ਕੂੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂੜੀ. ਵਿ—ਝੂਠੀ. “ਕੂੜੀ ਰਾਸਿ ਕੂੜਾ ਵਾਪਾਰ.” (ਵਾਰ ਆਸਾ) ੨ ਕੂੜ ਵਾਲਾ. ਝੂਠਾ. ਛਲੀਆ. “ਕੂੜੀ ਪੂਰੇ ਥਾਉ.” (ਮ: ੨ ਵਾਰ ਮਲਾ) ਪਾਖੰਡੀ ਭਲਿਆਂ ਦਾ ਥਾਉਂ ਪੂਰਦਾ ਹੈ. ਸਚਿਆਰਾਂ ਦੀ ਜਗਾ ਮੱਲ ਬੈਠਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੂੜੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੂੜੀ (ਗੁ.। ਲ. ਪੰਜਾਬੀ ਸੰਸਕ੍ਰਿਤ ਕੂੜ। ਈ, ਪੰਜਾਬੀ ਪ੍ਰਤੇ) ਝੂਠੀ। ਯਥਾ-‘ਕੂੜੈ ਕੂੜੀ ਪਾਇ’ ਝੂਠਿਆਂ ਦੀ ਝੂਠੀ ਪਤ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 30228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੂੜੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂੜੀ, (ਸੰਸਕ੍ਰਿਤ : कूट) \ ਵਿਸ਼ੇਸ਼ਣ : ਝੂਠ ਤੁਫ਼ਾਨ ਬੋਲਣ ਵਾਲੀ, ਝੂਠੀ, ਫਰੇਬਣ, ਧੋਖੇਬਾਜ਼
–ਕੂੜੀਮਿਰਚੀ, ਕਿਰਿਆ ਵਿਸ਼ੇਸ਼ਣ : ਝੂਠੀ ਮੂਠੀ, ਝੂਠਾ ਹੋ ਕੇ
–ਕੂੜੀ ਮੂਚੀ,(ਪੋਠੋਹਾਰੀ) / ਕਿਰਿਆ ਵਿਸ਼ੇਸ਼ਣ : ਝੂਠੀ ਮੂਠੀ, ਝੂਠ ਨਾਲ, ਝੂਠ ਬੋਲ ਕੇ
–ਕੂੜੀ ਮੂੜੀ, ਕਿਰਿਆ ਵਿਸ਼ੇਸ਼ਣ : ਝੂਠੀ ਮੂਠੀ, ਝੂਠਾ ਹੋ ਕੇ, ਝੂਠ ਨਾਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-26-02-41-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
I was searching the ਕੌੜੀ world. Is it real word in punjabi dictionary ?
Balwinder singh,
( 2019/06/14 06:1715)
Please Login First