ਕੈਂਥਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਂਥਲ ਕਰਨਾਲ ਜ਼ਿਲੇ ਦੀ ਤਸੀਲ ਦਾ ਪ੍ਰਧਾਨ ਨਗਰ, ਜੋ ਕਰਨਾਲ ਤੋਂ ੧੯ ਕੋਹ ਪੱਛਮ ਕੁਰੁ੖੥ਤ੍ਰਭੂਮਿ ਵਿੱਚ ਹੈ. ਇਹ ਸ਼ਹਿਰ ਯੁਧਿ੡੄˜ਰ ਨੇ ਵਸਾਇਆ. ਹਨੁਮਾਨ ਦੀ ਮਾਤਾ ਅੰਜਿਨਾ ਦਾ ਮੰਦਿਰ ਹੋਣ ਕਰਕੇ ਨਾਮ “ਕਪਿ੎ਥਲ” ਥਾਪਿਆ. ਭਗਤੂਵੰਸ਼ੀ ਭਾਈ ਗੁਰੁਬਖ਼ਸ਼ ਸਿੰਘ ਦੇ ਸੁਪੁਤ੍ਰ ਭਾਈ ਦੇਸੂ ਸਿੰਘ ਨੇ ਮੁਲਕ ਮੱਲਕੇ ਕੈਥਲ ਨੂੰ ਸਨ ੧੭੬੭ ਵਿੱਚ ਆਪਣੀ ਰਾਜਧਾਨੀ ਬਣਾਇਆ. ਇਸ ਦੇ ਪੁਤ੍ਰ ਲਾਲ ਸਿੰਘ ਅਤੇ ਪੋਤੇ ਭਾਈ ਉਦਯ ਸਿੰਘ ਨੇ ਰਾਜ ਚੰਗੀ ਤਰਾਂ ਕੀਤਾ. ਭਾਈ ਉਦਯ ਸਿੰਘ ਦੇ ਰਾਜਕਵਿ ਕਵੀਰਾਜ ਭਾਈ ਸੰਤੋਖ ਸਿੰਘ ਨੇ ਇਸੇ ਨਗਰ ਵਿੱਚ ਰਹਿਕੇ ਗੁਰੁਪ੍ਰਤਾਪਸੂਰਯ ਆਦਿਕ ਪੁਸਤਕ ਰਚੇ ਹਨ. ਭਾਈ ਸੰਤੋਖ ਸਿੰਘ ਜੀ ਕੈਥਲ ਬਾਬਤ ਵਾਲਮੀਕ1 ਦੇ ਅਨੁਵਾਦ ਦੇ ਅੰਤ ਲਿਖਦੇ ਹਨ—

“ਤੀਰ ਤੀਰ ਤੀਰਥ ਕੀ ਭੀਰ ਬਰ ਪੀਰ ਹਰ

ਨੀਰ ਭਏ ਸੁੰਦਰ ਸੁਹਾਵਤ ਸੁਪਾਨ ਕੀ,

ਸੰਤ ਹੈਂ ਮਹੰਤ ਭਗਵੰਤ ਕੀ ਭਗਤਿਵੰਤ

ਅੰਤਕ ਕੇ ਅੰਤ ਕੋ ਨਾ ਪਾਇ ਪੀਰ ਪ੍ਰਾਨ ਕੀ,

ਪਰਮ ਪਵਿਤ੍ਰ ਹੈ ਵਿਚਿਤ੍ਰ ਦੇਵਤਾਨ ਥਲ

ਜਤ੍ਰ ਤਤ੍ਰ ਚਿਤ੍ਰ ਚਿਤ੍ਰ ਦੇਤ ਮਤਿ ਸ੍ਯਾਨ ਕੀ,

ਉਪਮਾ ਮਹਾਨ ਕੀ ਨਾ ਆਨ ਮੇ ਸਮਾਨ ਕੀ

ਪੁਰਾਨ ਮੇ ਪ੍ਰਮਾਨ ਕੀ ਸੁ ਕੈਥਲ ਸਥਾਨ ਕੀ.”

ਭਾਈ ਉਦਯ ਸਿੰਘ ਦੇ ਸੰਤਾਨ ਨਹੀਂ ਹੋਈ. ਇਸ ਲਈ ੧੫ ਮਾਰਚ ਸਨ ੧੮੪੩ ਨੂੰ ਉਸ ਦੇ ਦੇਹਾਂਤ ਹੋਣ ਪੁਰ ਇਹ ਰਿਆਸਤ ਅਯੋਗ ਨੀਤਿ ਨਾਲ ਅੰਗ੍ਰੇਜ਼ੀ ਰਾਜ ਵਿੱਚ ਮਿਲਾਈ ਗਈ.1Kythal was a Cis-Sutlaj Sikh State which entered into treaty with the British Government in 1809.

The Chiefs of the Cis-Sutlaj States never dreamt when they entered into alliance with the British that their states would be annexed to the territory of the East India Company for want of heirs. For, according to the Hindu Law, they knew, they could always adopt heirs in the event of the failure of a progeny. This is exactly what the British interpreters of the Treaty would not admit. So when the Kythal Chief died, his State was annexed by Ellenborough. But this annexation was expressed by the euphemistic phrase "lapse". The State had not been originally granted to the Kythal Chief by the British that it could have "lapsed" to them. (Extract from Rise of the Christian Power in India by Major B. D. Basu.” I. M. S. Page 852)

ਕੈਂਥਲ ਵਿੱਚ ਨੌਮੇ ਸਤਿਗੁਰੂ ਦੇ ਦੋ ਗੁਰਦ੍ਵਾਰੇ ਹਨ—ਇੱਕ ਠੰਢਾਰ ਤੀਰਥ ਪੁਰ, ਦੂਜਾ ਸ਼ਹਿਰ ਵਿੱਚ. ਬਾਹਰ ਦੇ ਗੁਰਦ੍ਵਾਰੇ ਦੇ ਨਾਲ ਦਸ ਵਿੱਘੇ ਜ਼ਮੀਨ ਹੈ. ਇਸ ਥਾਂ ਗੁਰੂ ਸਾਹਿਬ ਦੇ ਵੇਲੇ ਦਾ ਇੱਕ ਨਿੰਮ ਦਾ ਬਿਰਛ ਹੈ, ਜਿਸ ਦੇ ਪੱਤੇ ਖਵਾਕੇ ਸਤਿਗੁਰੂ ਨੇ ਰੋਗੀ ਦਾ ਤਾਪ ਦੂਰ ਕੀਤਾ ਸੀ.

ਬਾਹਰ ਦੇ ਗੁਰਦ੍ਵਾਰੇ ਨੂੰ ਸੌ ਰੁਪਯਾ ਰਿਆਸਤ ਪਟਿਆਲੇ ਤੋਂ ਅਤੇ ਸੈਂਤਾਲੀ ਰੁਪਯੇ ਰਿਆਸਤ ਜੀਂਦ ਤੋਂ ਸਾਲਾਨਾ ਮਿਲਦੇ ਹਨ. ਭਾਈ ਉਦਯ ਸਿੰਘ ਦੀ ਦਿੱਤੀ ਹੋਈ ਸੌ ਵਿੱਘੇ ਜ਼ਮੀਨ ਹੈ. ਦੋਖੇ, ਭਗਤੂ ਭਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.