਣ ਦੀ ਕਿਰਿਆ, ਤਮਾਸ਼ਬੀਨੀ

–ਕੂਚਾਬੰਦੀ, ਇਸਤਰੀ ਲਿੰਗ : ਗਲੀ ਵਿੱਚ ਆਉਣ ਜਾਣ ਤੇ ਪਹਿਰਾ ਬਿਠਾਉਣਾ, ਗਲੀ ਦਾ ਮੂੰਹ ਤੇ ਲੋਹੇ ਆਦਿ ਦਾ ਫਾਟਕ ਲਾ ਦੇਣ ਦੀ ਕਿਰਿਆ, ਰਸਤਾ ਰੋਕਣ ਦਾ ਭਾਵ

–ਕੁਚਾਏਯਾਰ, ਪੁਲਿੰਗ : ਯਾਰ ਦੀ ਗਲੀ

–ਗਲੀ ਕੂਚਾ, ਪੁਲਿੰਗ : ਗਲੀ ਮਹੱਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-24-01-20-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.