ਕੂਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਲਾ. ਵਿ—ਕੋਮਲ. ਨਰਮ.“ਸਘਨ ਬਾਸ ਕੂਲੇ.” (ਬਸੰ ਮ: ੫) ਕੋਮਲ ਬਿਰਛਾਂ ਵਿੱਚ ਗਾੜ੍ਹੀ ਸੁਗੰਧਿ ਉਤਪੰਨ ਹੋਈ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੂਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂਲਾ, (ਸੰਸਕ੍ਰਿਤ : कोमल) \ ਵਿਸ਼ੇਸ਼ਣ : ੧. ਨਰਮ, ਲਵਾ, ਮਲਾਇਮ, ਅਲੂੰ ਜਾਂ ਅਲੂੰਆਂ; ੨. ਜੋ ਛੂਹਣ ਵਿੱਚ ਚਿਕਣਾ ਜੇਹਾ ਲਗੇ, ਜੋ ਖੁਰਦਰਾ ਨਾ ਹੋਵੇ
–ਕੂਲਾ ਉੱਤਰ ਕਰੋਧ ਨੂੰ ਥੰਮ੍ਹ, ਅਖੌਤ : ‘ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ’ ਕਰੋਧ ਦੇ ਮੁਕਾਬਲੇ ਨਿਮਰਤਾ ਦੀ ਵਡਿਆਈ ਕੀਤੀ ਹੈ
–ਕੂਲਾ ਕੂਲਾ, ਵਿਸ਼ੇਸ਼ਣ : ਬਹੁਤ ਨਰਮ, ਨਰਮ ਜੇਹਾ
–ਕੂਲਾ ਚਾਨਣ, ਪੁਲਿੰਗ : ਨਿੰਮ੍ਹੀ ਨਿੰਮ੍ਹੀ ਲੋ, ਥੋੜਾ ਥੋੜਾ ਚਾਨਣ ਜੋ ਅੱਖਾਂ ਨੂੰ ਨਾ ਚੁਭੇ
–ਕੂਲਾ ਛਾਹ ਵੇਲਾ, ਪੁਲਿੰਗ : ਲੱਸੀ ਵੇਲੇ ਤੋਂ ਕੁਝ ਸਾਝਰੇ
–ਕੂਲਾਪਨ, ਪੁਲਿੰਗ : ਚਿਕਨਾਹਟ, ਕੂਲੇ ਹੋਣ ਦਾ ਗੁਣ
–ਕੂਲੀ, ‘ਕੂਲਾ’ ਦਾ ਇਸਤਰੀ ਲਿੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-10-25-32, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First